ਥਾਈਲੈਂਡ ਦਾ ਇਹ ਆਈਲੈਂਡ ਬਹੁਤ ਖੂਬਸੂਰਤ ਹੈ
Thu 15 Mar, 2018 0ਮੁੰਬਈ (ਬਿਊਰੋ)— ਬੋਟਿੰਗ ਦਾ ਸ਼ੌਕ ਤਾਂ ਸਾਰਿਆਂ ਨੂੰ ਹੀ ਹੁੰਦਾ ਹੈ। ਖਾਸ ਕਰਕੇ ਗਰਮੀਆਂ 'ਚ ਬੋਟ ਤੇ ਬੈਠ ਕੇ ਖੂਬਸੂਰਤ ਆਈਲੈਂਡ ਦਾ ਨਜ਼ਾਰਾ ਲੈਣਾ ਕਿਸੇ ਰੋਮਾਂਚ ਅਤੇ ਸੁਪਨੇ ਤੋਂ ਘੱਟ ਨਹੀਂ ਹੈ। ਜੇਕਰ ਤੁਸੀਂ ਵੀ ਇਨ੍ਹਾਂ ਗਰਮੀਆਂ 'ਚ ਬੋਟਿੰਗ ਲਈ ਮਸ਼ਹੂਰ ਥਾਵਾਂ ਦੀ ਸੈਰ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਬਾਰੇ ਦੱਸਾਂਗੇ, ਜਿੱਥੇ ਤੁਹਾਨੂੰ ਖੂਬਸੂਰਤ ਆਈਲੈਂਡ 'ਚ ਬੋਟਿੰਗ ਦੇ ਨਾਲ ਕੁਦਰਤੀ ਖੂਬਸੂਰਤੀ ਦਾ ਲੁਫਤ ਉਠਾਉਣ ਦਾ ਮੌਕਾ ਵੀ ਮਿਲੇਗਾ।
ਥਾਈਲੈਂਡ, ਜਿੱਥੇ ਤੁਸੀਂ ਬਿਨਾਂ ਵੀਜੇ ਦੇ ਸੈਰ ਕਰ ਸਕਦੇ ਹੋ। ਥਾਈਲੈਂਡ 'ਚ ਕਈ ਅਜਿਹੀਆਂ ਕੁਦਰਤੀ ਥਾਵਾਂ ਹਨ। ਜੋ ਬਹੁਤ ਹੀ ਖੂਬਸੂਰਤ ਹਨ। ਉਂਝ ਤੋਂ ਥਾਈਲੈਂਡ 'ਚ ਇਕ ਤੋਂ ਵਧ ਕੇ ਇਕ ਖੂਬਸੂਰਤ ਥਾਵਾਂ ਹਨ, ਪਰ ਅੱਜ ਅਸੀਂ ਤੁਹਾਨੂੰ ਫੀ-ਫੀ ਆਈਲੈਂਡ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿੱਥੇ ਬੋਟਿੰਗ ਕਰਦੇ ਹੋਏ ਆਈਲੈਂਡ ਘੁੰਮਣ ਦਾ ਵੱਖਰਾ ਹੀ ਨਜ਼ਾਰਾ ਹੈ।
ਥਾਈਲੈਂਡ ਦਾ ਹਰ ਕੋਨਾ ਦੇਖਣ ਵਾਲਾ ਹੈ, ਪਰ ਫੂਕੇਟ ਦਾ ਨਜ਼ਾਰਾ ਕੁਝ ਵੱਖਰਾ ਹੀ ਹੈ। ਫੂਕੇਟ 'ਚ ਘੁੰਮਣ ਅਤੇ ਮਸਤੀ ਲਾਇਕ ਤਮਾਮ ਥਾਵਾਂ ਹਨ, ਜਿਸ 'ਚ ਇਕ ਫੀ-ਫੀ ਦੀਪ ਹੈ। ਥਾਈਲੈਂਡ ਦੇ ਕਾਰਬੀ ਸਥਿਤ ਚਾਰ ਆਈਲੈਂਡ, ਜਿਸ ਦੀ ਖੂਬਸੂਰਤੀ ਦਾ ਵਰਣਨ ਕਰਨਾ ਵੀ ਬੇਹੱਦ ਮੁਸ਼ਕਲ ਹੈ, ਜਿਸ 'ਚ ਸਭ ਤੋਂ ਪਹਿਲਾਂ ਨਾਮ ਫੀ-ਫੀ, ਦੂਜਾ ਆਈਲੈਂਡ ਹੈ ਆਹ ਨਾਂਗ, ਤੀਜਾ ਆਈਲੈਂਡ ਹੈ ਪੋਡਾ ਅਤੇ ਚੌਥਾ ਹਾਟ ਸਿਪਨਿੰਗ ਵਾਟਰ ਹੈ, ਜਿੱਥੇ ਯਾਤਰੀ ਸਮੁੰਦਰ ਦੀ ਲਹਿਰਾਂ ਨਾਲ ਮਸਤੀ ਕਰਨ ਆਉਂਦੇ ਹਨ।
ਫੀ-ਫੀ ਆਈਲੈਂਡ
ਯਾਤਰਾ ਕਰਨ ਦੇ ਹਿਸਾਬ ਨਾਲ ਇਹ ਥਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਟਰੌਪੀਕਲ ਆਈਲੈਂਡ ਹੈ। ਫਿਲਮ 'ਦਾ ਬੀਚ' 'ਚ Leonardo Di Caprio ਥਾਂ ਨੂੰ ਦੱਸਿਆ ਗਿਆ ਹੈ, ਜਿਸ ਨੂੰ ਇਸੇ ਥਾਂ 'ਤੇ ਸ਼ੂਟ ਕੀਤਾ ਗਿਆ। ਇਸ ਲਈ ਇਹ ਥਾਂ ਯਾਤਰੀਆਂ ਦੀ ਪਸੰਦ ਬਣਿਆ ਹੋਇਆ ਹੈ। ਇਹ ਆਈਲੈਂਡ ਕਾਰਵੀ ਅਤੇ ਫੂਕੇਟ ਦੋਵਾਂ ਹੀ ਥਾਵਾਂ ਤੋਂ ਲੱਗਭਗ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਆਈਲੈਂਡ 'ਚ ਸਮੁੰਦਰ 'ਚ ਉੱਠਣ ਵਾਲੀਆਂ ਲਹਿਰਾਂ ਯਾਤਰੀਆਂ ਦਾ ਮਨ ਖੁਸ਼ ਕਰ ਦਿੰਦੀਆਂ ਹਨ। ਜੇਕਰ ਤੁਸੀਂ ਵੀ ਇਸ ਆਈਲੈਂਡ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਇਹ ਸੀਜ਼ਨ ਸਭ ਤੋਂ ਵਧੀਆ ਹੈ।
Comments (0)
Facebook Comments (0)