ਡਿਪਟੀ ਕਮਿਸ਼ਨਰ ਨੇ ਦਫ਼ਤਰਾਂ ਤੇ ਅਦਾਰਿਆਂ ਵਿੱਚ ਦੁੱਧ ਪਿਲਾੳਂੁਦੀਆ ਮਾਂਵਾ ਲਈ ਵੱਖਰੇ “ਕਾਰਨਰ” ਬਣਾਏ ਜਾਣ ਦੇ ਦਿੱਤੇ ਆਦੇਸ਼ ਪੋਸ਼ਣ ਅਭਿਆਨ ਅਧੀਨ ਜ਼ਿਲ੍ਹਾ ਪੱਧਰੀ ਤਿਮਾਹੀ ਰਿਵਿਊ ਮੀਟਿੰਗ ਆਯੋਜਿਤ

ਡਿਪਟੀ ਕਮਿਸ਼ਨਰ ਨੇ ਦਫ਼ਤਰਾਂ ਤੇ ਅਦਾਰਿਆਂ ਵਿੱਚ ਦੁੱਧ ਪਿਲਾੳਂੁਦੀਆ ਮਾਂਵਾ ਲਈ ਵੱਖਰੇ “ਕਾਰਨਰ” ਬਣਾਏ ਜਾਣ ਦੇ ਦਿੱਤੇ ਆਦੇਸ਼ ਪੋਸ਼ਣ ਅਭਿਆਨ ਅਧੀਨ ਜ਼ਿਲ੍ਹਾ ਪੱਧਰੀ ਤਿਮਾਹੀ ਰਿਵਿਊ ਮੀਟਿੰਗ ਆਯੋਜਿਤ

ਤਰਨ ਤਾਰਨ, 7 ਮਈ :

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਆਈ. ਏ. ਐੱਸ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਸ਼ਣ ਅਭਿਆਨ ਸਬੰਧੀ ਕਨਵਰਜੈਂਸ ਐਕਸ਼ਨ ਪਲਾਨ ਮੁਤਾਬਿਕ ਜ਼ਿਲ੍ਹਾ ਪੱਧਰੀ ਤਿਮਾਹੀ ਰਿਵਿਓ ਮੀਟਿੰਗ ਆਯੋਜਿਤ ਕੀਤੀ ਗਈ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ ਪ੍ਰੋ. ਰਾਕੇਸ਼ ਕੁਮਾਰ, ਜਿਲ੍ਹਾ ਪ੍ਰੋਗਰਾਮ ਅਫਸਰ ਗੁਰਚਰਨ ਸਿੰਘ,  ਸਿਵਲ ਸਰਜਨ ਤਰਨ ਤਾਰਨ ਡਾ. ਨਵਦੀਪ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਜਿਲ੍ਹਾ ਤਰਨ ਤਾਰਨ ਦੇ ਸਮੂਹ ਸੀ. ਡੀ. ਪੀ. ਓਜ਼ ਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਸਾਲ 2019-20 ਦਾ ਕੰਨਵਰਜੈਂਸ ਐਕਸ਼ਨ ਪਲਾਨ ਦਾ ਤਿਮਾਹੀ ਰਿਵਿਊ ਕਰਦੇ ਹੋਏ, ਨੁਕਤਾ ਵਾਈਜ਼ ਵੱਖ-ਵੱਖ ਵਿਭਾਗਾਂ ਦੇ ਇੰਡੀਕੇਟਰ ਅਤੇ ਬੇਸ ਲਾਈਨ ਚੈੱਕ ਕਰਦੇ ਹੋਏ, ਜਿੱਥੇ-ਜਿੱਥੇ ਹੋਰ ਪ੍ਰਗਤੀ ਦੀ ਲੋੜ ਸਮਝੀ ਦੇ ਸਬੰਧ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਇਸ ਅਤਿ ਜਰੂਰੀ ਅਭਿਆਨ ਨੂੰ ਪਰਮ ਅਗੇਤ ਦਿੰਦੇ ਹੋਏ ਬਾਕੀ ਦੇ ਟੀਚੇ ਸਮੇਂ ਸਿਰ ਪੂਰੇ ਕੀਤੇ ਜਾਣ ਅਤੇ ਉਹਨਾਂ ਵੱਲੋ ਜਿੱਥੇ-ਜਿੱਥੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਦੀ ਲੋੜ ਹੋਵੇ ਦੇ ਮੁਤਾਬਿਕ ਹਰ ਸਹਿਯੋਗ ਦੇਣ ਦੀ ਗੱਲ ਕਹੀ ਤਾਂ ਜੋ ਜਿਲ੍ਹਾ ਤਰਨ ਤਾਰਨ ਨੂੰ ਪੂਰਨ ਕੁਪੋਸ਼ਣ ਮੁਕਤ ਕਰਵਾਇਆ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦਿਸ਼ਾ-ਨਿਰਦੇਸ਼ ਦਿੱਤੇ ਕਿ ਹਰ ਵਿਭਾਗ ਦੇ ਦਫ਼ਤਰ/ਅਦਾਰਿਆਂ ਵਿੱਚ ਦੁੱਧ ਪਿਲਾੳਂੁਦੀਆ ਮਾਂਵਾ ਲਈ ਵੱਖਰੇ “ਕਾਰਨਰ” ਬਣਾਏ ਜਾਣ ਤਾਂ ਜੋ ਉਹ ਬਿਨਾ ਕਿਸੇ ਮੁਸ਼ਿਕਲ ਤੋਂ ਆਪਣੇ ਬੱਚੇ ਨੂੰ ਉਸ “ਕਾਰਨਰ” ਵਿੱਚ ਜਾ ਕੇ ਦੁੱਧ ਪਿਲਾ ਸਕਣ। ਇਸ ਮੌਕੇ ਉਹਨਾਂ ਲੜਕੀਆਂ/ਔਰਤਾਂ ਵਿੱਚ ਸੈਨਟਰੀ ਪੈਡ ਦੀ ਵਰਤੋਂ ਸਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਇਸ ਵਿਸ਼ੇ ‘ਤੇ ਸਮੂਹ ਵਿਭਾਗ ਔਰਤਾਂ/ਲੜਕੀਆਂ, ਘਰ ਪਰਿਵਾਰ ਦੀਆ ਧੀਆਂ, ਭੈਣਾਂ, ਮਾਵਾਂ ਵਿੱਚ ਜਾਗਰੂਕਤਾ ਲਿਆ ਕੇ ਉਹਨਾ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਕੇ ਜਿਲ੍ਹਾ ਤਰਨ ਤਾਰਨ ਵਿੱਚ 100% ਸੈਨਟਰੀ ਪੈਡ ਦੀ ਵਰਤੋ ਕਰਕੇ ਟੀਚਾ ਪੂਰਾ ਕੀਤਾ ਜਾਵੇ ਜੋ ਕਿ ਔਰਤਾਂ/ਲੜਕੀਆਂ ਦੇ ਹਿੱਤ ਵਿੱਚ ਹੋਵੇਗਾ ਅਤੇ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇਗਾ। ਇਸ ਮੌਕੇ ਉਹਨਾ ਦੱਸਿਆ ਕਿ ਪੋਸ਼ਣ ਸਬੰਧੀ ਜਿਹੜੇ-ਜਿਹੜੇ ਵਿਭਾਗਾਂ ਦੀਆਂ ਸਰਕਾਰ ਪੱਧਰ ਤੱਕ ਤੁਰੱਟੀਆ ਪਹੁੰਚਾਣ ਦੀ ਜ਼ਰੂਰਤ ਹੈ, ਉਹ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆ ਨੂੰ ਤੁਰੱਟੀਆ ਦੂਰ ਕਰਨ ਲਈ ਲਿਖਤੀ ਪੱਤਰ ਭੇਜ ਕੇ ਮਸਲੇ ਹੱਲ ਕਰਵਾਉਣਗੇ ਤਾਂ ਜੋ ਪੋਸ਼ਣ ਅਭਿਆਨ ਦਾ ਲਾਭ ਹਰ ਲਾਭਪਾਤਰੀ ਨੂੰ ਮਿਲ ਸਕੇ। ਉਹਨਾ ਦੱਸਿਆਂ ਕਿ ਜੇਕਰ ਸਾਰੇ ਬੱਚੇ, ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆ ਮਾਵਾਂ ਅਤੇ ਕਿਸ਼ੋਰੀ ਲੜਕੀਆਂ ਅਨੀਮੀਆ ਮੁਕਤ ਹੋ ਜਾਣਗੀਆ ਤਾਂ ਇਹ ਪੋਸ਼ਣ ਅਭਿਆਨ ਦੀ ਅਹਿਮ ਪ੍ਰਾਪਤੀ ਹੋਵੇਗੀ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋ ਪੋਸ਼ਣ ਅਭਿਆਨ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਭਿਆਨ 8 ਮਾਰਚ, 2018 ਤੋ ਲਾਂਚ ਹੋਇਆ ਅਤੇ ਇਸ ਪਲਾਨ ਮੁਤਾਬਿਕ ਸਾਲ 2022 ਤੱਕ ਦੀ ਸੀਮਾ ਦੇ ਵਿੱਚ-ਵਿੱਚ ਭਾਰਤ ਨੂੰ ਕੁਪੋਸ਼ਣ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅੰਤ ਵਿੱਚ ਸਮੂਹ ਅਧਿਕਾਰੀਆਂ ਨੇ ਪ੍ਰਣ ਕੀਤਾ ਕਿ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਹਰ ਯੋਗ ਉਪਰਾਲੇ ਕਰਨਗੇ ਤਾਂ ਜੋ ਮਜਬੂਤ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ।