
ਮਿੰਨੀ ਕਹਾਣੀ -( ਮੂਰਖ ਰਾਜਾ )--ਜਾ ( ਬੰਨ੍ਹ )----------
Wed 6 Mar, 2019 0
ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ ।
ਇਕ ਰਾਜਾ ਆਪਣੇ ਮੰਤਰੀਆ ਦੇ ਨਾਲ ਇਕ ਵਾਰ ਸੈਰ ਕਰਦਾ ਇਕ ਨਦੀ ਤੇ ਚਲਾ ਗਿਆ । ਉਸ ਨੇ ਹੈਰਾਨ ਹੋ ਕੇ ਆਪਣੇ ਮੁਖੀ ਮੰਤਰੀ ਨੂੰ ਪੁੱਛਿਆ, "ਇਹ ਫਾਲਤੂ ਪਾਣੀ ਕਿਧਰ ( ਕਿਥੇ ) ਜਾ ਰਿਹਾ ਹੈ । ਉਸ ਦੇ ਮੰਤਰੀ ਨੇ ਕਿਹਾ, ਹਜੂਰ " ਇਹ ਪਾਣੀ ਗੁਵਾਂਡੀ ਦੇਸ਼ ਨੂੰ ਜਾ ਰਿਹਾ ਹੈ ।
----------ਇਹ ਸਾਰਾ ਪਾਣੀ ਬੰਨ੍ਹ ਲਾ ਕੇ ਰੋਕਿਆ ਜਾਵੇ, ਰਾਜੇ ਨੇ ਕਰੋਧ ਵਿਚ ਆ ਕੇ ਹੁਕਮ ਦਿੱਤਾ ।ਅਸੀ ਆਪਣੇ ਗੁਆਂਢੀ ਦੇਸ਼ ਨੂੰ ਇਕ ਬੂੰਦ ਪਾਣੀ ਵੀ ਨਹੀ ਜਾਣ ਦੇਵਾਂਗੇ ।ਫੇਰ ਦੁਖੀ ਹੋ ਕੇ ਮੰਤਰੀਆ ਨੇ ਸਾਰੀ ਪਰਜਾ ਨੂੰ ਲੈ ਕੇ ਪਾਣੀ ਬੰਦ ਕਰਨਾ ਸ਼ੁਰੂ ਕਰ ਦਿੱਤਾ ।
------ਬੰਨ੍ਹ ਮਾਰਨ ਕਰਕੇ ਹੁਣ ਪਾਣੀ ਸ਼ਹਿਰ ਦੇ ਵਿਚ ਤੇ ਲੋਕਾ ਦੇ ਘਰਾ ਦੇ ਵਿਚ ਵੜਨਾ ਸ਼ੁਰੂ ਹੋ ਗਿਆ ਸੀ ।ਲੋਕਾ ਦੇ ਕੋਠੇ ਡਿਗਣੇ ਸ਼ੁਰੂ ਹੋ ਗਏ ਸਨ । ਦੁਖੀ ਹੋ ਕੇ ਸਾਰੇ ਲੋਕਾ ਨੇ ਰਾਜੇ ਕੋਲ ਫਰਿਆਦ ਕੀਤੀ, ਜਨਾਬ ਪਾਣੀ ਸਾਡੇ ਅੰਦਰੀ ਵੜ ਗਿਆ ਹੈ ।
------ਮੂਰਖ ਰਾਜਾ ਲੋਕਾ ਨੂੰ ਕਹਿੰਦਾ ਤੁਸੀ ਛੱਤਾ ਦੇ ਉਪਰ ਚੜ੍ਹ ਜਾਵੋ । ਮੈ ਬਿਲਕੁਲ ਪਾਣੀ ਗੁਵਾਡੀ ਰਾਜੇ ਨੂੰ ਨਹੀ ਜਾਣ ਦੇਵਾਂਗਾ ।ਫੇਰ ਮੰਤਰੀ ਨੇ ਇਕ ਸਕੀਮ ਬਣਾਈ, ਮੂਰਖ ਰਾਜੇ ਨੂੰ ਸਮਝਾਉਣ ਲਈ ।
ਹਰ ਰਾਤ ਨੂੰ ਦੋ ਦੋ ਘੰਟੇ ਬਾਅਦ ਰਾਜੇ ਦੇ ਮਹਿਲ ਦੇ ਵਿਚ ਇਕ ਟੱਲ ਚੌਕੀਦਾਰ ਵਲੋ ਵਜਾਇਆ ਜਾਂਦਾ ਸੀ ।ਤਾ ਜੋ ਰਾਜਾ ਉਠ ਕੇ ਪਿਸ਼ਾਬ ਆਦਿ ਵੀ ਕਰ ਲਵੇ ਤੇ ਦੂਸਰੀਆ ਰਾਣੀਆ ਦੇ ਪਾਸ ਵੀ ਜਾ ਸਕੇ ।ਜਦੋ ਛੇਵਾ ਟੱਲ ਵੱਜਦਾ ਸੀ ਰਾਜਾ ਉਠ ਪੈਦਾ ਸੀ ਫਿਰ ਸੈਰ ਕਰਨ ਤੁਰ ਪੈਦਾ ਸੀ ।ਉਸ ਤੋ ਜਲਦੀ ਬਾਅਦ ਸੂਰਜ ਚੜ੍ਹ ਜਾਂਦਾ ਸੀ ।
------ਪਰੰਤੂ ਅੱਜ ਰਾਤ ਮੰਤਰੀ ਦੇ ਕਹਿਣ ਤੇ ਟੱਲ ਇਕ ਘੰਟੇ ਬਾਅਦ ਹੀ ਚੌਕੀਦਾਰ ਮਾਰਦਾ ਰਿਹਾ ਸੀ ।ਇਸ ਤਰ੍ਹਾ ਪੂਰੀ ਅੱਧੀ ਰਾਤ ਨੂੰ ਛੇਵਾ ਟੱਲ ਵਜਣ ਕਰਕੇ ਰਾਜਾ ਉਠ ਕੇ ਆਪਣੇ ਮੰਤਰੀਆ ਦੇ ਨਾਲ ਸੈਰ ਕਰਨ ਤੁਰ ਪਿਆ ।ਛੇਤੀ ਹੀ ਰਾਜੇ ਨੇ ਹੈਰਾਨੀ ਨਾਲ ਆਪਣੇ ਮੰਤਰੀ ਨੂੰ ਪੁਛਿਆ, ਅੱਜ ਸੂਰਜ ਕਿਉ ਨਹੀ ਨਿਕਲ ਰਿਹਾ? ਉਸ ਦੇ ਮੰਤਰੀ ਨੇ ਰਾਜੇ ਨੂੰ ਕਿਹਾ, "ਹਜੂਰ ਤੁਸੀ ਉਹਨਾ ਦਾ ਪਾਣੀ ਰੋਕ ਲਿਆ ਹੈ ।ਉਹਨਾ ਨੇ ਆਪਣੇ ਸੂਰਜ ਨੂੰ ਰੋਕ ਲਿਆ ਹੈ ।ਹੁਣ ਸੂਰਜ ਨਹੀ ਨਿਕਲੇਗਾ ।
ਮੰਤਰੀ ਜੀ ਜਲਦੀ ਕਰੋ ਪਾਣੀ ਛੱਡ ਦਿਉ, ਬੰਨ ਤੋੜ ਦਿਉ ,ਰਾਜਾ ਘਬਰਾ ਕੇ ਚੀਕਿਆ ।ਮੈ ਆਪਣੀ ਜਨਤਾ ਨੂੰ ਹੁਣ ਹਨੇਰੇ ਵਿਚ ਨਹੀ ਰੱਖ ਸਕਦਾ । ਮੈਨੂੰ ਹਨੇਰੇ ਤੋ ਬਹੁਤ ਡਰ ਲੱਗਦਾ ਹੈ ।ਹੁਣ ਮੈ ਆਪਣੇ ਗੁਆਂਢੀ ਦੇਸ਼ ਨਾਲ ਕਦੇ ਵੀ ਨਫਰਤ ਵਾਲੀ ਰਾਜਨੀਤੀ ਨਹੀ ਕਰਾਗਾ ।
ਮੰਤਰੀ ਨੇ ਬਹੁਤ ਲੋਕ ਬੰਨ ਤੋੜਨ ਲਈ ਲਾ ਦਿੱਤੇ ।ਇਸ ਤਰ੍ਹਾ ਬੰਨ੍ਹ ਤੋੜਦਿਆ ਨੂੰ ਸੂਰਜ ਚੜ੍ਹਨ ਦਾ ਟਾਇਮ ਹੋ ਗਿਆ ਸੀ । ਮੂਰਖ ਰਾਜੇ ਨੇ ਸੂਰਜ ਚੜ੍ਹਨ ਦੀ ਖੁਸ਼ੀ ਮਨਾਈ ਤੇ ਲੋਕਾ ਨੇ ਬੰਨ੍ਹ ਰੋੜਨ ਦੀ ਖੁਸ਼ੀ ਮੁਨਾਈ ।
Comments (0)
Facebook Comments (0)