ਨਹਿਰੂ 'ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ 24 ਦਸੰਬਰ ਤੱਕ ਜੇਲ 'ਚ ਰਹੇਗੀ ਪਾਇਲ ਰੋਹਤਗੀ

ਨਹਿਰੂ 'ਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ 24 ਦਸੰਬਰ ਤੱਕ ਜੇਲ 'ਚ ਰਹੇਗੀ ਪਾਇਲ ਰੋਹਤਗੀ

ਜੈਪੁਰ (ਬਿਊਰੋ) — ਅਭਿਨੇਤਰੀ ਪਾਇਲ ਰੋਹਤਗੀ ਨੂੰ ਰਾਜਸਥਾਨ ਪੁਲਸ ਨੇ ਅਜ਼ਾਦੀ ਘੁਲਾਟੀਏ ਮੋਤੀ ਲਾਲ ਨਹਿਰੂ 'ਤੇ ਸੋਸ਼ਲ ਮੀਡੀਆ 'ਤੇ ਵਾਦ ਵਿਵਾਦ ਵਾਲਾ ਵੀਡੀਓ ਅਤੇ ਪੋਸਟ ਪਾਉਣ ਦੇ ਮਾਮਲੇ 'ਚ ਬੀਤੇ ਦਿਨੀਂ ਗੁਜਰਾਤ ਦੇ ਅਹਿਮਦਾਬਾਦ ਤੋਂ ਹਿਰਾਸਤ 'ਚ ਲੈ ਲਿਆ। ਇਸ ਮਾਮਲੇ 'ਚ ਪਾਇਲ ਨੂੰ 24 ਦਸੰਬਰ ਤੱਕ ਦੀ ਜੇਲ ਦੀ ਸਜ਼ਾ ਸੁਣਾਈ ਹੈ। ਪਾਇਲ ਨੂੰ ਹਾਲ ਹੀ 'ਚ ਇਸ ਮਾਮਲੇ 'ਚ ਬੂੰਦੀ ਪੁਲਸ ਨੇ ਅਹਿਮਦਾਬਾਦ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਪਾਇਲ ਤੇ ਉਸ ਦੇ ਪਾਰਟਨਰ ਸੰਗ੍ਰਾਮ ਸਿੰਘ ਨੇ ਟਵਿਟਰ 'ਤੇ ਪੀ. ਐੱਮ. ਮੋਦੀ ਤੇ ਗ੍ਰਹਿ ਮੰਤਰਾਲੇ ਤੋਂ ਮਦਦ ਮੰਗੀ ਸੀ। ਹਾਲਾਂਕਿ ਉਸ ਨੂੰ ਇਸ ਮਾਮਲੇ 'ਚ ਕੋਈ ਮਦਦ ਨਹੀਂ ਮਿਲੀ ਹੈ। ਉਸ ਦੀ ਜ਼ਮਾਨਤ ਯਾਚਿਕਾ ਨੂੰ ਵੀ ਕੋਰਟ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਹੁਣ 24 ਦਸੰਬਰ ਤੱਕ ਜੇਲ 'ਚ ਰਹੇਗੀ।ਦੱਸਣਯੋਗ ਹੈ ਕਿ ਪਾਇਲ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗ ਫੈਲ ਗਈ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਬਾਰੇ ਖੁਦ ਹੀ ਟਵਿਟਰ 'ਤੇ ਟਵੀਟ ਕਰਕੇ ਸਾਰਿਆਂ ਨੂੰ ਦੱਸ ਦਿੱਤਾ ਸੀ। ਉਨ੍ਹਾਂ ਨੇ ਟਵੀਟ ਕੀਤਾ, ''ਮੈਨੂੰ ਮੋਤੀ ਲਾਲ ਨਹਿਰੂ 'ਤੇ ਬਣਾਏ ਗਏ ਇਕ ਵੀਡੀਓ ਲਈ ਰਾਜਸਥਾਨ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਹੈ। ਵੀਡੀਓ 'ਚ ਦਿੱਤੀ ਗਈ ਜਾਣਕਾਰੀ ਮੈਂ ਗੂਗਲ ਤੋਂ ਕੱਢੀ ਸੀ। ਕੀ ਅਭਿਵਿਅਕਤੀ ਦੀ ਆਜ਼ਾਦੀ ਇਕ ਮਜ਼ਾਕ ਹੈ?''