ਕਿਸਾਨ ਸਘੰਰਸ਼ ਕਮੇਟੀ ਨੇ ਕਾਲਾ ਦਿਵਸ ਮਨਾਉਣ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।
Wed 26 May, 2021 0ਚੋਹਲਾ ਸਾਹਿਬ 26 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਘੜਕਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਰਕਲ ਪ੍ਰਧਾਨ ਗੁਰਬਚਨ ਸਿੰਘ ਘੜਕਾ ਦੀ ਯੋਗ ਰਹਿਨੁਮਾਈ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਨੂੰ 6 ਮਹੀਨੇ ਪੂਰੇ ਹੋਣ ਤੇ ਕਾਲਾ ਦਿਵਸ ਮਨਾਇਆ ਗਿਆ ਅਤੇ ਜਬਰਦਸਤ ਰੋਸ ਮੁਜਾਹਰਾ ਕਰਨ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਬਚਨ ਸਿੰਘ ਘੜਕਾ ਨੇ ਦੱਸਿਆ ਕਿ ਲੋਕਾਂ ਨੇ ਆਪੋ ਆਪਣੇ ਘਰਾਂ,ਦੁਕਾਨਾਂ ਅਤੇ ਵਾਹਨਾਂ ਤੇ ਕਾਲੇ ਝੰਡੇ ਲਾਕੇ ਰੋਸ ਜਾਹਿਰ ਕੀਤਾ।ਉਹਨਾਂ ਕਿਹਾ ਕਿ ਇਲਾਕੇ ਦੇ ਸੈਂਕੜੇ ਕਿਸਾਨ,ਮਜਦੂਰ,ਬਜੁਰਗ-ਔਰਤਾਂ ਅਤੇ ਬੱਚੇ ਚੌਂਕ ਵਿੱਚ ਇਕੱਠੇ ਹੋਏ ਅਤੇ ਬਾਅਦ ਵਿੱਚ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਜੀ ਕੀਤੀ ਗਈ ਅਤੇ ਚੌਂਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਖਿਲਾਫ ਕਾਲੇ ਕਨੂੰਨ ਬਣਾਏ ਹਨ ਉਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਲੋਕ ਦਿੱਲੀ ਦੀ ਧਰਤੀ ਤੋਂ ਵਾਪਿਸ ਆਉਣਗੇ ਭਾਵੇ ਜਿੰਨਾਂ ਚਿਰ ਮਰਜੀ ਬੈਠਣਾ ਪਵੇ ਕੇਂਦਰ ਦੀ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਸੁਖਵਿੰਦਰ ਸਿੰਘ,ਗਿਆਨ ਸਿੰਘ,ਹਰਪਾਲ ਸਿੰਘ,ਨਿਸ਼ਾਨ ਸਿੰਘ,ਨਰਿੰਦਰ ਸੰਧੂ,ਗੁਰਪ੍ਰੀਤ ਸਿੰਘ,ਨਿਹੰਗ ਦਿਲਪ੍ਰੀਤ ਸਿੰਘ,ਬਲਕਾਰ ਸਿੰਘ ਕੈਸ਼ੀਅਰ,ਗੁਰਦੀਪ ਸਿੰਘ ਚੰਬਾ,ਗੁਰਦੀਪ ਸਿੰ,ਗੁਰਨਰਾਇਣ ਸਿੰਘ,ਨਿਰੰਜਨ ਸਿੰਘਹਰਬੰਸ ਸਿੰਘ ਫੌਜੀ,ਮਹਿੰਰਦ ਕੌਰ ਢਿਲੋਂ,ਕੰਸ ਕੌਰ ਆਦਿ ਹਾਜ਼ਰ ਸਨ।
Comments (0)
Facebook Comments (0)