ਮੁੜ ਤੋਂ ਚਲੇਗਾ ਭਾਫ਼ ਇੰਜਣ
Wed 30 Jan, 2019 0ਸਟੇਸ਼ਨ 'ਤੇ ਖੜੇ ਭਾਫ਼ ਇੰਜਣ ਨੂੰ ਹੁਣ ਲੋਕ ਦੇਖਣ ਲਈ ਇੱਕਠਾ ਹੋਣਗੇ। ਸਾਲਾਂ ਤੋਂ ਖੜਾ ਇਹ ਇੰਜਣ ਹੁਣ ਧੂੰਆ ਕੱਢਣ ਦੇ ਨਾਲ ਹੀ ਪੁਰਾਣੇ ਜ਼ਮਾਨੇ ਦੀ ਸੀਟੀ ਵੀ ਵਜਾਵੇਗਾ। ਦਿਨ ਵਿਚ ਇਕ ਵਾਰ ਇਸ ਇੰਜਣ ਨੂੰ ਚਾਲੂ ਕੀਤਾ ਜਾਵੇਗਾ। ਹਾਲਾਂਕਿ ਇਸ ਦਾ ਸਮਾਂ ਅਜੇ ਨਿਰਧਾਰਤ ਨਹੀਂ ਕੀਤਾ ਗਿਆ ਹੈ। ਪਰ ਇਸ ਇਤਿਹਾਸਕ ਇੰਜਣ ਨੂੰ ਰੇਲਵੇ ਨੇ ਇਕ ਵਾਰ ਫਿਰ ਤੋਂ ਰੰਗ ਕਰਾਉਣ ਤੋਂ ਬਾਅਦ ਇਸ ਦੇ ਚਾਰੇ ਪਾਸੇ ਰੌਸ਼ਨੀ ਵੀ ਕੀਤੀ ਹੈ
Indian Railway
ਤਾਂ ਕਿ ਸਟੇਸ਼ਨ ਦੀ ਖੂਬਸੁਰਤੀ ਵਧਾਈ ਜਾ ਸਕੇ। ਰੇਲਵੇ ਸਟੇਸ਼ਨ 'ਤੇ ਭਾਫ਼ ਨਾਲ ਚਲਣ ਵਾਲਾ ਇਹ ਇੰਜਣ ਸਟੇਸ਼ਨ 'ਤੇ ਇਸ ਨੂੰ ਦੇਖਣ ਆਉਣ ਵਾਲਿਆਂ ਨੂੰ ਪੁਰਾਣੇ ਇਤਿਹਾਸ ਦੀ ਯਾਦ ਦਿਲਾਵੇਗਾ। ਇਹ ਇੰਦੌਰ ਸਟੇਸ਼ਨ ਦੀ ਪਛਾਣ ਹੈ। ਹੁਣ ਇਸ ਨੂੰ ਰੋਜਾਨਾ ਚਾਲੂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਪੀੜੀ ਦੇ ਬੱਚਿਆਂ ਅਤੇ ਲੋਕਾਂ ਨੇ ਇਸ ਸਬੰਧੀ ਸਿਰਫ ਕਹਾਣੀਆਂ ਹੀ ਸੁਣੀਆਂ ਹਨ।
Indore Station
ਇਹ ਕਿਵੇਂ ਚਲਦਾ ਹੈ ਅਤੇ ਅਵਾਜ਼ ਕੱਢਦਾ ਹੈ, ਇਹ ਸ਼ਾਇਦ ਹੀ ਅੱਜ ਦੀ ਪੀੜੀ ਵਿਚੋਂ ਕਿਸੇ ਨੇ ਦੇਖਿਆ ਹੋਵੇ। ਸ਼ੁਰੂਆਤੀ ਦਿਨਾਂ ਵਿਚ ਇਹ ਕਿਹੋ ਜਿਹਾ ਸੀ, ਕੁਝ ਲੋਕਾਂ ਨੂੰ ਇਸ ਦਾ ਪਤਾ ਵੀ ਨਹੀਂ। ਲੋਕਾਂ ਨੂੰ ਇਸ ਦੀ ਯਾਦ ਦਿਲਾਉਣ ਲਈ ਅਧਿਕਾਰੀਆਂ ਨੇ ਇਹ ਪਹਿਲ ਕੀਤੀ ਹੈ।
Steam engine
ਸਟੇਸ਼ਨ ਦੇ ਮੁੱਖ ਗੇਟ ਦੇ ਸਾਹਮਣੇ ਖੜੇ ਭਾਫ਼ ਇੰਜਣ ਦੀ ਖੂਬਸੁਰਤੀ ਰਾਤ ਵਿਚ ਦਿਖਾਈ ਦੇਵੇਗੀ। ਰਾਤ ਵੇਲ੍ਹੇ ਇਥੇ ਹਰੀ ਅਤੇ ਲਾਲ ਰੌਸ਼ਨੀ ਰਹੇਗੀ। ਨਾਲ ਹੀ 100 ਫੁੱਟ ਉੱਚੇ ਝੰਡੇ 'ਤੇ ਰੌਸ਼ਨੀ ਕਰਨ ਲਈ ਲਗਾਏ ਗਏ ਹਾਈਮਾਸਟ ਵੀ ਇਸ ਨੂੰ ਹੋਰ ਰੌਸ਼ਨ ਕਰ ਰਹੇ ਹਨ।
Comments (0)
Facebook Comments (0)