ਲੋਕ ਸਭਾ ਚੋਣਾ 2019 ਦੇ ਮੱਦੇਨਜ਼ਰ ਜ਼ਿਲਾ ਚੋਣ ਅਫ਼ਸਰ ਵੱਲੋਂ ਪਿ੍ਰੰਟਿੰਗ ਪ੍ਰੈਸ ਮਾਲਕਾਂ, ਵੱਖ-ਵੱਖ ਬੈਂਕਾਂ ਦੇ ਡੀ. ਸੀ. ਓ. ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਲੋਕ ਸਭਾ ਚੋਣਾ 2019 ਦੇ ਮੱਦੇਨਜ਼ਰ ਜ਼ਿਲਾ ਚੋਣ ਅਫ਼ਸਰ ਵੱਲੋਂ ਪਿ੍ਰੰਟਿੰਗ ਪ੍ਰੈਸ ਮਾਲਕਾਂ, ਵੱਖ-ਵੱਖ ਬੈਂਕਾਂ ਦੇ ਡੀ. ਸੀ. ਓ. ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਰਾਕੇਸ਼ ਬਾਵਾ ,ਪਰਮਿੰਦਰ ਚੋਹਲਾ 

ਤਰਨ ਤਾਰਨ 6 ਮਾਰਚ 2019 

ਲੋਕ ਸਭਾ ਚੋਣਾ 2019 ਦੇ ਮੱਦੇਨਜ਼ਰ ਚੋਣ ਜ਼ਾਬਤੇ ਸਬੰਧੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਪਿ੍ਰੰਟਿੰਗ ਪ੍ਰੈਸ ਮਾਲਕਾਂ, ਵੱਖ-ਵੱਖ ਬੈਂਕਾਂ ਦੇ ਡੀ. ਸੀ. ਓ. ਅਤੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ।ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਜਰਨਲ ਹਰਦੀਪ ਸਿੰਘ ਧਾਲੀਵਾਲ, ਸਹਾਇਕ ਅਬਕਾਰੀ ਅਤੇ ਕਰ ਕਮਿਸ਼ਨਰ ਸ੍ਰੀ ਸੁਖਚੈਨ ਸਿੰਘ, ਲੀਡ ਬੈਂਕ ਮੈਨੇਜਰ ਅਮਰੀਕ ਸਿੰਘ ਤੋਂ ਇਲਾਵਾ ਪਿ੍ਰੰਟਿੰਗ ਪ੍ਰੈਸਾਂ ਦੇ ਮਾਲਕ ਵੀ ਹਾਜ਼ਰ ਸਨ । 

ਮੀਟਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਵਲੋਂ ਪਿ੍ਰੰਟਿੰਗ ਪ੍ਰੈਸ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127-ਏ, ਦੀ ਪਾਲਣਾ ਕਰਨੀ ਹਰ ਪਿੰ੍ਰਟਿੰਗ ਪ੍ਰੈਸ ਵਲੋਂ ਯੀਕਨੀ ਬਣਾਈ ਜਾਵੇ।ਉਹਨਾਂ ਦੱਸਿਆ ਕਿ ਕੋਈ ਵੀ ਪਿ੍ਰੰਟਿੰਗ ਪ੍ਰੈਸ ਚੋਣਾਂ ਸਬੰਧੀ ਕੋਈ ਪ੍ਰਚਾਰ ਸਮੱਗਰੀ ਜਿਵੇਂ ਕਿ ਪੋਸਟਰ, ਪੈਂਮਫਲੈਟ ਆਦਿ ਪਿ੍ਰੰਟ ਕਰਦਾ ਹੈ ਪਹਿਲੇ ਪੇਜ਼ ੳੱੁੇਤੇ ਪਬਲਿਸ਼ਰ ਅਤੇ ਪਿ੍ਰੰਟਿੰਗ ਪ੍ਰੈਸ ਦਾ ਨਾਮ ਅਤੇ ਪਤਾ ਲਿਖਣਾ ਜ਼ਰੂਰੀ ਹੈ।ਉਹਨਾਂ ਦੱਸਿਆ ਕਿ ਕੋਈ ਵੀ ਚੋਣ ਸਮਗੱਰੀ ਛਾਪਣ ਤੋਂ ਪਹਿਲਾ ਪਿ੍ਰੰਟਿੰਗ ਕਰਵਾਉਣ ਵਾਲੇ ਪਬਲਿਸ਼ਰ ਤੋਂ ਅਨੂਲੱਗ ੳ ਵਿਚ ਡੈਕਲਾਰੇਸ਼ਨ ਲਿਆ ਜਾਵੇ ਜੋ ਕਿ ਪਬਲਿਸ਼ਰ ਨੁੂੰ ਚੰਗੀ ਤਰਾਂ ਜਾਣਦਾ ਹੋਵੇ ਅਤੇ ਦੋ ਵਿਅਕਤੀਆਂ ਦੁਆਰਾ ਤਸਦੀਕ ਕੀਤਾ ਹੋਵੇ । ਉਹਨਾਂ ਦੱਸਿਆ ਕਿ ਡੈਕਲਾਰੇਸ਼ਨ ਦੀਆਂ ਦੋ ਕਾਪੀਆਂ ਲਈਆਂ ਜਾਣ ਅਤੇ ਪਿ੍ਰੰਟਿੰਗ  ਦੁਆਰਾ ਆਪਣੇ ਦਸਤਖਤ ਕਰਕੇ ਡੈਕਲਾਰੇਸ਼ਨ ਅਤੇ ਪਿ੍ਰੰਟਿੰਗ ਉਤੇ ਹੋਏ ਖਰਚੇ ਸਬੰਧੀ ਵਰੇਵਾ ਅਨੂਲੱਗ-ਅ ਵਿਚ ਹੋਣਾ ਚਾਹੀਦਾ ਹੈ ਅਤੇ ਪਿੰ੍ਰਟਿੰਗ ਕੀਤੀ ਸਮੱਗਰੀ ਦੀਆਂ ਕਾਪੀਆਂ ਸਹਾਇਕ ਕਮਿਸ਼ਨਰ ਜਨਰਲ ਤਰਨ ਤਾਰਨ ਨੂੰ ਤਿੰਨ ਦਿਨਾਂ ਦੇ ਅੰਦਰ ਭੇਜੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ । 

ਉਹਨਾਂ ਦੱਸਿਆ ਕਿ ਚੋਣ ਸਮੱਗਰੀ ਛਾਪਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਛਾਪੀ ਜਾਣ ਵਾਲੀ ਸਮੱਗਰੀ ਕਿਸੇ ਧਰਮ ਜਾਤੀ ਜਾਂ ਭਾਸ਼ਾ ਦੇ ਖਿਲਾਫ ਨਾ ਹੋਵੇ ਜਿਸ ਕਰਕੇ ਕਿਸੇ ਫਿਰਕੇ ਦੀਆਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚੇ । ਉਹਨਾਂ ਦੱਸਿਆ ਕਿ ਜੇਕਰ ਕੋਈ ਵੀ ਉਲੰਘਣਾ ਧਿਆਨ ਵਿਚ ਆਉਂਦੀ ਹੈ ਤਾਂ ਉਕਤ ਐਕਟ ਅਧੀਨ ਸਬੰਧਿਤ ਪ੍ਰੈਸ ਮਾਲਕ ਜਾਂ ਪ੍ਰਬੰਧਕ ਨੂੰ 6 ਮਹੀਨੇ ਦੀ ਕੈਦ ਜਾਂ ਦੋ ਹਾਜ਼ਰ ਰੁਪਏ ਜ਼ੁਰਮਾਨਾ ਜਾਂ ਦੋਵੇ ਵੀ ਹੋ ਸਕਦੇ ਹਨ ਅਤੇ ਸਬੰਧਿਤ ਪਿ੍ਰੰਟਿੰਗ ਪ੍ਰੈਸ ਦਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ । 

ਮੀਟਿੰਗ ਦੌਰਾਨ ਉਹਨਾਂ ਲੀਡ ਬੈਂਕ ਮੈਨੇਜਰ ਅਤੇ ਵੱਖ-ਵੱਖ ਬੈਂਕਾਂ ਦੇ ਡੀ. ਸੀ. ਓ. ਨੂੰ ਦੱਸਿਆ ਕਿ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਚੋਣ ਖਰਚਿਆਂ ਨੂੰ ਦੇਖਣ ਲਈ ਵੱਖ-ਵੱਖ ਹਲਕਿਆਂ ਵਿਚ ਖਰਚਾ ਟੀਮਾਂ ਦਾ ਗਠਨ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਚੋਣਾ ਦੌਰਾਨ ਕਿਸੇ ਖਾਤਾ ਧਾਰਕ ਦੇ ਖਾਤੇ ਵਿਚੋਂ ਇੱਕ ਲੱਖ ਰੁਪਏ ਤੋਂ ਵੱਧ ਲੈਣ ਦੇਣ ਹੁੰਦਾ ਹੈ ਤਾਂ ਉਸ ਸਬੰਧੀ ਕਾਰਵਾਈ ਕਰਦੇ ਹੋਏ ਰਿਪੋਰਟ ਤੁਰੰਤ ਜ਼ਿਲਾ ਚੋਣ ਅਫ਼ਸਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।ਇਸ ਤੋਂ ਇਲਾਵਾ ਜੇਕਰ ਕਿਸੇ ਖਾਤੇ ਵਿਚ ਕਾਫੀ ਮਹੀਨਿਆਂ ਤੋਂ ਟਰਾਜੈਕਸ਼ਨ ਨਹੀਂ ਹੋਈ ਅਤੇ ਚੋਣਾਂ ਦੌਰਾਨ ਉਹਨਾਂ ਖਾਤਿਆਂ ਵਿਚ ਪੈਸੇ ਦਾ ਲੈਣ ਦੇਣ ਹੋਣ ਲੱਗ ਪਿਆ ਹੈ ਤਾਂ ਤੁਰੰਤ ਚੈਕ ਕੀਤਾ ਜਾਵੇ । 

ਇਸ ਦੌਰਾਨ ਜ਼ਿਲਾ ਚੋਣ ਅਫ਼ਸਰ ਨੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਤਰਨ ਤਾਰਨ ਜ਼ਿਲੇ ਵਿਚ ਸਥਾਪਿਤ ਡਿਸਟਿਲਰੀਆਂ ਉੱਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਇਹਨਾਂ ਵਿਚ ਕੀਤੀ ਜਾਂ ਰਹੀ ਪ੍ਰੋਡਕਸ਼ਨ, ਸਟੋਰੇਜ਼ ਅਤੇ ਡਿਸਟ੍ਰੀਬਿਊਸ਼ਨ ਦਾ ਰੋਜ਼ਾਨਾ ਵੇਰਵਾ ਮੁਕੰੰਮਲ ਇੱਕਠਾ ਕਰਕੇ ਉਸ ਡਾਟੇ ਨੂੰ ਪਿਛਲੀਆਂ ਚੋਣਾਂ ਦੇ ਸਮੇਂ ਦੌਰਾਨ ਸ਼ਰਾਬ ਦੀ ਹੋਈ ਪ੍ਰੋਡਕਸ਼ਨ, ਸਟੋਰੇਜ਼ ਅਤੇ ਡਿਸਟ੍ਰੀਬਿਊਸ਼ਨ ਦੀ ਤੁਲਨਾ ਕਰਕੇ ਵਾਧੇ ਘਾਟੇ ਦੀ ਰਿਪੋਰਟ ਜ਼ਿਲਾ ਚੋਣ ਅਫ਼ਸਰ ਨੂੰ ਰੋਜ਼ਾਨਾ ਭੇਜੀ ਜਾਵੇ ।