ਸੰਦੀਪ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ ,ਵਿਦੇਸ਼ਾਂ ਵਿੱਚ ਵੀ ਕੀਤਾ ਦੇਸ਼ ਦਾ ਨਾਮ ਰੋਸ਼ਨ
Sat 8 Feb, 2020 0ਨਿਰਮਲ ਸਿੰਘ ਸੰਗਤਪੁਰਾ
ਅਮਿਤਸਰ ਤੋਂ ਬਠਿੰਡਾ ਰੋਡ ਨੈਸ਼ਨਲ ਹਾਏਵੇ ਤੇ ਨੋਸਹਿਰਾ ਪਨੂੰਅਾ ਤੋਂ 3 ਕਿਲੋ ਮੀਟਰ ਚੜਦੇ ਪਾਸੇ ਇਕ ਪਿੰਡ ਨਵੇ ਵਰਿਅਾਹ ਕਬੱਡੀ ਪਲੇਅਰ ਪਿਤਾ ਸਵ: ਅਮਰਜੀਤ ਸਿੰਘ ਅਤੇ ਚਾਚਾ ਸਵ: ਸੀਤਲ ਸਿੰਘ, ਦਾਦਾ ਸਵ: ਮਾਦਾ ਸਿੰਘ ਦਾ ਪੋਤਰਾ ਸਨਦੀਪ ਸਿੰਘ ਸੰਧੂ (ਸੈਡੀ) ਨੇ 12 ਵੀ ਕਲਾਸ ਨੌਸ਼ਹਿਰਾ ਪੰਨੂਆਂ ਤੋਂ ਕਰ ਕੇ ਉਸ ਤੋਂ ਬਾਅਦ ਬੀਏ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ! ਮਹਾਨ ਵਾਲੀਵਾਲ ਦੀ ਟੀਮ ਸੰਗਤਪੁਰ ਵੱਲੋ ਵਾਲੀਵਾਲ ਦੀ ਗੇਮ ਖੇਡਦਾ ਅਮਨਦੀਪ ਸੰਧੂ ਦੇ ਨਾਲ ਵਾਲੀਵਲ ਖੇਡਦਾ ਖੇਡਦਾ ਏਅਰ ਫੋਰਸ ਵਿਚ ਭਰਤੀ ਹੋ ਗਿਆ! ਏਅਰ ਫੋਰਸ ਵਿਚ ਫੁਟਬਾਲ ਦੀ ਗੇਮ ਵਿਚ ਗੋਲਕੀਪਰ ਦੀ ਸੇਵਾ ਨਿਭਾਈ !ਅਸਲੀ ਸੱਚਾਈ ਇਹ ਕਿ ਗੇਮ ਵਿਚ ਜਾਣ ਦੀ ਬਾਜ਼ੀ ਲਾ ਦੇਦਾ ਸੀ ! ਏਅਰ ਫੋਰਸ ਵਿਚ 7 ਸਾਲ ਸੇਵਾ ਨਿਭਾਈ ! ਫਿਰ ਇਸ ਤੋਂ ਬਾਅਦ ਪਰਿਵਾਰ ਸਮੇਤ ਕਨੇਡਾ ਵਿੱਚ ਰਹਿ ਰਿਹਾ! ਕਨੇਡਾ ਵਿੱਚ ਸੱਤ ਸਮੁੰਦਰੋ ਪਾਰ ਰਹਿ ਕੇ ਵੀ ਵਾਲੀਵਾਲ ਦੀ ਗੇਮ ਖੇਡ ਰਿਹਾ!ਇਸ ਇਨਸਾਨ ਦੀ ਰੂਹ ਵਾਲੀਵਾਲ ਵਿਚ ਹੀ ਰਚੀ ਹੋਈ ਹੈ!ਜਦ ਵੀ ਅਾਪਣੇ ਵਤਣ ਪੰਜਾਬ ਅਾਉਦਾ ਤੇ ਅਾਪਣੇ ਪਿੰਡ ਵਰਿਅਾਹ ਵਿਖੇ ਮਾਝੇ ਦੇ ਨਾਮ ਤੇ ਬਹੁਤ ਵੱਡੇ ਪੱਧਰ ਤੇ ਵਾਲੀਵਾਲ ਦੇ । ਟੂਰਨਾਮੈਂਟ ਕਰਵਾਉਦਾ !ਅਾਪਣੀ ਕਿਰਤ ਕਮਾਈ ਵਿੱਚੋਂ ਹੀ ਸਾਰਾ ਖਰਚ ਕਰਦਾ ! ਪੰਜਾਬ ਦਾ ਹਰ ਇਕ ਵਾਲੀਵਾਲ ਦਾ ਪਲੇਅਰ ਬੱਚਾ ਬੱਚਾ ਜਾਣਦਾ ਤੇ ਸਨਮਾਨ ਕਰਦਾ ! ਪੰਜਾਬ ਵਿਚ ਕਿਤੇ ਵੀ ਕੋਈ ਵਾਲੀਵਾਲ ਦੇ ਟੂਰਨਾਮੈਂਟ ਕਰਵਾਉਦਾ ਤੇ ਸੈਡੀ ਸੰਧੂ ਅਾਪਣੇ ਵੱਲੋ ਖੁਸ਼ੀ ਨਾਲ ਹੀ ਉਹਣਾ ਦੀ ਮਾਲੀ ਮਦਦ ਵੀ ਭੇਜਦਾ!ਵਾਲੀ ਵਾਲੀਵਾਲ ਦੇ ਕਮੈਂਟਰਾ ਤੇ ਗਰੀਬ ਬੱਚਿਅਾ ਦਾ ਵੀ ਉਚੇ ਪੱਧਰ ਤੇ ਸਨਮਾਨ ਕਰਦਾ ! ਫਰਵਰੀ 2020 ਵਿਚ ਸੈਡੀ ਸੰਧੂ ਅਾਪਣੇ ਪਰਿਵਾਰ ਸਮੇਤ ਪੰਜਾਬ ਅਾਉਣ ਤੇ 19 ਫਰਵਰੀ ਨੂੰ ਅਾਸਲ ਤਾੜ ਵਾਲੀਵਲ ਦੇ ਟੂਰਨਾਮੈਂਟ ਤੇ ਹੋਲਦਾਰ ਮੇਜਰ ਸਿੰਘ ਸੰਗਤਪੁਰਾ ਤੇ ਉਹਣਾ ਦੇ ਛੋਟੇ ਭਰਾ ਥਾਣੇਦਾਰ ਹਰਦੇਵ ਸਿੰਘ ਵੱਲੋ ਕਲਕੱਤੇ ਤੋਂ ਫੁੱਲਾ ਦੇ ਹਾਰ ਲਾਈਆ ਕੇ ਇਕ ਸੋਨੋ ਦੀ ਮੁਦਰੀ ਪਾ ਕੇ ਸਨਮਾਨਿਤ ਕੀਤਾ ਗਿਆ! ਇਸ ਨੋਜਵਾਨ ਨੂੰ ਹਰ ਟੂਰਨਾਮੈਂਟ ਤੇ ਸਨਮਾਨਿਤ ਕੀਤਾ ਜਾਦਾ ਹੈ ! 22 -.23 ਫਰਵਰੀ ਨੂੰ ਪਿੰਡ ਨਵੇ ਵਰਿਅਾਹ ਵਿਖੇ ਬਹੁਤ ਹੀ ਵੱਡੇ ਪੱਧਰ ਤੇ ਇਸ ਸਾਲ ਵੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ! ਜਿਸ ਵਿੱਚ ਬੈਸਟ ਪਲੇਅਰ ਨੂੰ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ !ਇਹਣਾ ਦੇ ਚਾਚੇ ਦਾ ਬੇਟਾ ਸੁਰਜੀਤ ਸਿੰਘ ਸੰਧੂ ਕਨੇਡਾ s/o ਬਲਕਾਰ ਸਿੰਘ ,ਸੋਨੂੰ ਸੰਧੂ ਜਰਮਨ ਵੱਲੋ ਵੀ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ! ਵਾਹਿਗੁਰੂ ਇਸ ਵੀਰ ਦੀ ਹੋਰ ਚੱੜਦੀ ਕਲਾ ਰੱਖੇ ਤੇ ਵਾਲੀਵਾਲ ਪਲੇਅਰਾ ਨੂੰ ਪੰਜਾਬ ਦਾ ਰੋਸ਼ਨ ਕਰਨ ਤੇ ਸਨਮਾਨਿਤ ਕਰਦਾ ਰਹੇ!ਵਾਲੀਵਾਲ ਗੇਮ ਹੀ ਇਸ ਦੀ ਜਿੰਦ ਜਾਣ ਹੈ!
Comments (0)
Facebook Comments (0)