
ਹੱਤਿਆ ਕਾਂਡ 'ਚ ਅਦਾਲਤ ਨੇ 26 ਵਿਚੋਂ 25 ਜਣੇ ਬਣਾਏ ਦੋਸ਼ੀ
Thu 8 Aug, 2019 0
ਪੰਜਾਬ ਦੇ ਬਹੁਚਰਚਿਤ ਅਬੋਹਰ ਭੀਮ ਹੱਤਿਆ ਕਾਂਡ ਮਾਮਲੇ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਅਦਾਲਤ ਵੱਲੋਂ 25 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਦੋਂ ਕਿ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਸ਼ਰਾਬ ਦੇ ਪ੍ਰਮੁੱਖ ਕਾਰੋਬਾਰੀ ਸ਼ਿਵ ਲਾਲ ਡੋਡਾ ਤੇ ਉਨ੍ਹਾਂ ਦੇ ਭਤੀਜੇ ਅਮਿਤ ਡੋਡਾ ਦਾ ਨਾਂ ਵੀ ਦੋਸ਼ੀਆਂ ਦੀ ਸੂਚੀ ਵਿਚ ਸ਼ਾਮਲ ਹੈ। ਮਾਨਯੋਗ ਅਦਾਲਤ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ। ਜਲਦ ਹੀ ਇਸ ਦਾ ਫ਼ੈਸਲਾ ਮਾਨਯੋਗ ਅਦਾਲਤ ਵੱਲੋਂ ਆ ਸਕਦਾ ਹੈ।
Comments (0)
Facebook Comments (0)