ਚਿੱਲੀ ਪਨੀਰ
Sun 23 Jun, 2019 0ਸਮੱਗਰੀ : ਪਨੀਰ (250 ਗ੍ਰਾਮ), ਪਿਆਜ (1 ਕਟਿਆ ਹੋਇਆ), ਹਰੀ ਮਿਰਚ (4 ਕੱਟ ਕੇ), ਸ਼ਿਮਲਾ ਮਿਰਚ (1 ਕੱਟ ਕੇ), ਹਰਾ ਪਿਆਜ (2 ਕੱਟ ਕੇ), ਅਦਰਕ ਲਸਣ ( ਬਰੀਕ ਕਟੇ ਹੋਏ), ਅਦਰਕ ਲਸਣ ਪੇਸਟ (2 ਟੇਬਲਸਪੂਨ), ਮੈਦਾ (50 ਗ੍ਰਾਮ), ਮੱਕੀ ਦਾ ਆਟਾ (2 ਚੱਮਚ), ਚਿੱਲੀ ਸੌਸ (1 ਚੱਮਚ), ਟੋਮੈਟੋ ਸੌਸ (1 ਚੱਮਚ), ਸੋਇਆ ਸੌਸ (1 ਚੱਮਚ), ਕਾਲੀ ਮਿਰਚ ਪਾਊਡਰ (1/2 ਚੱਮਚ), ਤੇਲ (ਲੋੜ ਮੁਤਾਬਿਕ), ਲੂਣ (ਸਵਾਦਅਨੁਸਾਰ), ਹਲਦੀ, ਗਰਮ ਮਸਾਲਾ / ਸੱਬਜੀ ਮਸਾਲਾ (ਸਮਰੱਥ ਮਾਤਰਾ ਵਿਚ)।
Paneer Chilli
ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਇਕ ਕਟੋਰੇ ਵਿਚ ਮੈਦਾ, ਮੱਕੀ ਦਾ ਆਟਾ, ਮਿਰਚ ਅਤੇ ਲੂਣ ਪਾਕੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾਕੇ ਉਸਨੂੰ ਮਿਲਾਓ। ਫਿਰ ਪਨੀਰ ਨੂੰ ਉਸ ਵਿਚ ਪਾ ਦਿਓ। ਪਨੀਰ ਨੂੰ ਉਸ ਵਿਚ ਪਾਉਣ ਤੋਂ ਬਾਅਦ ਪਨੀਰ ਇਸਦੇ ਵਰਗਾ ਗਾੜਾ ਦਿਖਣਾ ਚਾਹੀਦਾ ਹੈ। ਹੁਣ ਗੈਸ ਤੇ ਪੈਨ ਰੱਖੋ ਅਤੇ ਉਸ ਵਿਚ ਤੇਲ ਗਰਮ ਹੋਣ ਲਈ ਪਾ ਦਿਓ।
Paneer Chilli
ਤੇਲ ਗਰਮ ਹੋਣ ਤੋਂ ਬਾਅਦ ਚੱਮਚ ਦੇ ਸਹਾਰੇ ਪਨੀਰ ਨੂੰ ਪਾ ਦਿਓ ਅਤੇ ਜੋ ਵੀ ਪਨੀਰ ਨੂੰ ਛਾਨਣ ਲਈ ਪਾ ਦਿਓ ਅਤੇ ਬਚੀ ਗਰੇਵੀ ਨੂੰ ਕਟੋਰੇ ਵਿਚ ਹੀ ਛੱਡ ਦਿਓ (ਉਸਨੂੰ ਅਸੀ ਲਾਸਟ ਵਿਚ ਇਸਤੇਮਾਲ ਕਰ ਲਵਾਂਗੇ)। ਹੁਣ ਇਸਨੂੰ ਘੱਟ ਗੈਸ ਤੇ ਛਾਨ ਲਓ। ਫਿਰ ਉਸੇ ਤੇਲ ਵਿਚ ਅਦਰਕ ਲਸਣ ਬਰੀਕ, ਪਿਆਜ, ਮਿਰਚ, ਅਤੇ ਸ਼ਿਮਲਾ ਮਿਰਚ ਨੂੰ ਪਾ ਕੇ ਭੁੰਨੋ।
Paneer Chilli
ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਉਸ ਵਿਚ ਸੋਇਆ ਸੌਸ, ਟੋਮੈਟੋ ਸੌਸ, ਗਰੀਨ ਚਿੱਲੀ ਸੌਸ, ਮਿਰਚੀ ਪਾਊਡਰ, ਅਦਰਕ ਲਸਣ ਪੇਸਟ ਪਾ ਦਿਓ ਅਤੇ ਭੁੰਨੋ। ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾਓ ਅਤੇ ਉਹ ਜੋ ਪਨੀਰ ਦਾ ਗਰੇਵੀ ਬਚਿਆ ਸੀ ਉਸਨੂੰ ਪਾ ਦਿਓ ਅਤੇ ਥੋੜ੍ਹੀ ਦੇਰ ਪਕਾਓ। ਫਿਰ ਉਸ ਵਿਚ ਪਨੀਰ ਪਾ ਦਿਓ ਅਤੇ ਫਿਰ ਉਸਨੂੰ ਥੋੜ੍ਹੀ ਦੇਰ ਲਈ ਪਕਾਓ। ਫਿਰ ਗੈਸ ਨੂੰ ਬੰਦ ਕਰ ਦਿਓ ਅਤੇ ਉਤੇ ਥੋੜ੍ਹਾ ਜਿਹਾ ਉਹ ਹਰਾ ਪਿਆਜ ਪਾ ਦਿਓ ਅਤੇ ਹੁਣ ਤੁਹਾਡੀ ਪਨੀਰ ਚਿੱਲੀ ਤਿਆਰ ਹੈ ਇਸਨੂੰ ਕਿਸੇ ਭਾਂਡੇ ਵਿਚ ਕੱਢ ਲਓ ਅਤੇ ਉਸਨੂੰ ਗਰਮਾ - ਗਰਮ ਪਰੋਸੋ।
Comments (0)
Facebook Comments (0)