21 ਸਾਲਾ ਲੇਕਸੀ ਨੇ ਬਣਾਇਆ 196 ਦੇਸ਼ ਘੁੰਮਣ ਦਾ ਰਿਕਾਰਡ

21 ਸਾਲਾ ਲੇਕਸੀ ਨੇ ਬਣਾਇਆ 196 ਦੇਸ਼ ਘੁੰਮਣ ਦਾ ਰਿਕਾਰਡ

ਵਾਸ਼ਿੰਗਟਨ: ਅਮਰੀਕਾ ਦੀ 21 ਸਾਲਾ ਲੇਕਸੀ ਅਲਫੋਰਡ ਦੁਨੀਆ ਦੇ 196 ਦੇਸ਼ ਘੁੰਮਣ ਵਾਲੀ ਪਹਿਲੀ ਨੌਜਵਾਨ ਮਹਿਲਾ ਬਣ ਗਈ ਹੈ। ਲੇਕਸੀ ਅਪਣੀ ਯਾਤਰਾ ਦਾ ਰਿਕਾਰਡ ਗੀਨੀਜ਼ ਵਰਲਡ ਰਿਕਾਰਡ ਨੂੰ ਸੌਂਪ ਚੁਕੀ ਹੈ। ਲੇਕਸੀ ਤੋਂ ਪਹਿਲਾਂ ਸਾਰੇ ਦੇਸ਼ ਘੁੰਮਣ ਦਾ ਰਿਕਾਰਡ ਕੇਸੀ ਦ ਪੇਕੋਲ ਦੇ ਨਾਂਅ ਸੀ। ਲੇਕਸੀ ਮੁਤਾਬਕ ਘੁੰਮਣ ਦੌਰਾਨ ਉਹ ਇੰਟਰਨੈੱਟ ਤੋਂ ਦੂਰ ਰਹੀ ਅਤੇ ਦੁਨੀਆ ਨਾਲ ਜੁੜੀ ਰਹੀ।

Lexie AlfordLexie Alford

ਲੇਕਸੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਪੂਰੀ ਦੁਨੀਆ ਦੀ ਸੈਰ ਕਰਨਾ ਚਾਹੁੰਦੀ ਸੀ। ਉਸ ਦੇ ਪਰਿਵਾਰ ਦੀ ਕੈਲੀਫੋਰਨੀਆ ਵਿਚ ਇਕ ਟਰੈਵਲ ਏਜੰਸੀ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਨੂੰ ਹਰ ਹਫ਼ਤੇ ਸਕੂਲ ਤੋਂ ਬਾਹਰ ਪੜ੍ਹਨ ਲਈ ਭੇਜ ਦਿੰਦੇ ਸਨ। ਵੱਡੇ ਹੋਣ ਤੋਂ ਬਾਅਦ ਵੀ ਉਸ ਦੇ ਪਰਿਵਾਰ ਨੇ ਉਸ ਨੂੰ ਬੁਰਜ ਖਲੀਫ਼ਾ, ਅਰਜਨਟੇਨੀਆ ਆਦਿ ਥਾਵਾਂ ਦੀ ਸੈਰ ਕਰਵਾਈ। ਇਹਨਾਂ ਸਭ ਚੀਜਾਂ ਦਾ ਲੇਕਸੀ ਦੀ ਜ਼ਿੰਦਗੀ ‘ਤੇ ਬਹੁਤ ਪ੍ਰਭਾਵ ਪਿਆ।

Lexie AlfordLexie Alford

ਲੇਕਸੀ ਦਾ ਕਹਿਣਾ ਹੈ ਕਿ ਉਹ ਕੋਈ ਰਿਕਾਰਡ ਨਹੀਂ ਬਣਾਉਣਾ ਚਾਹੁੰਦੀ ਸੀ ਪਰ ਉਸ ਨੂੰ ਪੂਰੀ ਦੁਨੀਆ ਦੇਖਣ ਦਾ ਸ਼ੌਂਕ ਸੀ। ਲੇਕਸੀ ਨੇ 2016 ਵਿਚ ਦੁਨੀਆ ਦੇ ਹਰ ਦੇਸ਼ ‘ਚ ਘੁੰਮਣ ਦੇ ਮਿਸ਼ਨ ‘ਤੇ ਕੰਮ ਸ਼ੁਰੂ ਕੀਤਾ। ਲੇਕਸੀ ਦਾ ਕਹਿਣਾ ਹੈ ਕਿ ਉਹ 18 ਸਾਲ ਦੀ ਉਮਰ ਤੱਕ ਉਹ 72 ਦੇਸ਼ ਘੁੰਮ ਚੁਕੀ ਸੀ। ਉਸ ਨੇ ਹਾਈ ਸਕੂਲ ਨਿਰਧਾਰਿਤ ਸਮੇਂ ਤੋਂ 2 ਸਾਲ ਪਹਿਲਾਂ ਪਾਸ ਕਰ ਲਿਆ ਸੀ। ਲੇਕਸੀ ਦਾ ਕਹਿਣਾ ਹੈ ਕਿ ਯਾਤਰਾ ਲਈ ਉਸ ਨੇ 12 ਸਾਲ ਦੀ ਉਮਰ ਤੋਂ ਹੀ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸਨ ਅਤੇ ਅਪਣੀ ਯਾਤਰਾ ਲਈ ਉਸ ਨੇ ਅਪਣੇ ਪੈਸੇ ਹੀ ਖਰਚ ਕੀਤੇ ਸਨ।

 

 

ਲੇਕਸੀ ਨੇ ਦੱਸਿਆ ਕਿ ਪਾਕਿਸਤਾਨ ਅਤੇ ਵੇਨੇਜ਼ੁਏਲਾ ਵਿਚ ਉਸ ਨੂੰ ਕੁਦਰਤੀ ਸੁੰਦਰਤਾ ਮਿਲੀ। ਉਥੇ ਹੀ ਪੱਛਮੀ ਅਤੇ ਮੱਧ ਅਫਰੀਕਾ ਵਿਚ ਵੀਜ਼ੇ ਅਤੇ ਸੈਰ-ਸਪਾਟੇ ਲਈ ਉਸ ਨੂੰ ਬੁਨਿਆਦੀ ਢਾਂਚੇ ਅਤੇ ਭਾਸ਼ਾ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੇਕਸੀ ਦਾ ਕਹਿਣਾ ਹੈ ਕਿ ਅਫਰੀਕਾ ਵਿਚ ਉਡਾਨਾਂ ਘੱਟ ਹੁੰਦੀਆਂ ਹਨ ਅਤੇ ਉਥੇ ਅੰਗਰੇਜ਼ੀ ਬੋਲਣ ਵਾਲੇ ਗਾਈਡ ਅਤੇ ਹੋਟਲ ਵੀ ਨਹੀਂ ਮਿਲਦੇ। ਲੇਕਸੀ ਨੇ ਦੱਸਿਆ ਕਿ ਉਸ ਨੇ ਕਿਸੇ ਵੀ ਦੇਸ਼ ਵਿਚ ਜਾ ਕੇ ਸਿਮ ਕਾਰਡ ਨਹੀਂ ਖਰੀਦਿਆ, ਇਸੇ ਕਾਰਨ ਹੀ ਉਸ ਨੂੰ ਹਰ ਦੇਸ਼ ਦੀ ਸੰਸਕ੍ਰਿਤੀ ਨਾਲ ਜੁੜਨ ਦਾ ਮੌਕਾ ਮਿਲਿਆ।