“ਕਲਾਤਮਿਕ ਅਤੇ ਰੋਮਾਂਟਿਕ ਫ਼ਿਲਮਾਂ ਦਾ ਮਹਾਂ ਨਾਇਕ ਆਮਿਰ ਖਾਨ” ਵਰਿੰਦਰ ਆਜ਼ਾਦ

“ਕਲਾਤਮਿਕ ਅਤੇ ਰੋਮਾਂਟਿਕ ਫ਼ਿਲਮਾਂ ਦਾ ਮਹਾਂ ਨਾਇਕ ਆਮਿਰ ਖਾਨ” ਵਰਿੰਦਰ ਆਜ਼ਾਦ

“ਕਲਾਤਮਿਕ ਅਤੇ ਰੋਮਾਂਟਿਕ ਫ਼ਿਲਮਾਂ ਦਾ ਮਹਾਂ ਨਾਇਕ ਆਮਿਰ ਖਾਨ”
ਵਰਿੰਦਰ ਆਜ਼ਾਦ

    ਚਾਹੇ ਫ਼ਿਲਮਾਂ ਕਲਾਤਮਿਕ ਹੋਣ ਜਾਂ ਕਮਰਸ਼ੀਅਲ ਵਪਾਰਿਕ ਪ੍ਰੀਖਿਆ ਤਾਂ ਹਮੇਸ਼ਾ ਕਲਾਕਾਰ ਦੀ ਹੀ ਹੁੰਦੀ ਹੈ।

ਕਦੀ ਸਮਾਂ ਵੀ ਬਾਲੀਵੁੱਡ ’ਚ ਕਲਾਤਮਿਕ ਫ਼ਿਲਮਾਂ ਦਾ ਦੌਰ ਸੀ ਫਿਰ ਸਮੇਂ ਅਨੁਸਾਰ ਵਪਾਰਿਕ ਫ਼ਿਲਮਾਂ ਨੇ ਥਾਂ ਲਈ, ਅਸਲੀ ਪਹਿਚਾਣ ਤਾਂ ਐਕਟਰ ਦੀ ਕਲਾਤਮਿਕ ਫ਼ਿਲਮ ’ਚ ਹੀ ਹੁੰਦੀ ਹੈ। ਇਨ੍ਹਾਂ ਫ਼ਿਲਮਾਂ ਨੂੰ ਨੈਸ਼ਨਲ ਅੰਤਰ ਰਾਸ਼ਟਰੀ ਪੱਧਰ ਦੇ ਇਨਾਮ ਮਿਲਦੇ ਹਨ।

ਕਲਾਤਮਿਕ ਫ਼ਿਲਮਾਂ ਦੇ ਕਲਾਕਾਰ ਨੇ ਆਪਣੇ ਆਪ ਨੂੰ ਕਮਰਸ਼ੀਅਲ ਫ਼ਿਲਮਾਂ ਦੇ ਮਾਹੌਲ ’ਚ ਢਾਲ ਲਿਆ, ਕਮਰਸ਼ੀਅਲ ਫ਼ਿਲਮਾਂ ’ਚ ਉਨ੍ਹਾਂ ਦਾ ਖ਼ੂਬ ਡੰਕਾ ਵਜਿਆ ਜਿਨ੍ਹਾਂ ’ਚ ਵਿਸ਼ੇਸ਼, ਨਸੀਰੂ ਦੀਨ ਸ਼ਾਹ, ਓਮ ਪੁਰੀ, ਅਮਰੀਸ਼ ਪੁਰੀ, ਰਾਜ ਬੱਬਰ, ਅਨੁਪਮ ਖੇਰ, ਸਮੀਰ ਪਾਟਿਲ, ਸ਼ਬਾਨਾ ਆਜ਼ਮੀ, ਦੀਪਤੀ ਨਵਲ ਏਸੇ ਹੀ ਲੜੀ ’ਚ ਆਮਿਰ ਖਾਨ ਦਾ ਨਾਮ ਵੀ ਆਉਂਦਾ ਹੈ। ਆਮਿਰ ਖਾਨ ਚਾਹੇ ਬਾਲੀਵੁੱਡ ’ਚ ਬਹੁਤ ਸਮੇਂ ਬਾਅਦ ਫ਼ਿਲਮ ਬਣਾਉਂਦਾ ਹੈ। ਉਸ ਦੀ ਫ਼ਿਲਮ ਦਾ ਕੋਈ ਨਾ ਕੋਈ ਵੱਡਾ ਮਕਸਦ ਹੁੰਦਾ ਹੈ, ਸਮਾਜ ਨੂੰ ਉਸਾਰੂ ਸੁਨੇਹਾ ਦੇਂਦਾ ਹੈ।
    ਜਿਸ ਤਰ੍ਹਾਂ ਬਾਲੀਵੁੱਡ ’ਚ ਮਨੋਜ ਕੁਮਾਰ, ਦੇਵ ਅਨੰਦ, ਰਾਜ ਕਪੂਰ, ਮਲਟੀ ਸਟਾਰ ਨੂੰਲੈਕੇ ਬਹੁਤ ਵੱਡੀ ਫ਼ਿਲਮਾਂ ਬਣਾਉਂਦੇ ਰਹੇ ਹਨ ਉਸ ਤਰ੍ਹਾਂ ਹੀ ਆਮਿਰ ਖਾਨ ਨੇ ਬਹੁਤ ਸਾਰੇ ਮਲਟੀ ਸਟਾਰਾਂ ਨੂੰ ਲੈ ਕੇ ਸਫ਼ਲ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ। ਇਹ ਸਾਰੀਆਂ ਫ਼ਿਲਮਾਂ ਸਫ਼ਲਤਾ ਦੀ ਬੁਲੰਦੀਆਂ ਸਰ ਨਹੀਂ ਕਰਦੀਆਂ।


    ਪਿਛਲੇ ਸਾਲ ਆਮਿਰ ਖਾਨ ਨੇ ਆਪਣੇ ਪ੍ਰੋਡਕਸ਼ਨ ਨੂੰ ਠੱਗ ਆਫ਼ ਹਿੰਦੋਸਤਾਨ ਬਣਾਈ, ਠੀਕ ਉਹ ਦਰਸ਼ਕਾਂ ਦੀ ਭੀੜ ਇਕੱਠੀ ਨਹੀਂ ਕਰ ਸਕੀ।
    ਆਮਿਰ ਖਾਨ ਬਾਲੀਵੁੱਡ ਦੀ ਜਾਨੀ ਮਾਨੀ ਹਸਤੀ ਹੈ ਜਿਸ ਨੇ ਅੱਜ ਦੇ ਸਮੇਂ ਕੋਈ ਜਵਾਬ ਨਹੀਂ, ਅਗਰ ਐਕਟਿੰਗ ਦੀ ਗੱਲ ਕਰੀਏ ਜਿਸ ਰੋਲ ’ਚ ਆਉਂਦਾ ਹੈ ਉਸ ਦੀ ਬੱਲੇ-ਬੱਲੇ ਕਰਵਾ ਦੇਂਦਾ ਹੈ, ਅਗਰ ਪ੍ਰੋਡਿਕਸ਼ਨ ਦੀ ਗੱਲ ਕਰੀਏ ਉਸ ਦੀ ਫ਼ਿਲਮ ਬਹੁਤ ਦੇਰ ਬਾਅਦ ਮਾਰਕੀਟ ਵਿੱਚ ਆਉਂਦੀ ਹੈ, ਉਹ ਜਨੂੰਨ ਅਤੇ ਸਮਝਦਾਰੀ ਨਾਲ ਕੰਮ ਕਰਦਾ ਹੈ ਉਸ ਦੀ ਫ਼ਿਲਮ ਹਾਲੀਵੁੱਡ ਲੈਵਲ ਦੀ ਹੁੰਦੀ ਹੈ। ਸਰਫਰੋਸ਼, ਰੰਗ ਦੇ ਬਸੰਤੀ, ਲਗਾਨ, ਤਲਾਸ਼, ਪੀ.ਕੇ., ਗਜ਼ਨੀ ਇਹ ਫ਼ਿਲਮਾਂ ਉਸ ਦੀਆਂ ਹਾਲੀਵੁੱਡ ਪੱਧਰ ਦੀਆਂ ਹਨ, ਇਨ੍ਹਾਂ ਦਰਸ਼ਕਾਂ ਦੀ ਪਸੰਦ ਅਤੇ ਸਮਾਜ ਪ੍ਰਤੀ ਸੁਚੇਤ ਜ਼ਿੰਮੇਵਾਰੀ ਦਾ ਅਹਿਸਾਸ ਵੀ ਸਮਾਇਆ ਹੋਇਆ ਹੈ।


    ਆਮਿਰ ਖਾਨ ਦਾ ਪੂਰਾ ਨਾਮ ਮੁਹੰਮਦ ਆਮਿਰ ਹੂਸੈਨ ਖਾਨ ਦਾ ਜਨਮ 14.3.1965 ਮੁੰਬਈ ’ਚ ਹੋਇਆ। ਪਿਤਾ ਤਾਹਿਰ ਹੁਸੈਨ ਅਤੇ ਮਾਤਾ ਜੀਨਤ ਹੁਸੈਨ। ਪਿਤਾ ਫ਼ਿਲਮੀ ਨਿਰਮਾਤਾ ਅਤੇ ਅੰਕਲ ਨਾਸਰ ਹੁਸੈਨ ਅਤੇ ਦਾਦਾ ਦਾਰਸ਼ਨਿਕ ਸ਼ਾਸਤਰੀ, ਅਬਦੁਲ ਕਲਾਮ ਦੇ ਰਿਸ਼ਤੇਦਾਰਾਂ ’ਚ ਆਉਂਦੇ ਹਨ। ਆਮਿਰ ਖਾਨ ਸਭ ਭੈਣ ਭਰਾਵਾਂ ’ਚੋਂ ਵੱਡਾ ਹੈ, ਉਸ ਦਾ ਭਰਾ ਫ਼ੈਜ਼ਲ ਖਾਨ, ਭੈਣ ਫਰਹਤ, ਨਿਖਤ ਅਤੇ ਭਤੀਜਾ ਇਮਰਾਨ ਆਧੁਨਿਕ ਫ਼ਿਲਮਾਂ ਦਾ ਹੀਰੋ ਹੈ। ਆਮਿਰ ਖਾਨ ਦੀ ਮੁੱਢਲੀ ਸਿੱਖਿਆ, ਜੇ. ਪੀ. ਪੇਟਿਟ ਸਕੂਲ 8 ਕਾਲਸ ਬਾਦਰ ਸੈਂਟਰ ਸਕੂਲ ’ਚ ਸਿੱਖਿਆ ਹਾਸਲ ਕੀਤੀ 9-10ਵੀਂ ਬੰਬੇ ਆਮਿਰ ਖਾਨ ਦੀ ਪੜ੍ਹਾਈ ’ਚ ਘੱਟ ਧਿਆਨ ਖੇਲ ਕੁੱਦ ਅਤੇ ਸ਼ਰਾਰਤ ’ਚ ਜ਼ਿਆਦਾ 12ਵੀਂ ਕਲਾਤ ਤੱਕ ਸਿੱਖਿਆ ਹਾਸਲ ਕੀਤੀ, ਚਾਹੇ ਪਿਤਾ ਫ਼ਿਲਮ ਨਿਰਮਾਤਾ ਸੀ ਲੇਕਿਨ ਪੈਸੇ ਧੇਲੇ ਦੇ ਮਾਮਲੇ ’ਚ ਇਨ੍ਹਾਂ ਦੀ ਹਾਲਤ ਕੋਈ ਖ਼ਾਸ ਚੰਗੀ ਨਹੀਂ ਸੀ।


    ਨਾਸਿਰ ਹੁਸੈਨ ਵੱਲੋਂ ਨਿਰਦੇਸ਼ਕ ਮਿਊਜੀਕਲ ਯਾਦੋਂ ਕੀ ਬਾਰਾਤ (1933) ’ਚ ਆਮਿਰ ਖਾਨ ਨੇ ਬਚਪਨ ਦਾ ਰੋਲ ਕੀਤਾ। ਆਪਣੇ ਪਿਤਾ ਵੱਲੋਂ ਨਿਰਦੇਸ਼ਕ ਕੀਤੀ ਫ਼ਿਲਮ ਮਦਹੋਸ਼ ’ਚ ਬਲਕਾਰਾ ਦੀ ਭੂਮਿਕਾ ਨਿਭਾਈ।
    ਆਮਿਰ ਖਾਨ ਨੇ 16 ਸਾਲ ਦੀ ਉਮਰ ’ਚ 40 ਮਿੰਟ (ਮੁਕ) ਖਾਮੋਸ਼ ਫ਼ਿਲਮ ਜੋ ਫ਼ਿਲਮ ਉਸ ਦੇ ਦੋਸਤ ਆਦਿ ਭੱਟਚਾਰੀਆਂ ਵੱਲੋਂ ਬਣਾਈ ਗਈ ਸੀ। ਇਸ ਫ਼ਿਲਮ ਨੂੰ ਪੈਸੇ ਦੀ ਮਦਦ ਸ੍ਰੀ ਰਾਮ ਲਾਗੂ ਨੇ ਕੀਤੀ। ਆਮਿਰ ਖਾਨ ਨੀਨਾ ਗੁਪਤਾ ਦਾ ਸਹਿਯੋਗੀ ਨਿਰਦੇਸ਼ਕ ਵੀ ਰਿਹਾ।
    ਆਮਿਰ ਖਾਨ ਦਾ ਵਿਆਹ ਰੀਨਾ ਦੱਤਾ ਨਾਲ ਹੋਇਆ। ਜਿਸ ਨੇ ਕਿਆਮਤ ਸੇ ਕਿਆਮਤ ਤੱਕ ਛੋਟਾ ਜਿਹਾ ਰੋਲ ਕੀਤਾ, ਉਨ੍ਹਾਂ ਦਾ ਵਿਆਹ 18.4.1986 ’ਚ ਹੋਇਆ। ਉਨ੍ਹਾਂ ਦੇ ਦੋ ਬੱਚੇ ਬੇਟਾ ਜੁਨੇਦ ਅਤੇ ਬੇਟੀ ਇਸ਼ਾ, ਆਮਿਰ ਖਾਨ ਦਾ ਕੈਰੀਅਰ ਬਣਾਉਣ ’ਚ ਉਸ ਦੀ ਪਤਨੀ ਦਾ ਬਹੁਤ ਸਹਿਯੋਗੀ ਰਿਹਾ ਲੇਕਿਨ ਦਸੰਬਰ 2002 ’ਚ ਉਸ ਦਾ ਆਮਿਰ ਖਾਨ ਨਾਲ ਤਲਾਕ ਹੋ ਗਿਆ। ਦੂਸਰਾ ਵਿਆਹ ਉਸ ਦਾ 28 ਦਸੰਬਰ 2005 ’ਚ ਕਿਰਨ ਰਾਏ ਨਾਲ ਹੋਇਆ ਜੋ ਲਗਾਨ ਫ਼ਿਲਮ ਬਣਾਉਣ ਸਮੇਂ ਹੋਇਆ। ਆਸ਼ੂਤੋਸ਼ ਗੋਵਾਰਿਕ ਦੀ ਸਹਿਯੋਗੀ ਨਿਰਦੇਸ਼ਕ ਰਹੀ ਅਤੇ ਉਸ ਨੇ 2011 ’ਚ ਇੱਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਮ ਆਜ਼ਾਦ ਖਾਨ ਰਾਏ ਰੱਖਿਆ।
    ਆਮਿਰ ਖਾਨ ਸਭ ਤੋਂ ਪਹਿਲਾਂ ਬਾਲ ਕਲਾਕਾਰ ਦੇ ਰੂਪ ’ਚ ਫ਼ਿਲਮ ਜਗਤ ’ਚ ਆਇਆ। ਉਸ ਤੋਂ ਬਾਅਦ ਉਸ ਦੇ ਭਰਾ ਮਸੂਰ ਖਾਨ ਵੱਲੋਂ 1984 ’ਚ ਫ਼ਿਲਮ ਕਿਆਮਤ ਸੇ ਕਿਆਮਤ ਤੱਕ ਉਸ ਦੀ ਪਹਿਲੀ ਕਮਰਸ਼ੀਅਲ ਫ਼ਿਲਮ ਸੀ ਜਿਸ ’ਚ ਉਸ ਨੇ ਸਫ਼ਲਤਾ ਹਾਸਲ ਕੀਤੀ। ਫ਼ਿਲਮ ਫੇਅਰ ਐਵਾਰਡ ਮਿਲਿਆ। ਇਸ ਫ਼ਿਲਮ ਨੂੰ ਫਿਮੇਲ ਉਸ ਨੇ ਇੱਕ ਹੋਰ ਫ਼ਿਲਮ 1984 ’ਚ “ਰਾਖ” ’ਚ ਰੋਲ ਅਦਾ ਕੀਤਾ। ਇਸ ਫ਼ਿਲਮ ਨੂੰ ਕਈ ਐਵਾਰਡ ਮਿਲੇ। 1990 ’ਚ ਰੋਮਾਂਟਿਕ ਫ਼ਿਲਮ ’ਚ ਰਾਜਾ ਹਿੰਦੋਸਤਾਨੀ “ਦਿਲ” ਮਾਧੁਰੀ ਦੀਕਸ਼ਿਤ ਅਤੇ ਕ੍ਰਿਸ਼ਮਾ ਕਪੂਰ ਦੀ ਜੋੜੀ ਖੂਬ ਰਹੀ ਅਤੇ ਦਰਸ਼ਕਾਂ ਤੋਂ ਖੂਬ ਵਾਹ ਵਾਹ ਖੱਟੀ। 1996 ’ਚ ਉਸ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ।
    ਆਮਿਰ ਖਾਨ ਬਾਲੀਵੁੱਡ ਐਕਟਰ, ਨਿਰਮਾਤਾ, ਨਿਰਦੇਸ਼ਕ ਟੈਲੀਵਿਜ਼ਨ ਹਸਤੀ, ਸਮਾਜ ਸੇਵਕ, ਮਨੁੱਖਤਾ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ, ਆਮਿਰ ਖਾਨ ਨੂੰ 4 ਰਾਸ਼ਟਰੀ ਐਵਾਰਡ ਅਤੇ ਸੱਤ ਫਿਲਮ ਫੇਅਰ ਐਵਾਰਡ ਭਾਰਤ ਸਰਕਾਰ ਵੱਲੋਂ 2003 ’ਚ ਪਦਮ ਸ਼੍ਰੀ ਅਤੇ 2010 ’ਚਪਦਮ ਭੂਸ਼ਨ ਐਵਾਰਡ ਦਿੱਤਾ ਗਿਆ। ਸਰਫਰੋਸ਼ (1999) ਇਸ ਤੋਂ ਇਲਾਵਾ ਕਨੈਡੀਅਨ ਭਾਰਤੀ ਫ਼ਿਲਮ ਅਰਯ (1998) ’ਚ ਰੋਲ ਕੀਤਾ। 2001 ’ਚ ਆਮਿਰ ਖਾਨ ਨੇ ਇੱਕ ਪ੍ਰੋਡਕਸ਼ਨ ਕੰਪਨੀ ਦਾ ਨਿਰਮਾਣ ਕੀਤਾ ਅਤੇ ਆਪਣੀ ਪਹਿਲੀ ਫ਼ਿਲਮ ਲਗਾਨ ਰਲੀਜ਼ ਹੋਈ ਆਲੋਚਕਾਂ ਨੇ ਇਸ ਫ਼ਿਲਮ ਨੇ ਖ਼ੂਬ ਵਾਹ-ਵਾਹ ਖੱਟੀ। ਇਸ ਫ਼ਿਲਮ ਨੂੰ ਸਭ ਨਾਲੋਂ ਵਧੀਆ ਵਿਦੇਸ਼ੀ ਭਾਸ਼ਾ (ਭੲਸਟ ਢੋਰੲਗਿਨ ਲ਼ੳਨਗੁੳਗੲ ਢਲਿਮ) ਦੇ ਲਈ 14 ਅਕਾਦਮੀ ਵਿੱਚੋਂ ਭਾਰਤ ਦੀ ਅਧਿਕਾਰਤ ਵਿੱਚ ਚੁਣਿਆ ਗਿਆ। ਇਸ ਨੂੰ ਇਸ ਫ਼ਿਲਮ ਦਾ ਬੈਸਟ ਐਕਟਰ ਦਾ ਐਵਾਰਡ ਲਗਾਨ ਸਾਲ ਨਾਲੋਂ ਵਧਿਆ। ਚਾਰ ਸਾਲ ਬਾਅਦ (2005) ਮੰਗਲ ਪਾਂਡੇ ਇੱਕ ਸਿਪਾਹੀ ਦੀ ਭੂਮਿਕਾ ’ਚ ਆਇਆ (2006) ’ਚ ਸੁਪਰ ਹਿਟ ਫ਼ਿਲਮ ਰੰਗ ਦੇ ਬਸੰਤੀ, ਉਸ ਦੇ ਕੈਰੀਅਰ ਇੱਕ ਨਿਰਮਾਤਾ ਦੇ ਤੌਰ ’ਤੇ ਸ਼ੁਰੂ ਹੋਇਆ। 2007 ਤਾਰੇ ਜ਼ਮੀਨ ਪਰ, ਨਿਰਮਾਣ ਕੀਤੀ ਜਿਸ ਨੂੰ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ। ਉਸ ਸਭ ਨਾਲੋਂ ਵਧੀਆ ਨਿਰਦੇਸ਼ਕ ਦਾ ਐਵਾਰਡ ਮਿਲਿਆ (2008) ਗਜ਼ਨੀ (2009) ਧੂਮ 3 (2013) ਪੀ. ਕੇ. ਇਨ੍ਹਾਂ ਫ਼ਿਲਮਾਂ ਨੂੰ ਐਵਾਰਡ ਮਿਲੇ।
    ਦੰਗਲ, ਜੋ ਜੀਤਾ ਵੋ ਸਿਕੰਦਰ, ਗ਼ੁਲਾਮ, ਮੇਲਾ, ਅੰਦਾਜ਼ ਅਪਣਾ ਅਪਣਾ, 1997 ’ਚ ਅਜੇ ਦੇਵਗਨ ਨਾਲ ਇਸ਼ਕ ਜਿਸ ਨੇ ਰਿਕਾਰਡ ਤੋਭ ਸਫ਼ਲਤਾ ਹਾਸਲ ਕੀਤੀ। ਅੱਜ ਕੱਲ੍ਹ ਆਮਿਰ ਖਾਨ ਆਪਣੇ ਨਵੇਂ ਪ੍ਰੋਜੈਕਟ ਲਈ ਬਾਡੀ ਬਣਾਉਣ ਲਈ ਅਮਰੀਕਾ ਗਿਆ ਹੈ। ਸ਼ਾਇਦ ਗਜ਼ਨੀ-2 ਦੀ ਤਿਆਰੀ ਕਰ ਰਿਹਾ ਹੈ।
    
ਵਰਿੰਦਰ ਆਜ਼ਾਦ
9815021527