ਬਸਤਰ ਦੇ ਜੰਗਲਾਂ ਵਿਚ ਡੁਲ੍ਹਦਾ ਆਦਿਵਾਸੀਆਂ ਦਾ ਖੂਨ

ਬਸਤਰ ਦੇ ਜੰਗਲਾਂ ਵਿਚ ਡੁਲ੍ਹਦਾ ਆਦਿਵਾਸੀਆਂ ਦਾ ਖੂਨ

ਪੇਸਕਸ਼: ਡਾ ਅਜੀਤਪਾਲ ਸਿੰਘ ਅੈਮ ਡੀ
ਛੱਤੀਸਗੜ੍ਹ ਦੇ ਜੰਗਲਾਂ ਵਿਚ ਤਿੰਨ ਅਪੈ੍ਲ ਨੂੰ ਮਾਓਵਾਦੀਆਂ ਅਤੇ ਅਰਧ-ਸੈਨਿਕ ਬਲਾਂ ਦੇ ਵਿਚਕਾਰ ਭਿਅੰਕਰ ਮੁੱਠਭੇੜ ਹੋਈ। ਇਸ ਟੱਕਰ ਵਿੱਚ ਨੀਮ-ਫੌਜੀ ਬਲਾਂ ਅਤੇ ਪੁਲੀਸ ਦੇ 23 ਜਵਾਨਾਂ ਦੇ ਮਾਰੇ ਜਾਣ ਦੀ ਖਬਰ ਆਈ। ਇੱਕ ਜਵਾਨ ਛੇ ਦਿਨ ਤਕ ਮਾਓਵਾਦੀਆਂ ਦੇ ਕਬਜ਼ੇ ਚ ਰਹਿਣ ਪਿਛੋਂ ਛੱਡਿਆ ਗਿਆ। 23 ਜਵਾਨਾਂ ਦੀ ਮੌਤ ਨੇ ਇੱਕ ਵਾਰ ਜ਼ਰੂਰ ਹਲਚਲ ਪੈਦਾ ਕਰ ਦਿੱਤੀ। ਸੋਸ਼ਲ ਮੀਡੀਆ ਤੇ ਜਵਾਨਾਂ ਦੇ ਪੱਖ ਚ ਪੋਸਟਾਂ ਲਿਖੀਆਂ ਗਈਆਂ। ਅਜੇ ਵੀ ਅਖ਼ਬਾਰ ਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਨਾਲ ਭਰੇ ਪਏ ਹਨ। ਨਿਊਜ਼ ਚੈਨਲ ਲਾਲ-ਅਾਤੰਕ ਲਾਲ-ਆਤੰਕ ਚਿਲਾ ਰਹੇ ਹਨ, ਲੇਕਿਨ ਸੋਸ਼ਲ ਮੀਡੀਆ ਤੋਂ ਲੈ ਕੇ ਅਖ਼ਬਾਰ ਨਿਊਜ਼ ਚੈਨਲ ਤੱਕ ਕਿਸੇ ਨੇ ਵੀ ਇਮਾਨਦਾਰੀ ਨਾਲ ਇਸ ਮੁੱਦੇ ਤੇ ਬਹਿਸ ਨਹੀਂ ਕੀਤੀ ਨਾ ਹੀ ਖ਼ਬਰ ਦਿਖਾਈ ਕਿ ਲੱਖਾਂ ਦੀ ਤੈਦਾਦ ਵਿਚ ਅਰਧ ਸੈਨਿਕ ਬਲ ਤੇ ਪੁਲਿਸ ਨੂੰ ਜੰਗਲਾਂ ਵਿੱਚ ਕਿਉਂ ਭੇਜਿਆ ਗਿਆ ਹੈ। ਕਿਉਂ ਜੰਗਲ ਨੂੰ ਸੱਤਾ ਦੁਆਰਾ ਖੁਲ੍ਹੀ ਜੇਹਲ ਤੇ ਆਦਿਵਾਸੀਆਂ ਨੂੰ ਕੈਦੀ ਬਣਾ ਦਿੱਤਾ ਗਿਆ ਹੈ। ਇਸ ਯੁੱਧ ਦੀ ਜੜ੍ਹ ਵਿੱਚ ਕੀ ਹੈ ? ਇਸ ਦੁਨੀਆਂ ਦੇ ਸਭ ਤੋਂ ਸ਼ਾਂਤ ਕਹੇ ਜਾਣ ਵਾਲੇ ਆਦਿਵਾਸੀਆਂ ਨੂੰ ਕਿਉਂ ਹਥਿਆਰ ਉਠਾਉਣੇ ਪਏ ਹਨ।  ਕੀ ਕਦੀ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ? ਸ਼ਾਇਦ ਨਹੀਂ। ਤੇਈ ਜਵਾਨਾਂ ਦੀ ਮੌਤ ਤੇ ਜਿਨ੍ਹਾਂ ਨੂੰ ਦੁੱਖ ਹੈ ਉਨ੍ਹਾਂ ਨੂੰ ਕਿਉਂ ਨਹੀਂ ਉਸ ਸਮੇਂ ਦੁੱਖ ਹੁੰਦਾ ਜਦ ਆਦਿਵਾਸੀਆਂ ਦੇ ਖ਼ੂਨ ਨਾਲ ਰੋਜ਼ ਜੰਗਲ ਲਾਲ ਹੁੰਦਾ ਹੈ। ਕਿਉਂਕਿ ਦੋਨੋਂ ਪਾਸਿਆਂ ਤੋਂ ਮਰਨ ਵਾਲਾ ਆਖਿਰਕਾਰ ਆਮ ਇਨਸਾਨ ਹੀ ਤਾਂ ਹੈ। ਇਸ ਲਈ ਇਕ ਇਨਸਾਨ ਦੇ ਮਾਰੇ ਜਾਣ ਤੇ ਉਹ ਕੋਈ ਫੋਰਸ ਦਾ ਜਵਾਨ ਹੋਵੇ ਜਾਂ ਆਦਿਵਾਸੀ ਹੋਵੇ, ਇਕ ਸੰਵੇਦਨਸ਼ੀਲ ਇਨਸਾਨ ਨੂੰ ਬਰਾਬਰ ਦੁੱਖ ਹੁੰਦਾ ਹੈ। ਲੇਕਿਨ ਅਗਰ ਆਪ ਨੂੰ ਆਦਿਵਾਸੀਆਂ ਦੇ ਮਰਨ ਤੇ ਖੁਸ਼ੀ ਤੇ ਫੋਰਸ ਦੇ ਜਵਾਨ ਦੇ ਮਰਨ ਤੇ ਦੁੱਖ ਹੁੰਦਾ ਹੈ ਤਾਂ ਤੁਸੀਂ ਮਾਨਸਿਕ ਰੋਗੀ ਹੋ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਦਲਾ ਲੈਣ ਦੀ ਗੱਲ ਕਹੀ ਤਾਂ ਉੱਥੇ ਹੀ ਛਤੀਸਗੜ੍ਹ ਦੇ ਮੁੱਖ ਮੰਤਰੀ ਜੋ ਕਾਂਗਰਸ ਦੇ ਹਨ ਨੇ ਬਿਆਨ ਦਿੱਤਾ ਕਿ ਜਲਦ ਫੈਸਲਾ ਲਿਆ ਜਾਵੇਗਾ। ਜਲਦ ਹੀ ਨਕਸਲੀਆਂ ਦਾ ਸਫਾਇਆ ਕਰ ਦਿੱਤਾ ਜਾਵੇਗਾ।  ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਐਸਾ ਹੀ ਬਿਆਨ ਦਿੱਤਾ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਅਜਿਹੇ ਹੀ ਮਿਲੇ ਜੁਲੇ ਬਿਅਾਨ ਆਏ। ਆਪ ਉਨ੍ਹਾਂ ਦੇ ਬਿਆਨਾਂ ਨੂੰ ਸਮਝ ਸਕਦੇ ਹੋ ਕਿ ਲੁਟੇਰੇ ਪੂੰਜੀਪਤੀਆਂ ਦੀ ਦਲਾਲੀ ਕਰਨ ਵਾਲੀਅਾਂ ਇਹ ਪਾਰਟੀਆਂ ਇੱਕ ਹੀ ਥੈਲੀ ਦੇ ਚੱਟੇ ਵੱਟੇ ਹਨ। ਇਹ ਪਾਰਟੀਆਂ ਜਨਤਾ ਦੀਆਂ ਦੁਸ਼ਮਣ ਹਨ। ਇਨ੍ਹਾਂ ਨੂੰ ਸ਼ਾਂਤੀ ਨਹੀਂ ਚਾਹੀਦੀ,ਇਹਨਾਂ ਨੇ ਤਾਂ ਬਦਲਾ ਲੈਣਾ ਹੈ ਉਨ੍ਹਾਂ ਆਦਿਵਾਸੀਆਂ ਤੋਂ ਜੋ ਜਲ ਜੰਗਲ ਜ਼ਮੀਨ ਕੁਦਰਤੀ ਸਾਧਨਾਂ ਤੇ ਪਹਾੜਾਂ ਨੂੰ ਲੁਟੇਰੇ ਪੂੰਜੀਪਤੀਆਂ ਤੋਂ ਬਚਾਉਣ ਲਈ ਲੜ ਰਹੇ ਹਨ। ਸਾਰੀਆਂ ਪਾਰਲੀਮਾਨੀ ਰਾਜਸੀ ਪਾਰਟੀਆਂ ਅੱਜ ਲੁਟੇਰਿਅਾਂ ਨਾਲ ਮਜ਼ਬੂਤੀ ਨਾਲ ਖਡ਼੍ਹੀਆਂ ਹਨ, ਕਿਉਂਕਿ ਇਨ੍ਹਾਂ ਸਭ ਨੂੰ ਲੁੱਟ ਚੋਂ ਹਿੱਸਾ ਮਿਲਦਾ ਹੈ। ਬਦਲਾ ਲੈਣ ਦੇ ਇਸ ਬਿਅਾਨ ਦੇ ਦੋ-ਤਿੰਨ ਦਿਨ  ਬਾਅਦ ਪਿੰਡ ਵਿਚ ਫੌਜ ਦੇ ਜਵਾਨਾਂ ਨੇ ਜਾ ਕੇ ਆਦਿਵਾਸੀਆਂ ਦੀ ਨਾਲ ਮਾਰਕੁੱਟ ਕੀਤੀ ਅਤੇ ਇਕ ਦਾ ਦੰਦ ਤੋਡ਼ ਦਿੱਤਾ॥ ਕੀ ਉਹਨਾਂ ਦੇ ਅੰਦਰ ਵੀ ਬਦਲਾ ਲੈਣ ਦੀ ਭਾਵਨਾ ਨਹੀਂ ਆ ਸਕਦੀ ? ਫਿਰ  ਉਨ੍ਹਾਂ ਦੇ ਬਦਲੇ ਨੂੰ ਤੁਸੀਂ ਕੀ ਕਹੋਗੇ ? ਜਦ ਕੇਂਦਰ ਵਿਚ ਕਾਂਗਰਸ (ਯੂਪੀਏ) ਦੀ ਸਰਕਾਰ ਸੀ ਉਸ ਸਮੇਂ ਛਤੀਸਗੜ੍ਹ ਵਿੱਚ ਭਾਜਪਾ (ਐੱਨਡੀਏ) ਸੱਤਾ ਵਿੱਚ ਸੀ ਹੁਣ ਠੀਕ ਇਸ ਦੇ ਉਲਟ ਭਾਜਪਾ ਸੈਂਟਰ ਵਿੱਚ ਹੈ ਤਾਂ ਕਾਂਗਰਸ ਰਾਜ ਦੀ ਸੱਤਾ ਵਿੱਚ ਬਿਰਾਜਮਾਨ ਹੈ। ਦੋਨਾਂ ਦੇ ਰਾਜ ਭਾਗ ਦੇ ਅਰਸੇ ਦੌਰਾਨ ਕਾਰਪੋਰੇਟ ਤੇ ਸਾਮਰਾਜਵਾਦੀ ਪੂੰਜੀ ਨੂੰ ਜਲ,ਜੰਗਲ, ਜ਼ਮੀਨ,ਪਹਾੜ ਤੇ ਖਾਣਾਂ ਨੂੰ  ਲੁੱਟਣ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ। ਜਦ ਜਨਤਾ ਨੇ ਇਸ ਲੁੱਟ ਖਿਲਾਫ ਆਵਾਜ਼ ਉਠਾਈ ਤੇ ਸੱਤਾ ਨੇ ਪੁਲਸ ਤੇ ਗੁੰਡਿਆਂ ਦੀ ਮਦਦ ਨਾਲ ਜਨਤਾ ਦੇ ਖ਼ਿਲਾਫ਼ ਦਮਨ ਚੱਕਰ ਸ਼ੁਰੂ ਕੀਤਾ। ਸਲਵਾ ਜੂਡਮ ਜਿਸ ਚ ਲੋਕਲ ਗੁੰਡਿਆਂ ਦੇ ਹੱਥਾਂ ਵਿੱਚ ਸਰਕਾਰ ਨੇ ਹਥਿਆਰ ਫੜਾ ਦਿੱਤੇ। ਇਨ੍ਹਾਂ ਹਥਿਆਰਬੰਦ ਗੁੰਡਿਆਂ ਨੇ ਸੈਂਕੜੇ ਪਿੰਡਾਂ ਨੂੰ ਸਾੜ ਦਿੱਤਾ। ਇਸੇ ਤਰ੍ਹਾਂ ਔਰਤਾਂ ਨਾਲ ਬਲਾਤਕਾਰ ਕੀਤੇ। ਕਤਲੇਆਮ ਦਾ ਨੰਗਾ ਨਾਚ ਕੀਤਾ। ਇਨ੍ਹਾਂ ਗੁੰਡਿਆਂ ਨੂੰ ਸਰਕਾਰ ਦੀ ਹਮਾਇਤ ਹਾਸਿਲ ਸੀ। ਪੁਲਿਸ ਗੁੰਡਿਆਂ ਨਾਲ ਨੰਗੇ ਨਾਚ ਵਿੱਚ ਸ਼ਾਮਲ ਹੁੰਦੀ ਸੀ। ਸਲਵਾ ਜੂਡਮ ਦੇ ਇਹਨਾਂ ਗੁੰਡਿਆਂ ਦਾ ਕੰਮ ਕਾਰਪੋਰੇਟ ਤੇ ਲਈ ਜ਼ਮੀਨ ਖਾਲੀ ਕਰਾਉਣਾ ਸੀ। ਮੁਲਕ ਦੇ ਬੁੱਧੀਜੀਵੀਆਂ ਦੀ ਲੰਬੀ ਲੜਾਈ ਪਿਛੋਂ ਸੁਪਰੀਮ ਕੋਰਟ ਨੇ ਸਰਕਾਰ ਦੇ ਸਰਕਾਰੀ ਗੁੰਡਾ ਗੈਂਗ ਨੂੰ ਬੰਦ ਤਾਂ ਕਰਵਾ ਦਿੱਤਾ ਪਰ ਇਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ। ਲੱਖਾਂ ਆਦਿਵਾਸੀ ਉਜਾੜੇ ਜਾ ਚੁੱਕੇ ਸਨ। ਹਜ਼ਾਰਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਦਹਿਸ਼ਤ ਦੀਆਂ ਇਬਾਰਤਾਂ ਲਿਖੀਆਂ ਜਾ ਚੁੱਕਿਆਂ ਸਨ। ਇਹ ਵਾਰਤਾਵਾਂ ਨੂੰ ਲਿਖਣ ਵਾਲੇ ਅਫ਼ਸਰਾਂ',ਗੁੰਡਿਆਂ, ਨੇਤਾਵਾਂ ਨੂੰ ਸਤਾ ਵਲੋ ਸਨਮਾਨਿਤ ਕੀਤਾ ਜਾ ਚੁੱਕਿਆ ਸੀ। ਦੂਜੇ ਪਾਸੇ ਜਲ, ਜੰਗਲ, ਜ਼ਮੀਨ, ਪਹਾੜ ਨੂੰ ਬਚਾਉਣ ਲਈ ਆਦਿਵਾਸੀਆਂ ਨੇ ਸੰਵਿਧਾਨਕ ਲੜਾਈ ਛੱਡ ਕੇ ਹਥਿਆਰ ਉਠਾ ਲਏ ਸਨ। ਜਦ ਸਤਾ ਤੁਹਾਡੇ ਖ਼ਿਲਾਫ਼ ਹਥਿਆਰਬੰਦ ਲੜਾਈ ਛੇੜ ਚੁੱਕੀ ਹੋਵੇ ਉਸ ਸਮੇਂ ਯੁੱਧ ਦੇ ਮੈਦਾਨ ਵਿੱਚ ਬੰਦੂਕ ਦੇ ਖ਼ਿਲਾਫ਼ ਬੰਦੂਕ ਨਾਲ ਹੀ ਲੜ ਕੇ ਤੁਸੀਂ ਆਪਣੇ ਆਪ ਨੂੰ ਜਿੰਦਾ ਰੱਖ ਸਕਦੇ ਹੋ। ਛੱਤੀਸਗੜ੍ਹ ਦੇ ਜੰਗਲਾਂ ਵਿੱਚ ਫੋਰਸ ਰੋਜ਼ਾਨਾ ਹੀ ਜ਼ੁਲਮ ਦੀਆਂ ਨਵੀਆਂ ਨਵੀਆਂ ਇਬਾਰਤਾਂ ਲਿਖਦੀ ਹੈ। ਇਨ੍ਹਾਂ ਇਬਾਰਤਾਂ ਨੂੰ ਜੇ ਸਧਾਰਨ ਇਨਸਾਨ ਨੂੰ ਸੁਣਾ ਦੇਈਏ ਤਾਂ ਮੌਜੂਦਾ ਵਿਵਸਥਾ ਨਾਲ ਉਹਨਾਂ ਨੂੰ ਨਫ਼ਰਤ  ਹੋ ਜਾਵੇ। ਆਦਿਵਾਸੀ ਔਰਤਾਂ ਨਾਲ ਬਲਾਤਕਾਰ ਕਰਨਾ ਤਾਂ ਜਿਵੇਂ ਪੁਰਸ਼ ਦਾ ਜਨਮ ਸਿੱਧ ਅਧਿਕਾਰ ਹੋਵੇ। ਫਰਜ਼ੀ ਮੁਕਾਬਲੇ ਤਾਂ ਫੋਰਸ ਇੱਥੇ ਇਉਂ ਕਰਦੀ ਹੈ ਜਿਵੇਂ ਪੁਤਲੇ ਨੂੰ ਮਰਨ ਦਾ ਅਭਿਆਸ ਕਰ ਰਹੀ ਹੋਵੇ। ਫੋਰਸ ਵਲੋਂ ਚੌਵੀ ਆਦਿਵਾਸੀ ਨੂੰ ਲਾਈਨ ਵਿੱਚ ਖੜਾ ਕੇ ਗੋਲੀਆਂ ਨਾਲ ਛਲਣੀ ਕਰਨ ਦੀ ਖ਼ਬਰ ਨੇ ਬਰਤਾਨਵੀ ਹਕੂਮਤ ਵੇਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਕੀ ਇਸੇ ਆਜ਼ਾਦੀ ਲਈ ਮਜ਼ਦੂਰਾਂ ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਸਨ ? ਆਦਿਵਾਸੀਆਂ ਦੇ ਲਈ ਲੜਨ ਵਾਲੇ ਬੁੱਧੀਜੀਵੀਅਾਂ ਸੁਧਾ ਭਾਰਦਵਾਜ, ਵਰਨਨ ਗੌਂਜ਼ਾਲਵੇਸ,ਅਰੁਨ ਫਰੇਰਾ, ਗੌਤਮ ਨਵਲੱਖਾ,ਵਰਵਰਾ ਰਾਓ, ਸੋਮਾ ਸੇਨ,ਆਨੰਦ ਤੇਲਤੁੰਬੜੇ, ਪ੍ਰੋਫੈਸਰ ਜੀਅੈਨ  ਸਾਈਂ ਬਾਬਾ ਨੂੰ ਸਰਕਾਰ ਨੇ ਝੂਠੇ ਮੁਕੱਦਮਿਆਂ ਵਿੱਚ ਜੇਲ੍ਹ ਵਿਚ ਸੁੱਟ ਦਿੱਤਾ। ਗਾਂਧੀਵਾਦੀ ਸਮਾਜਕ ਕਾਰਜਕਰਤਾ ਹਿਮਾਂਸ਼ੂ ਕੁਮਾਰ ਦੇ ਆਸ਼ਰਮ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਸੋਨੀ ਸੋਰੀ, ਲਿੰਗਾਰਾਮ ਕੋਡੋਪੀ ਦੇ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਕਿਉ ? ਕਿਉਂਕਿ ਇਹ ਸੱਤਾ ਦੀ ਖ਼ੂਨੀ ਖੇਡ ਦੇ ਖ਼ਿਲਾਫ਼ ਲੜਾਈ ਲੜਦੇ ਸਨ।ਪਿਛਲੇ ਦਿਨੀਂ ਛਤੀਸਗੜ੍ਹ ਤੋਂ ਥੋੜ੍ਹੀਆਂ ਸਕਾਰਾਤਮਕ ਖਬਰਾਂ ਅਾਈਅਾਂ ਸਨ। ਕੁਝ ਬੁੱਧੀਜੀਵੀ ਪੱਤਰਕਾਰ ਕੋਸਿਸ਼ ਕਰ ਰਹੇ ਹਨ, ਸ਼ਾਂਤੀ ਵਾਰਤਾ ਦੇ ਲਈ। ਪਰ ਸਰਕਾਰ ਤਾਂ ਕਦੀ ਸ਼ਾਂਤੀ ਵਾਰਤਾ ਚਾਹੁੰਦੀ ਹੀ ਨਹੀਂ ਹੈ, ਕਿਉਂਕਿ ਸ਼ਾਂਤੀ ਆਏਗੀ ਤਾਂ ਸੱਤਾ ਦੇ ਅਾਕਿਆਂ ਦੀ ਲੁੱਟ ਬੰਦ ਹੋ ਜਾਵੇਗੀ। ਲੁੱਟ ਬੰਦ ਹੋ ਗਈ ਤਾਂ ਪਾਰਟੀਆਂ ਨੂੰ ਮਿਲਣ ਵਾਲੀ ਦਲਾਲੀ ਬੰਦ ਹੋ ਜਾਵੇਗੀ।  ਇਸ ਲਈ ਸਰਕਾਰ ਨੇ ਸ਼ਾਂਤੀ ਵਾਰਤਾ ਵੱਲ ਵਧਣ ਦੀ ਬਜਾਏ ਦੋ ਹਜ਼ਾਰ ਫ਼ੌਜੀਆਂ ਦੀ ਟੁਕੜੀ ਮਾਓਵਾਦੀਆਂ ਦੇ ਸਫਾਏ ਦੇ ਲਈ ਜੰਗਲ ਵਿੱਚ ਸਰਚ ਆਪ੍ਰੇਸ਼ਨ ਲਈ ਭੇਜ ਦਿੱਤੀ। ਫੌਜੀ ਸਰਚ ਆਪ੍ਰੇਸ਼ਨ ਤੇ ਸਨ ਤਾਂ ਮੁੱਠਭੇੜ ਹੋਈ। ਇਸ ਵਿੱਚ ਤੇਈ ਫੌਜੀ ਮਾਰੇ ਗਏ। ਫੋਰਸ ਜਿਸ ਦੇ ਜਵਾਨ ਕਾਰਪੋਰੇਟ ਤੇ ਸਾਮਰਾਜੀ ਪੂੰਜੀਵਾਦੀ ਦੀ ਸੇਵਾ ਕਰਦੇ ਹੋਏ ਮਰ ਰਹੇ ਹਨ, ਉਨ੍ਹਾਂ ਨੂੰ ਇਸ ਮੁੱਦੇ ਦੀ ਜੜ੍ਹ ਵਿੱਚ ਜਾਣਾ ਚਾਹੀਦਾ ਹੈ। ਪਰ ਫੋਰਸ ਵੀ ਮੁੱਖ ਸਮੱਸਿਆ ਦੀ ਜਡ਼੍ਹ ਵਿੱਚ ਨਹੀਂ ਜਾਣਾ ਚਾਹੁੰਦੀ ਕਿਉਂਕਿ ਅਫ਼ਸਰਾਂ ਨੂੰ ਮੋਟਾ ਕਮਿਸ਼ਨ ਸਰਮਾਏਦਾਰਾਂ ਤੋਂ ਮਿਲਦਾ ਹੈ। ਛੇ ਸੌ ਅਰਬ  ਦੀ ਮੋਟੀ ਧਨ ਰਾਸ਼ੀ ਹਰ ਸਾਲ ਨਕਸਲ ਸਮਸਿਅਾ ਦੇ ਹੱਲ ਦੇ ਨਾਂ ਤੇ ਛਤੀਸਗੜ੍ਹ ਦੇ ਅੱਠ ਜ਼ਿਲ੍ਹਿਆਂ ਨੂੰ ਮਿਲਦੀ ਹੈ। ਉਸ ਵਿੱਚ ਇਨ੍ਹਾਂ ਸਭ ਦਾ ਹਿੱਸਾ ਹੈ। ਵੈਸੇ ਵੀ ਫੋਰਸ ਨੂੰ ਤਨਖਾਹ ਸਰਕਾਰ ਦਿੰਦੀ ਹੈ ਤਾਂ ਸਮੱਸਿਆ ਦੀ ਜੜ੍ਹ ਵਿੱਚ ਜਾਣਾ ਸਰਕਾਰ ਦੇ ਖ਼ਿਲਾਫ਼ ਜਾਣਾ ਹੈ। ਮੇਨ ਸਟ੍ਰੀਮ ਮੀਡੀਆ, ਮੌਜੂਦਾ ਗੋਦੀ ਮੀਡੀਆ ਪੂੰਜੀਪਤੀ ਲੁਟੇਰਿਆਂ ਦਾ ਹੀ ਹੈ। ਇਸ ਲਈ ਉਹ ਸਮੱਸਿਆ ਦੀ ਜੜ੍ਹ ਵਿੱਚ ਜਾਏਗਾ ਇਹ ਸੋਚਣਾ ਹੀ ਮੂਰਖਤਾ ਹੈ। ਸਮੱਸਿਆ ਦੀ ਜੜ੍ਹ ਵਿੱਚ ਜਾਣ ਦਾ ਕੰਮ ਮਿਹਨਤਕਸ਼ ਜਨਤਾ ਦਾ ਹੈ', ਉਨ੍ਹਾਂ ਜਵਾਨਾਂ ਦੇ ਪਰਿਵਾਰਾਂ ਦਾ ਹੈ ਜਿਨ੍ਹਾਂ ਦੇ ਬੱਚੇ ਮਾਰੇ ਜਾ ਰਹੇ ਹਨ, ਕਿਸਾਨ ਮਜ਼ਦੂਰਾਂ ਦਾ ਹੈ ਪਰ ਇਸ ਸਾਰੇ ਕੁੱਝ ਨੂੰ ਵੀ ਗੋਦੀ ਮੀਡੀਆ ਹੀ ਚਲਾਉਂਦਾ ਹੈ। ਜੋ ਮੀਡੀਆ ਨੇ ਬੋਲਿਆ ਉਸ ਨੂੰ ਸੱਚ ਮੰਨ ਕੇ ਅੱਗੇ ਵਧਦੇ ਗਏ ਇਸ ਲਈ ਸਭ ਤੋਂ ਪਹਿਲਾਂ ਤਾਂ ਜਨਤਾ ਨੂੰ ਸੱਚ ਜਾਨਣਾ ਚਾਹੀਦਾ ਹੈ ਕਿ "ਜੰਗਲ ਕਿਉਂ ਸੁਲਗ ਰਹੇ ਹਨ ? ਫ਼ੌਜੀ ਬੂਟ ਜੰਗਲਾਂ ਦੀ ਸ਼ਾਂਤੀ ਨੂੰ ਕਿਉਂ ਭੰਗ ਕਰ ਰਹੇ ਹਨ ? ਨਕਲੀ ਕਾਮਰੇਡ ਵੀ ਹਿੰਸਾ ਹਿੰਸਾ ਚਲਾ ਰਹੇ ਹਨ। ਹਿੰਸਾ ਆਖ਼ਰ ਹੁੰਦੀ ਕੀ ਹੈ ? ਇਸ ਨੂੰ ਜਾਣੇ ਬਿਨਾਂ ਉਹ ਕਾਰਪੋਰੇਟ ਦੀ ਸੇਵਾ ਕਰਨ ਦਾ ਕੰਮ ਕਰ ਰਹੇ ਹਨ। ਜਦ ਕਿ ਭਗਤ ਸਿੰਘ ਨੇ ਗਾਂਧੀ ਜੀ ਨੂੰ ਲਿਖਦੇ ਹੋਏ ਹਿੰਸਾ ਤੇ ਅਹਿੰਸਾ ਬਾਰੇ ਵਿਸਥਾਰ ਨਾਲ ਲਿਖਿਆ ਹੈ- " ਪਹਿਲਾਂ ਅਸੀਂ ਹਿੰਸਾ ਅਤੇ ਅਹਿੰਸਾ ਦੇ ਸੁਆਲ ਤੇ ਹੀ ਵਿਚਾਰ ਕਰਦੇ ਹਾਂ। ਸਾਡੇ ਵਿਚਾਰ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਹੀ ਗਲਤ ਕੀਤਾ ਗਿਆ ਹੈ ਅਤੇ ਅਜੇਹਾ ਕਰਨਾ ਹੀ ਦੋਨੋਂ ਦਲਾਂ ਦੇ ਨਾਲ ਅਨਿਆਂ ਕਰਨਾ ਹੈ,ਕਿਉਂਕਿ ਇਹਨਾਂ ਸ਼ਬਦਾਂ ਨਾਲ ਦੋਨੋਂ ਹੀ ਦਲਾਂ ਦੇ ਸਿਧਾਂਤਾਂ ਦਾ ਸਪੱਸ਼ਟ ਬੋਧ ਨਹੀਂ ਹੁੰਦਾ। ਹਿੰਸਾ ਦਾ ਅਰਥ ਹੈ ਅਨਿਆਂ ਦੇ ਲਈ ਕੀਤਾ ਗਿਆ ਬਲ ਪ੍ਰਯੋਗ। ਪਰ ਇਨਕਲਾਬੀਅਾਂ ਨਾ ਤਾਂ ਇਹ ਮਕਸਦ ਨਹੀਂ ਹੈ। ਦੂਜੇ ਪਾਸੇ ਅਹਿੰਸਾ ਦਾ ਜੋ ਆਮ ਅਰਥ ਸਮਝਿਆ ਜਾਂਦਾ ਹੈ ਉਹ ਇਹ ਹੈ ਕਿ ਆਤਮਿਕ ਸ਼ਾਂਤੀ ਦਾ ਸਿਧਾਂਤ। ਉਸਦੀ ਵਰਤੋਂ ਵਿਅਕਤੀਗਤ ਤੇ ਰਾਸ਼ਟਰੀ ਅਧਿਕਾਰਾਂ ਨੂੰ ਹਾਸਲ ਕਰਨ ਲਈ ਕੀਤੀ ਜਾਂਦੀ ਹੈ। ਆਪਣੇ ਆਪ ਨੂੰ ਕਸ਼ਟ ਦੇ ਕੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸੇ ਤਰ੍ਹਾਂ ਅੰਤ ਵਿਚ ਆਪਣੇ ਵਿਰੋਧੀ ਦਾ ਹਿਰਦੇ ਪਰਿਵਰਤਨ ਸੰਭਵ ਹੋ ਸਕੇਗਾ। ਇਕ ਇਨਕਲਾਬੀ ਜਦ ਕੁਝ ਗੱਲਾਂ ਨੂੰ ਆਪਣਾ ਅਧਿਕਾਰ ਮੰਨ ਲੈਂਦਾ ਹੈ ਤਾਂ ਉਹ ਉਨ੍ਹਾਂ ਦੀ ਮੰਗ ਕਰਦਾ ਹੈ; ਆਪਣੀ ਉਸ ਮੰਗ ਦੇ ਪੱਖ ਚ ਦਲੀਲਾਂ ਦਿੰਦਾ ਹੈ। ਸਮਸਤ ਆਤਮਿਕ ਸ਼ਾਂਤੀ ਰਾਹੀਂ ਉਸ ਨੂੰ ਹਾਸਲ ਕਰਨ ਦੀ ਇੱਛਾ ਕਰਦਾ ਹੈ। ਉਸ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਕਸ਼ਟ ਸਹਿਣ ਕਰਦਾ ਹੈ। ਇਸੇ ਲਈ ਉਹ ਵੱਡੇ ਤੋਂ ਵੱਡਾ ਤਿਆਗ ਕਰਨ ਦੇ ਲਈ ਤਿਆਰ ਰਹਿੰਦਾ ਹੈ ਅਤੇ ਉਸ ਦੀ ਹਮਾਇਤ ਵਿੱਚ ਉਹ ਆਪਣੇ ਸਮਸਤ ਸਰੀਰਕ ਬਲ ਦਾ ਪ੍ਰਯੋਗ ਵੀ ਕਰਦਾ ਹੈ। ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਤੁਸੀਂ ਜਿਹੜੇ ਮਰਜ਼ੀ ਨਾਂ ਨਾਲ ਪੁਕਾਰੋ,ਪਰ ਆਪ ਇਹਨੂੰ ਹਿੰਸਾ ਦੇ ਨਾਂ ਨਾਲ ਸੰਬੋਧਿਤ ਨਹੀਂ ਕਰ ਸਕਦੇ ਕਿਉਂਕਿ ਅਜਿਹਾ ਕਰਨਾ ਕੋਸ਼ ਦੇ ਵਿੱਚ ਦਿੱਤੇ ਇਸ ਸ਼ਬਦ ਦੇ ਅਰਥ  ਨਾਲ ਅਨਿਆਂ ਹੋਵੇਗਾ। ਸੱਤਿਆਗ੍ਰਹਿ ਦਾ ਅਰਥ ਹੈ ਸੱਚ ਦੇ ਲਈ ਅਾਗ੍ ਹਿ। ਉਸ ਦੀ ਮਨਜ਼ੂਰੀ ਦੇ ਲਈ ਸਿਰਫ ਆਤਮਿਕ ਸ਼ਾਂਤੀ ਦੀ ਹੀ ਵਰਤੋਂ ਦਾ ਕੀ ਮਤਲਬ ? ਇਸ ਦੇ ਨਾਲ ਨਾਲ ਸਰੀਰਕ ਬਲ ਦੀ ਵਰਤੋਂ ਕਿਉਂ ਨਾ ਕੀਤੀ ਜਾਵੇ ?  ਕ੍ਰਾਂਤੀਕਾਰੀ ਆਜ਼ਾਦੀ ਪ੍ਰਾਪਤੀ ਲਈ ਆਪਣੀ ਸ਼ਰੀਰਕ ਤੇ ਨੈਤਿਕ ਸ਼ਕਤੀ ਦੋਨਾਂ ਦੀ ਵਰਤੋਂ ਵਿਚ ਵਿਸ਼ਵਾਸ ਕਰਦਾ ਹੈ। ਪਰ ਨੈਤਿਕ ਸ਼ਕਤੀ ਦਾ ਵਰਤੋਂ ਕਰਨ ਵਾਲੇ ਸਰੀਰਕ ਬਲ ਪ੍ਰਯੋਗ ਨੂੰ ਵਰਜਿਤ ਮੰਨਦੇ ਹਨ। ਇਸ ਲਈ ਹੁਣ ਇਹ ਸਵਾਲ ਨਹੀਂ ਹੈ ਕਿ ਤੁਸੀਂ ਹਿੰਸਾ ਚਾਹੁੰਦੇ ਹੋ ਜਾਂ ਅਹਿੰਸਾ। ਇਥੇ  ਸਵਾਲ ਤਾਂ ਇਹ ਹੈ ਕਿ ਤੁਸੀਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਸਰੀਰਕ ਬਲ ਸਮੇਤ ਨੈਤਿਕ ਬਲ ਦੀ ਵਰਤੋਂ ਕਰਨਾ ਚਾਹੁੰਦੇ ਹੋ ਜਾਂ ਕੇਵਲ ਆਤਮਿਕ ਸ਼ਕਤੀ ਦੀ ?" (ਬੰਬ ਦਾ ਫਲਸਫਾ)  ਛਤੀਸਗੜ੍ਹ ਵਿੱਚ ਤੇਈ ਜਵਾਨਾਂ ਦੀ ਮੌਤ ਗਈ ਲਈ ਫਾਸ਼ੀਵਾਦੀ ਸੱਤਾ ਜ਼ਿੰਮੇਵਾਰ ਹੈ। ਸਾਮਰਾਜਵਾਦੀ ਤੇ ਕਾਰਪੋਰੇਟ ਦੀ ਜਲ-ਜੰਗਲ- ਜ਼ਮੀਨ ਦੀ ਲੁੱਟ ਨੂੰ ਜਾਰੀ ਰੱਖਣ ਲਈ ਦਲਾਲ ਸੱਤਾ ਤੇ ਨੌਕਰਸ਼ਾਹੀ ਗਰੋਹ ਨੇ ਲੱਖਾਂ ਦੀ ਗਿਣਤੀ ਵਿੱਚ ਫੋਰਸ ਨੂੰ ਇਥੇ ਤੈਨਾਤ ਕੀਤਾ ਹੈ। ਆਦਿਵਾਸੀ ਇਸ ਲੁੱਟ ਤੇ ਖਿਲਾਫ ਜਲ-ਜੰਗਲ- ਜ਼ਮੀਨ ਨੂੰ ਬਚਾਉਣ ਲਈ ਕਾਰਪੋਰੇਟ ਪੂੰਜੀ ਨਾਲ ਲੜ ਰਹੇ ਹਨ। ਪਰ ਸੱਤਾ ਕਾਰਪੋਰੇਟ ਪੂੰਜੀ ਦੀ ਦਲਾਲੀ ਖਾ ਕੇ ਲੁੱਟ  ਨੂੰ ਜਾਰੀ ਰੱਖਣ ਲਈ ਫੋਰਸ ਵੀ ਤਾਇਨਾਤ ਕਰਦੀ ਹੈ ਇਸ ਲਈ ਜੰਗਲ ਵਿੱਚ ਇੱਕ ਯੁੱਧ ਚੱਲ ਰਿਹਾ ਹੈ। ਹਰ ਰੋਜ਼ ਜੰਗਲ ਦੀ ਧਰਤੀ ਖੂਨ ਨਾਲ ਲਾਲ ਹੋ ਰਹੀ ਹੈ। ਕਦੀ ਆਦਿਵਾਸੀ ਮਰਦਾ ਹੈ ਤੇ ਕਦੀ ਫੌਜੀ ਮਰਦਾ ਹੈ। ਇਕ ਮਰਨ ਵਾਲਾ ਜੁਆਨ ਦੋਨੋਂ ਹੀ ਤਰਫ ਦਾ ਮਜ਼ਦੂਰ ਕਿਸਾਨ ਦਾ ਬੇਟਾ ਹੈ।ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੇ ਇਸ ਹਫਤੇ ਤੋਂ ਪਿੱਛੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਮਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਨਾਲ ਦੁੱਖ ਤੇ ਸੰਵੇਦਨਾਵਾਂ ਉਜਾਗਰ ਕੀਤੀਆਂ ਹਨ। " ਅਸੀਂ ਕਮਿਊਨਿਸਟ ਹਾਂ, ਇਸ ਲਈ ਕਿਸੇ ਵੀ ਇਨਸਾਨ ਦੀ ਮੌਤ ਦਾ ਸਾਨੂੰ ਦੁੱਖ ਹੁੰਦਾ ਹੈ ਪਰ ਵਿਆਪਕ ਜਨਤਾ ਦੇ ਹਿੱਤ ਵਿੱਚ ਲੜਾਈ ਜ਼ਰੂਰੀ ਹੈ। ਅਸੀਂ ਦੁਨੀਆਂ ਵਿੱਚ ਪਿਆਰ, ਮੁਹੱਬਤ,ਸ਼ਾਂਤੀ ਅਤੇ ਸਮਾਨਤਾ ਦਾ ਸਮਾਜ ਚਾਹੁੰਦੇ ਹਾਂ। ਸਾਡੀ ਲੜਾਈ ਪੁਲਿਸ ਦੇ ਜਵਾਨਾਂ ਨਾਲ ਨਹੀਂ ਹੈ। ਪੁਲੀਸ ਵਿਚ ਭਰਤੀ ਜਵਾਨ ਅਾਮ ਲੁੱਟੀ ਜਾਂਦੀ ਜਨਤਾ ਦਾ ਹੀ ਹਿੱਸਾ ਹਨ। ਦੁਸ਼ਮਣ ਵਰਗ ਦੀ ਤਰਫੋਂ ਉਨ੍ਹਾਂ ਦਾ ਹਥਿਆਰਬੰਦ ਬਣ ਕੇ ਜਦ ਪੁਲਸ ਨੀਮ ਫੌਜੀ ਬਲ ਦੇ ਰੂਪ ਵਿੱਚ ਇਹ ਜਵਾਨ ਹਮਲਾ ਕਰਦੇ ਹਨ ਤਾਂ ਮਜਬੂਰਨ ਸਾਨੂੰ ਇਨ੍ਹਾਂ ਨਾਲ ਲੜਨਾ ਪੈਂਦਾ ਹੈ। ਦੇਸ਼ ਦੇ ਵੱਖ ਵੱਖ ਰਾਜਾਂ ਦੇ ਜਵਾਨਾਂ ਦੀ ਇਸ ਲੜਾਈ ਵਿੱਚ ਮੌਤ ਹੋਈ ਹੈ। ਸਾਡੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ ਪਰ ਇਹ ਤਾਂ ਸਮਾਂ ਹੈ ਸੋਚਣ ਦਾ ਕਿ ਅਸੀਂ ਕਿਸ ਨਾਲ ਦੇ ਨਾਲ ਹਾਂ। ਆਮ ਜਨਤਾ ਦੀ ਲੜਾਈ ਦੇ ਨਾਲ ਹਾਂ ਜਾਂ ਲੁਟੇਰੇ ਸੱਤਾਧਾਰੀ ਜਮਾਤ ਦੇ ਨਾਲ ਹਾਂ। ਸਾਡੀ ਅਾਪ ਸਭ ਨੂੰ ਅਪੀਲ ਹੈ ਕਿ ਆਪ ਆਪਣੇ ਬੱਚਿਆਂ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਲਈ ਪੁਲੀਸ ਵਿੱਚ ਮੱਤ ਭੇਜੋ।" (ਪ੍ਰੈੱਸ ਨੋਟ ਤੋਂ)। ਜੇ ਭਾਰਤ ਵਿੱਚ ਸ਼ਾਂਤੀ ਚਾਹੀਦੀ ਹੈ ਤਾਂ ਆਪ ਨੂੰ ਸੱਤਾ ਦੇ ਸਾਹਮਣੇ ਬੋਲ ਕੇ ਲਿਖ ਕੇ ਜਾਂ ਜਲੂਸ ਕੱਢ ਕੇ ਆਵਾਜ਼ ਉਠਾਉਣੀ ਪਵੇਗੀ। ਆਪ ਦੇ ਬੱਚਿਆਂ ਦੀ ਜਾਨ ਦੇ ਬਦਲੀ ਕਾਰਪੋਰੇਟ ਤੇ ਸਾਮਰਾਜਵਾਦੀ ਦੀ ਲੁੱਟ ਨਹੀਂ  ਚਲੇਗੀ।  ਜੰਗਲ ਅਤੇ ਦੇਸ਼ ਵਿੱਚ ਸ਼ਾਂਤੀ ਦੇ ਲਈ ਲੋਕਾਂ ਨੂੰ ਸਰਕਾਰ ਤੋਂ ਇਹ ਮੰਗਾਂ ਜ਼ਰੂਰ ਕਰਨੀਅਾਂ ਚਾਹੀਦੀਆਂ  ਹਨ ਕਿ -ਮੁਲਕ ਦੀ ਜਨਤਾ ਦੁਆਰਾ ਸੱਤਾ ਅਤੇ ਕਾਰਪੋਰੇਟ ਦੇ ਨਾਪਾਕ ਗੱਠਜੋੜ ਦਾ ਵਿਰੋਧ ਕਰਨਾ ਚਾਹੀਦਾ ਹੈ।  ਜਨਤਾ ਨੂੰ ਸੱਤਾ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਤੁਰੰਤ ਜੰਗਲਾਂ  ਤੋਂ ਫੋਰਸ ਨੂੰ ਵਾਪਿਸ ਬੁਲਾਵੇ। ਕਾਰਪੇਟ ਦੀ ਨੰਗੀ ਲੁੱਟ ਨੂੰ ਬੰਦ ਕਰਨਾ ਚਾਹੀਦਾ ਹੈ। ਆਦਿਵਾਸੀਆਂ ਦੇ ਸੰਵਿਧਾਨਕ ਅਧਿਕਾਰ ਬਹਾਲ ਕੀਤੇ ਜਾਣ। ਸਾਰੇ ਸਿਅਾਸੀ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਨ੍ਹਾਂ ਮੰਗਾਂ ਨੂੰ ਉਠਾਉਣ ਵਿੱਚ ਜਨਤਾ ਜਿੰਨੀ ਦੇਰ ਕਰੇਗੀ, ਖੂਨ ਉਨ੍ਹਾਂ ਜ਼ਿਆਦਾ ਡੁਲ੍ਹੇਗਾ, ਤਦ ਤਕ ਮਜ਼ਦੂਰ ਕਿਸਾਨ ਦੋਨਾਂ ਦੀ ਤਰਫ ਅਾਪਣੇ ਬੱਚਿਆਂ ਦੀਆਂ ਲਾਸ਼ਾਂ ਉੱਠਾਉੰਦਾ ਰਹੇਗਾ। (ਕਰਟਸੀ ਦਸਤਕ ਮਈ-ਜੂਨ 21)
*ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ 
9815629301