CAA: ਪਾਇਲ ਰੋਹਤਗੀ ਨੇ ਬਾਲੀਵੁੱਡ ਸਿਤਾਰਿਆਂ ਨੂੰ ਕਿਹਾ 'ਅਨਪੜ੍ਹ'

CAA: ਪਾਇਲ ਰੋਹਤਗੀ ਨੇ ਬਾਲੀਵੁੱਡ ਸਿਤਾਰਿਆਂ ਨੂੰ ਕਿਹਾ 'ਅਨਪੜ੍ਹ'

ਮੁੰਬਈ(ਬਿਊਰੋ)- ਵਿਵਾਦਿਤ ਵੀਡੀਓ ਮਾਮਲੇ ਵਿਚ ਜੇਲ ਦੀ ਹਵਾ ਖਾ ਚੁੱਕੀ ਅਦਾਕਾਰਾ ਪਾਇਲ ਰੋਹਤਗੀ ਤਾਂ 17 ਦਸੰਬਰ ਨੂੰ ਜ਼ਮਾਨਤ 'ਤੇ ਰਿਹਾ ਹੋ ਚੁੱਕੀ ਹੈ। ਹਾਲਾਂਕਿ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਇਕ ਵਾਰ ਫਿਰ ਵਿਵਾਦਿਤ ਬਿਆਨਾਂ ਦੀ ਝੜੀ ਲਗਾ ਦਿੱਤੀ ਹੈ। ਪਾਇਲ ਨੇ ਪਹਿਲਾਂ ਤਾਂ ਕਾਂਗਰਸ ਸਰਕਾਰ 'ਤੇ ਜੱਮ ਕੇ ਹੱਲਾ ਬੋਲਿਆ ਅਤੇ ਹੁਣ ਉਨ੍ਹਾਂ ਨੇ CAA ਦਾ ਵਿਰੋਧ ਕਰ ਰਹੇ ਸਿਤਾਰਿਆਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਾਇਲ ਨੇ ਕਿਹਾ, ''ਬਾਲੀਵੁੱਡ ਅਦਾਕਾਰਾ ਕਾਫੀ ਹੱਦ ਤੱਕ ਅਨਪੜ੍ਹ ਹਨ। ਮੈਂ ਮੋਤੀਲਾਲ ਨਹਿਰੂ 'ਤੇ ਇਕ ਵੀਡੀਓ ਬਣਾਇਆ ਤਾਂ ਇਹ ਮਿਸਇਨਫਾਰਮੇਸ਼ਨ ਹੋ ਗਿਆ। ਇਹ ਉਸ ਆਦਮੀ 'ਤੇ ਸੀ, ਜੋ ਕਿ ਅੱਜ ਜ਼ਿੰਦਾ ਨਹੀਂ ਹੈ। ਇਤਿਹਾਸ ਸਾਨੂੰ ਮਿਸਗਾਇਡ ਕਰ ਸਕਦਾ ਹੈ ਕਿਉਂਕਿ ਅਸੀਂ ਇਤਿਹਾਸ ਵਿਚ ਮੌਜੂਦ ਨਹੀਂ ਸੀ। ਉਹ ਲੋਕ ਜੋ CAA ਦੇ ਖਿਲਾਫ ਸੜਕਾਂ 'ਤੇ ਉੱਤਰ ਰਹੇ ਹਨ, ਉਹ ਤਾਂ ਜਾਨ ਬੁੱਝ ਕੇ ਗਲਤ ਜਾਣਕਾਰੀ ਫੈਲਾ ਰਹੇ ਹਨ ਕਿਉਂਕਿ ਉਹ ਤਾਂ ਅਜਿਹਾ ਬਿਨਾਂ ਇਸ ਨੂੰ ਸਮਝੇ ਜਾਂ ਸਮਝਣ ਤੋਂ ਬਾਅਦ ਵੀ ਅਜਿਹਾ ਕਰ ਰਹੇ ਹਨ। ਉਹ ਜਾਨ ਬੁੱਝ ਕੇ ਅਜਿਹਾ ਕਰ ਰਹੇ ਹਨ ਤਾਂਕਿ ਦੰਗੇ ਹੋਣ। CAA ਰਾਸ਼ਟਰ- ਵਿਰੋਧੀ ਜਾਂ ਮੁਸਲਿਮ ਵਿਰੋਧੀ ਨਹੀਂ ਹੈ। ਇਹ ਤਾਂ ਬਾਹਰ ਕੱਢਿਆ ਹੋਇਆ ਨੂੰ ਮਤਲਬ ਕਿ ਮਾਇਨਾਰਿਟੀਜ ਨੂੰ ਸਹਾਰਾ ਦੇਣ ਲਈ ਹੈ। ਜਿਸ ਵਿਚ ਦੋ ਦੇਸ਼ਾਂ ਦੀ ਥਿਓਰੀ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸ ਨੂੰ ਕਾਂਗਰਸ ਨੇ ਹੀ ਬਣਾਇਆ ਸੀ।''


ਪਾਇਲ ਨੇ ਕਿਹਾ, ''ਜੇਕਰ ਉਨ੍ਹਾਂ ਨੂੰ CAA ਦੇ ਬਾਰੇ ਵਿਚ ਕੁਝ ਨਹੀਂ ਪਤਾ ਹੈ ਤਾਂ ਉਹ ਇਸ ਵਿਚ ਇੰਨੀ ਦਿਲਚਸਪੀ ਕਿਉਂ ਦਿਖਾ ਰਹੇ ਹਨ? ਘੱਟ ਤੋਂ ਘੱਟ ਪਹਿਲਾਂ ਇਸ ਨੂੰ ਸਮਝ ਲਓ, ਉਨ੍ਹਾਂ ਨੇ ਇਸ ਦੇ ਲਈ ਬੋਰਡਸ ਬਣਾਏ ਹਨ। ਫਰਹਾਨ ਅਖਤਰ ਜੋ ਕਿ ਇਨ੍ਹੇ ਚੰਗੇ ਕਲਾਕਾਰ ਹਨ ਅਤੇ ਮੈਨੂੰ ਲੱਗਦਾ ਹੈ ਬਹੁਤ ਚੰਗੇ ਇਨਸਾਨ ਵੀ ਹਨ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਬਿੱਲ ਦੇ ਪਵਾਇੰਟਸ ਕੀ ਹਨ ਤਾਂ ਉਨ੍ਹਾਂ ਨੂੰ ਇਸ ਦੇ ਬਾਰੇ ਵਿਚ ਕੁੱਝ ਪਤਾ ਹੀ ਨਹੀਂ ਸੀ।''


ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਪਾਇਲ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਜੇਲ ਤੱਕ ਜਾਣਾ ਪਿਆ ਸੀ।