ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਲਾਭਦਾਇਕ ਹੈ ਸ਼ਹਿਦ
Sat 6 Apr, 2019 0ਸ਼ਹਿਦ ਇੱਕ ਤਰ੍ਹਾਂ ਦੀ ਔਸ਼ਧੀ ਹੈ। ਇਸ ‘ਚ ਵਾਇਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ, ਸੋਡੀਅਮ ਅਤੇ ਫ਼ਾਸਫ਼ੋਰਸ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਕੋਸੇ ਪਾਣੀ ‘ਚ 1 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਇਸ ਦੀ ਨਿਯਮਿਤ ਵਰਤੋਂ ਕਰਨ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ …
ਭਾਰ ਘੱਟ ਕਰੇ: ਲੋਕ ਭਾਰ ਘੱਟ ਕਰਨ ਲਈ ਪਤਾ ਨਹੀਂ ਕੀ ਕੁੱਝ ਕਰਦੇ ਹਨ, ਪਰ ਫ਼ਿਰ ਵੀ ਕੋਈ ਫ਼ਾਇਦਾ ਨਹੀਂ ਹੁੰਦਾ ਹੈ। ਅਜਿਹੇ ‘ਚ ਸਵੇਰੇ ਖ਼ਾਲੀ ਪੇਟ ਕੋਸੇ ਪਾਣੀ ‘ਚ ਸ਼ਹਿਦ ਪਾ ਕੇ ਪੀਣ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਸ਼ਹਿਦ ਵਾਲੇ ਪਾਣੀ ਨੂੰ ਪੀਣ ਨਾਲ ਭੁੱਖ ਘੱਟ ਲੱਗਦੀ ਹੈ। ਇਸ ਤੋਂ ਇਲਾਵਾ ਇਸ ਪਾਣੀ ਦੀ ਵਰਤੋਂ ਸਵੇਰੇ ਕਰਨ ਨਾਲ ਸ਼ਰੀਰ ‘ਚ ਪੂਰਾ ਦਿਨ ਐਨਰਜੀ ਬਣੀ ਰਹਿੰਦੀ ਹੈ।
ਕਬਜ਼ ਦੂਰ ਕਰੇ: ਅੱਜਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ। ਇਨ੍ਹਾਂ ‘ਚੋਂ ਇੱਕ ਹੈ ਕਬਜ਼ ਰਹਿਣਾ। ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ ਵਾਲਾ ਪਾਣੀ ਪੀਓ। ਇਹ ਪਾਣੀ ਪੇਟ ਨੂੰ ਹਾਈਡ੍ਰੇਟ ਕਰਦਾ ਹੈ।
ਖ਼ੂਨ ਸਾਫ਼ ਕਰੇ: ਰੋਜ਼ਾਨਾ ਨਿਯਮਿਤ ਰੂਪ ‘ਚ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ ਅਤੇ ਦਿਲ ਸੰਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
ਕੈਂਸਰ ਤੋਂ ਬਚਾਅ: ਨਿਯਮਿਤ ਰੂਪ ‘ਚ ਸ਼ਹਿਦ ਦੀ ਵਰਤੋਂ ਕਰਨ ਨਾਲ ਪੇਟ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ। ਉੱਥੇ ਹੀ ਸ਼ਹਿਦ ‘ਚ ਮੌਜੂਦ ਐਂਟੀ-ਔਕਸੀਡੈਂਟਸ ਹਰ ਤਰ੍ਹਾਂ ਦੇ ਟਿਊਮਰ ਨੂੰ ਬਣਨ ਤੋਂ ਵੀ ਰੋਕਦੇ ਹਨ।
ਜੋੜਾਂ ਦੇ ਦਰਦ ਨੂੰ ਦੂਰ ਕਰੇ: ਰੋਜ਼ਾਨਾ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ।
ਸਰਦੀ-ਜ਼ੁਕਾਮ ਤੋਂ ਰਾਹਤ: ਮੌਨਸੂਨ ‘ਚ ਬਾਰਿਸ਼ ਕਾਰਨ ਕਾਫ਼ੀ ਲੋਕਾਂ ਨੂੰ ਸਰਦੀ-ਜ਼ੁਕਾਮ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
ਮਹਾਵਾਰੀ ਦੇ ਦਰਦ ਤੋਂ ਰਾਹਤ: ਮਹਾਵਾਰੀ ਦਾ ਦਰਦ ਤੁਹਾਡੇ ਸਾਰੇ ਕੰਮਾਂ ਨੂੰ ਰੋਕ ਦਿੰਦਾ ਹੈ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ।
ਸੂਰਜਵੰਸ਼ੀ ਡੱਬੀ
Comments (0)
Facebook Comments (0)