ਇਕ ਪਿੰਡ 'ਚ 50 ਤੋਂ ਵੱਧ ਲੋਕਾਂ ਨੂੰ ਦਿਖਣੋ ਬੰਦ ਹੋਇਆ , ਵੇਖੋ ਕਿ ਹੈ ਮਾਮਲਾ

ਇਕ ਪਿੰਡ 'ਚ 50 ਤੋਂ ਵੱਧ ਲੋਕਾਂ ਨੂੰ ਦਿਖਣੋ ਬੰਦ ਹੋਇਆ , ਵੇਖੋ ਕਿ ਹੈ ਮਾਮਲਾ

 ਉੱਤਰ ਪ੍ਰਦੇਸ਼ ਦੇ ਗਾਜੀਪੁਰ 

ਦੇ ਇਕ ਪਿੰਡ 'ਚ 50 ਤੋਂ ਵੱਧ ਲੋਕਾਂ ਨੂੰ ਦਿਖਾਈ ਨਾ ਦੇਣ ਦੀ ਸ਼ਿਕਾਇਤ ਸਾਹਮਣੇ ਆਈ ਹੈ।

pind ਦੱਸ ਦਈਏ ਕਿ ਇੱਥੇ ਮਰਦਹ ਦੇ ਪਿਪਨਾਰ ਦੇ ਲੋਕ ਅੱਖਾਂ ਨਾ ਖੁੱਲਣ ਅਤੇ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਵੀ ਇਹ ਜਾਣ ਕੇ ਹੈਰਾਨ ਹੋ ਗਈ ਆਖਰਕਾਰ ਇਕ ਦੱਮ 50 ਲੋਕਾਂ ਨੂੰ ਦਿੱਸਣਾ ਕਿਵੇਂ ਬੰਦ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਪਿੰਡਵਾਸੀਆਂ ਦਾ ਇਲਾਜ ਸ਼ੁਰੂ ਕਰ ਦਿਤਾ ਹੈ। ਉੱਥੇ ਹੀ ਕੁੱਝ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਡਾਕਟਰਾਂ ਦੇ ਮੁਤਾਬਿਕ, ਇਹ ਅੱਖਾਂ ਦੀ ਇਨਫੈਕਸ਼ਨ ਹੈ ਜੋ ਸਮੇਂ ਦੇ ਨਾਲ ਠੀਕ ਹੋ ਜਾਵੇਗੀ। ਜਾਣਕਾਰੀ ਮੁਤਾਬਕ ਪਿੰਡ 'ਚ ਮਾਂ ਕਾਲੀ ਦੀ ਪੂਜਾ ਦੌਰਾਨ ਰਾਜਭਰ ਬਸਤੀ ਕੋਲ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਦੇਰ ਰਾਤ ਤਕ ਜਦੋਂ ਲੋਕ ਘਰੇ ਚਲੇ ਗਏ ਤਾਂ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਸ਼ਨੀਵਾਰ ਦੀ ਸਵੇਰ ਖੁੱਲ੍ਹ ਹੀ ਨਹੀਂ ਰਹੀਆਂ ਸਨ।ਦੇਖਦੇ ਹੀ ਦੇਖਦੇ ਇਹ ਸ਼ਿਕਾਇਤ ਬਹੁਤ ਸਾਰੇ ਘਰਾਂ ਤੋਂ ਮਿਲਣ ਲੱਗੀ।

ਕੋਈ ਦਰਦ ਨਾਲ ਰੋ ਰਿਹਾ ਸੀ 'ਤੇ ਕੋਈ ਅੱਖਾਂ ਦੀ ਰੋਸ਼ਨੀ ਜਾਣ ਦੇ ਡਰ ਤੋਂ ਰੋ ਰਿਹਾ ਸੀ। ਇਸ ਘਟਨਾ ਨੇ ਪਿੰਡ ਚ ਸਹਿਮ ਦਾ ਮਾਹੌਲ ਬਣਾ ਦਿੱਤਾ। ਅੱਖਾਂ ਦੇ ਡਾਕਟਰ ਡਾ. ਛਾਂਗੂਰ ਰਾਮ ਨੇ ਕਿਹਾ ਕਿ ਰਾਤ ਨੂੰ ਬਿਰਹਾ ਆਯੋਜਿਤ ਕੀਤੇ ਗਿਆ ਸੀ ਜਿਸ ਤੋਂ ਬਾਅਦ ਪੂਰੇ ਮੈਦਾਨ ਤੇ ਪਾਣੀ ਦਾ ਛਿੜਕਾਅ ਕੀਤਾ ਗਿਆ ਸੀ ਤੇ ਫੇਰ ਦਰੀਆਂ ਵਿਛਾ ਦਿਤੀਆਂ ਗਈਆਂ ਸਨ।ਜ਼ਮੀਨ ਵੀ ਗਿੱਲੀ ਸੀ  ਜਿਸ ਦੇ ਕਾਰਨ ਪਿੰਡ ਵਾਸੀਆਂ ਨੂੰ ਇਨਫੈਕਸ਼ਨ ਹੋ ਗਈ ਹੈ।