ਵਾਲ ਸਮੇਂ ਤੋਂ ਪਹਿਲਾਂ ਚਿੱਟੇ ਕਿਉਂ ਹੋ ਜਾਂਦੇ ਹਨ, ਵਿਗਿਆਨੀਆਂ ਨੇ ਦੱਸੀ ਵਜ੍ਹਾ

ਵਾਲ ਸਮੇਂ ਤੋਂ ਪਹਿਲਾਂ ਚਿੱਟੇ ਕਿਉਂ ਹੋ ਜਾਂਦੇ ਹਨ, ਵਿਗਿਆਨੀਆਂ ਨੇ ਦੱਸੀ ਵਜ੍ਹਾ

ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਹੱਦ ਤੱਕ ਇਸਦੀ ਖੋਜ ਕਰ ਲਈ ਹੈ ਕਿ ਤਣਾਅ ਨਾਲ ਵਾਲ ਚਿੱਟੇ ਕਿਉਂ ਹੋ ਜਾਂਦੇ ਹਨ ਅਤੇ ਇਨ੍ਹਾਂ ਨੂੰ ਡਾਈ ਕਰਨ ਦੀ ਸਥਿਤੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰੋਕਣ ਦਾ ਇੱਕ ਸੰਭਾਵੀ ਤਰੀਕਾ ਹੈ।

ਚੂਹਿਆਂ 'ਤੇ ਕੀਤੇ ਗਏ ਪ੍ਰਯੋਗ ਵਿੱਚ ਦੇਖਿਆ ਗਿਆ ਕਿ ਚਮੜੀ ਅਤੇ ਵਾਲਾਂ ਦੇ ਰੰਗ ਨੂੰ ਕੰਟਰੋਲ ਕਰਨ ਵਾਲੇ ਸਟੈੱਮ ਸੈੱਲਾਂ ਨੂੰ ਜ਼ਿਆਦਾ ਤਣਾਅ ਕਾਰਨ ਨੁਕਸਾਨ ਪਹੁੰਚਦਾ ਹੈ।

ਐਕਸਪੈਰੀਮੈਂਟ ਵਿੱਚ ਦੇਖਿਆ ਗਿਆ ਕਿ ਕਾਲਾ ਸ਼ਾਹ ਚੂਹਾ ਹਫ਼ਤਿਆਂ ਦੇ ਅੰਦਰ ਹੀ ਪੂਰੀ ਤਰ੍ਹਾਂ ਚਿੱਟਾ ਹੋ ਗਿਆ।

ਅਮਰੀਕਾ ਅਤੇ ਬ੍ਰਾਜ਼ੀਲ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਹ ਪ੍ਰਯੋਗ ਅੱਗੇ ਇੱਕ ਦਵਾਈ ਵਿਕਸਤ ਕਰਨ ਲਈ ਪੜਚੋਲ ਕਰਨ ਦੇ ਯੋਗ ਹਨ ਜੋ ਵਧਦੀ ਉਮਰ ਕਾਰਨ ਵਾਲਾਂ ਦੇ ਰੰਗ ਨੂੰ ਬਦਲਣ ਤੋਂ ਰੋਕਦੀ ਹੋਵੇ।

ਮਾਪਿਆਂ ਦੇ ਵਾਲਾਂ ਦੇ ਰੰਗ ਬਦਲਣ ਦੀ ਉਮਰ ਅਨੁਸਾਰ ਮਰਦਾਂ ਅਤੇ ਔਰਤਾਂ ਵਿੱਚ 30 ਸਾਲ ਦੀ ਉਮਰ ਦੇ ਮੱਧ ਵਿੱਚ ਵਾਲ ਕਿਸੇ ਵੀ ਸਮੇਂ ਚਿੱਟੇ ਹੋ ਸਕਦੇ ਹਨ।

ਹਾਲਾਂਕਿ ਇਹ ਵਧਦੀ ਉਮਰ ਕਾਰਨ ਜਾਂ ਜੀਨਜ਼ ਕਾਰਨ ਚਿੱਟੇ ਹੁੰਦੇ ਹਨ ਪਰ ਤਣਾਅ ਵੀ ਇਸ ਵਿੱਚ ਆਪਣੀ ਭੂਮਿਕਾ ਨਿਭਾ ਸਕਦਾ ਹੈ।

ਪਰ ਵਿਗਿਆਨੀ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਤਣਾਅ ਸਾਡੇ ਸਿਰ ਦੇ ਵਾਲਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।

ਇਹ ਵੀ ਪੜ੍ਹੋ:

ਸਾਓ ਪੌਲੋ ਅਤੇ ਹਾਵਰਡ ਯੂਨੀਵਰਸਿਟੀਆਂ ਦੇ ਜਨਰਲ 'ਨੇਚਰ' ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਪ੍ਰਭਾਵ ਮੈਲਾਨੋਸਾਈਟ (melanocyte) ਸਟੈੱਮ ਕੋਸ਼ੀਕਾਵਾਂ ਨਾਲ ਜੁੜਿਆ ਹੋਇਆ ਹੈ ਜੋ ਮੈਲਾਨਿਨ (melanin) ਦਾ ਉਤਪਾਦਨ ਕਰਦੇ ਹਨ ਅਤੇ ਇਹ ਵਾਲਾਂ ਅਤੇ ਚਮੜੀ ਦੇ ਰੰਗ ਲਈ ਜ਼ਿੰਮੇਵਾਰ ਹੁੰਦਾ ਹੈ।

ਚੂਹਿਆਂ 'ਤੇ ਤਜਰਬਾ ਕਰਦੇ ਸਮੇਂ ਉਨ੍ਹਾਂ ਨੇ ਸਬੂਤਾਂ ਦੇ ਆਧਾਰ 'ਤੇ ਦੇਖਿਆ ਕਿ ਇਹ ਇਸ ਤਰ੍ਹਾਂ ਹੋਇਆ ਸੀ।

ਹਾਵਰਡ ਯੂਨੀਵਰਸਿਟੀ ਦੀ ਰਿਸਰਚਰ ਪ੍ਰੋ. ਯਾ-ਸੇਹ ਹਸੁ (Ya-Cieh Hsu) ਕਹਿੰਦੀ ਹੈ, ''ਹੁਣ ਸਾਨੂੰ ਇਹ ਯਕੀਨ ਹੈ ਕਿ ਤਣਾਅ ਸਾਡੀ ਚਮੜੀ ਅਤੇ ਵਾਲਾਂ ਦੀ ਇਸ ਵਿਸ਼ੇਸ਼ ਤਬਦੀਲੀ ਲਈ ਜ਼ਿੰਮੇਵਾਰ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ।''

ਇਹ ਨੁਕਸਾਨ ਸਥਾਈ ਹੈ

ਦਰਦ ਨਾਲ ਚੂਹਿਆਂ ਵਿੱਚ ਐਂਡਰੋਲਾਈਨ ਅਤੇ ਕੋਰਟੀਸੋਲ ( adrenaline and cortisol) ਰਿਲੀਜ਼ ਹੁੰਦਾ ਹੈ ਜਿਸ ਨਾਲ ਉਨ੍ਹਾਂ ਦਾ ਦਿਲ ਤੇਜ਼ੀ ਨਾਲ ਧੜਕਦਾ ਹੈ ਅਤੇ ਖੂਨ ਦਾ ਦਬਾਅ ਵਧਦਾ ਹੈ ਜੋ ਨਾੜੀ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਸ ਨਾਲ ਤੇਜ਼ ਤਣਾਅ ਪੈਦਾ ਹੁੰਦਾ ਹੈ।

ਇਸ ਪ੍ਰਕਿਰਿਆ ਨੇ ਸਟੈੱਮ ਕੋਸ਼ੀਕਾਵਾਂ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਵਾਲਾਂ ਦੇ ਰੋਮਾਂ ਵਿੱਚ ਮੈਲੇਨਿਨ ਦਾ ਉਤਪਾਦਨ ਕਰਦੀਆਂ ਸਨ। ਪ੍ਰੋਫੈਸਰ ਹਸੁ ਕਹਿੰਦੀ ਹੈ, "ਮੈਨੂੰ ਲੱਗਦਾ ਸੀ ਕਿ ਤਣਾਅ ਚੂਹਿਆਂ ਦੇ ਸਰੀਰ ਲਈ ਖਰਾਬ ਹੈ।''

Getty Images

''ਪਰ ਤਣਾਅ ਦਾ ਹਾਨੀਕਾਰਕ ਪ੍ਰਭਾਵ ਜੋ ਅਸੀਂ ਲੱਭਿਆ, ਉਹ ਸਾਡੀ ਕਲਪਨਾ ਤੋਂ ਕਿਤੇ ਜ਼ਿਆਦਾ ਸੀ।''

''ਬਸ ਕੁਝ ਦਿਨਾਂ ਦੇ ਬਾਅਦ ਹੀ ਵਾਲਾਂ ਨੂੰ ਰੰਗਤ ਦੇਣ/ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਵਾਲੀਆਂ ਸਟੈੱਮ ਕੋਸ਼ੀਕਾਵਾਂ ਨਸ਼ਟ ਹੋ ਗਈਆਂ।"

''ਜਦੋਂ ਉਹ ਇੱਕ ਵਾਰ ਨਸ਼ਟ ਹੋ ਗਈਆਂ ਤਾਂ ਤੁਸੀਂ ਫਿਰ ਉਨ੍ਹਾਂ ਨੂੰ ਮੁੜ ਸੁਰਜੀਤ ਨਹੀਂ ਕਰ ਸਕਦੇ, ਇਹ ਨੁਕਸਾਨ ਸਥਾਈ ਹੈ।''

ਇੱਕ ਹੋਰ ਖੋਜ ਵਿੱਚ ਖੋਜਕਰਤਾਵਾਂ ਨੇ ਦੇਖਿਆ ਕਿ ਉਹ ਚੂਹੇ ਨੂੰ ਐਂਟੀ ਹਾਈਪਰਟੈਂਸਿਵ ਜੋ ਕਿ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਕਰਦਾ ਹੈ ਦੇ ਕੇ ਇਸ ਤਬਦੀਲੀ ਨੂੰ ਰੋਕ ਸਕਦੇ ਹਨ।

ਦਰਦ ਦਾ ਸਾਹਮਣਾ ਕਰ ਰਹੇ ਇੱਕ ਚੂਹੇ ਦੇ ਜੀਨ ਦੀ ਤੁਲਨਾ ਉਨ੍ਹਾਂ ਨੇ ਆਮ ਚੂਹੇ ਨਾਲ ਕੀਤੀ, ਜਿਸ ਨਾਲ ਉਹ ਤਣਾਅ ਨਾਲ ਸਟੈੱਮ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਸ਼ਾਮਲ ਪ੍ਰੋਟੀਨ ਦੀ ਪਛਾਣ ਕਰ ਸਕਦੇ ਹਨ।

ਜਦੋਂ ਇਸ ਪ੍ਰੋਟੀਨ-ਸਾਇਕਲਿਨ-ਡਿਪੈਂਡੈਂਟ ਕਿਨੇਜ (ਸੀਡੀਕੇ) (cyclin-dependent kinase (CDK)) ਨੂੰ ਦਬਾਇਆ ਤਾਂ ਇਸ ਇਲਾਜ ਨੇ ਉਨ੍ਹਾਂ ਦੀ ਫਰ ਦੇ ਰੰਗ ਵਿੱਚ ਤਬਦੀਲੀ ਨੂੰ ਵੀ ਰੋਕ ਦਿੱਤਾ।

ਇਹ ਵੀ ਪੜ੍ਹੋ:

ਇਸ ਤਰ੍ਹਾਂ ਸੀਡੀਕੇ ਨੂੰ ਦਵਾਈ ਨਾਲ ਮਿਲਾ ਕੇ ਚਿੱਟੇ ਵਾਲਾਂ ਦੀ ਸ਼ੁਰੂਆਤ ਨੂੰ ਟਾਲਣ ਵਿੱਚ ਮਦਦ ਕਰਨ ਲਈ ਵਿਗਿਆਨੀਆਂ ਲਈ ਦਰਵਾਜ਼ੇ ਖੁੱਲ੍ਹ ਗਏ ਹਨ।

ਪ੍ਰੋਫੈੱਸਰ ਹਸੁ ਨੇ ਬੀਬੀਸੀ ਨੂੰ ਦੱਸਿਆ, ''ਇਹ ਖੋਜ ਚਿੱਟੇ ਵਾਲਾਂ ਲਈ ਇੱਕ ਉਪਾਅ ਜਾਂ ਇਲਾਜ ਨਹੀਂ ਹੈ।''

ਉਨ੍ਹਾਂ ਦੱਸਿਆ, ''ਸਾਡੀ ਖੋਜ ਚੂਹਿਆਂ 'ਤੇ ਕੀਤੀ ਗਈ ਹੈ, ਇਹ ਇਨਸਾਨ ਲਈ ਖੋਜ ਕਰਨ ਲਈ ਲੰਬੀ ਯਾਤਰਾ ਦੀ ਸ਼ੁਰੂਆਤ ਹੈ। ਇਹ ਸਾਨੂੰ ਇਹ ਵੀ ਦੱਸਦੀ ਹੈ ਕਿ ਤਣਾਅ ਸਰੀਰ ਦੇ ਕਈ ਹਿੱਸਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।''