ਇਕੱਠੇ ਚਾਰ ਬੱਚਿਆਂ ਨੂੰ ਜਨਮ ਦੇ ਕੇ ਮਹਿਲਾ ਨੇ ਕੀਤਾ ਸਭ ਨੂੰ ਹੈਰਾਨ

ਇਕੱਠੇ ਚਾਰ ਬੱਚਿਆਂ ਨੂੰ ਜਨਮ ਦੇ ਕੇ ਮਹਿਲਾ ਨੇ ਕੀਤਾ ਸਭ ਨੂੰ ਹੈਰਾਨ

ਸੀ 7 ਨਿਊਜ਼ :

ਇੱਕ ਮਾਂ ਲਈ ਬੱਚੇ ਨੂੰ ਜਨਮ ਦੇਣਾ ਬਹੁਤ ਖਾਸ ਹੁੰਦਾ ਹੈ ਅਤੇ ਪਹਿਲੀ ਵਾਰ ਇਸਦਾ ਅਹਿਸਾਸ  ਹੋਰ ਵੀ ਖਾਸ ਹੁੰਦਾ ਹੈ। 27 ਸਾਲਾ ਰਿਹਾਨਾ ਲਈ ਇਹ ਹੋਰ ਵੀ ਖ਼ਾਸ ਉਦੋਂ ਬਣ ਗਿਆ ਜਦੋਂ ਉਸਨੂੰ ਆਪਣੇ ਪਹਿਲੇ ਬੱਚੇ ਦੀ ਉਮੀਦ ਸੀ, ਪਰ ਜਦ ਹਸਪਤਾਲ ਪਹੁੰਚੀ ਤਾਂ ਚਾਰ ਬੱਚੇ ਪੈਦਾ ਹੋਏ ਜਿਸਤੋਂ ਬਾਅਦ ਉਹ ਆਪ ਹੈਰਾਨ ਰਹਿ ਗਈ। ਜਾਣਕਾਰੀ ਮੁਤਾਬਕ ਲਖਨਊ ਦੇ ਹਸਪਤਾਲ ‘ਚ ਰਿਹਾਨਾ ਨੇ ਆਪਣੇ ਚਾਰ ਬੱਚਿਆਂ ਨੂੰ ਜਨਮ ਦਿੱਤਾ। ਦੋ ਮੁੰਡੇ ਤੇ ਦੋ ਕੁੜੀਆਂ ਨੂੰ ਜਨਮ ਦੇਣ ਵਾਲੀ ਰਿਹਾਨਾ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ। ਬੀਤੇ ਬੁੱਧਵਾਰ ਅਚਾਨਕ ਜਣੇਪਾ ਪੀੜਾਂ ਸ਼ੁਰੂ ਹੋਣ ਤੋਂ ਬਾਅਦ ਪਰਿਵਾਰ ਵਾਲੇ ਰਿਹਾਨਾ ਨੂੰ ਨੇੜਲੇ ਹਸਪਤਾਲ ਲੈ ਗਏ।

ਸਿਹਤ ਨਾਜ਼ੁਕ ਦੇਖਦਿਆਂ ਲਖਨਊ ਰੈਫਰ ਕਰ ਦਿੱਤਾ ਜਿੱਥੇ ਡਿਲੀਵਰੀ ਆਪ੍ਰੇਸ਼ਨ ਰਾਹੀਂ ਹੋਈ । ਡਾਕਟਰਾਂ ਮੁਤਾਬਕ ਸਾਰੇ ਬਚੇ ਸਹੀ ਸਲਾਮਤ ਹਨ ਅਤੇ ਬੱਚਿਆਂ ਦਾ ਵਜ਼ਨ ਤਕਰੀਬਨ ਡੇਢ ਕਿੱਲੋ ਹੈ , ਹਾਲਾਂਕਿ ਬੱਚਿਆਂ ਨੂੰ ਕੁਝ ਦਿਨ ਡਾਕਟਰਾਂ ਦੀ ਨਿਗਰਾਨੀ ‘ਚ ਰਖਿਆ ਜਾਵੇਗਾ।

ਇਸ ਸਬੰਧੀ ਹਸਪਤਾਲ ਦੀ ਡਾਕਟਰ ਆਸ਼ਾ ਮਿਸ਼ਰਾ ਨੇ ਦੱਸਿਆ ਕਿ ਕੁਦਰਤੀ ਤਰੀਕੇ ਨਾਲ ਇੱਕੋ ਵੇਲੇ ਚਾਰ ਬੱਚਿਆਂ ਨੂੰ ਜਨਮ ਦੇਣਾ ਕਾਫੀ ਦੁਰਲਭ ਹੈ। ਉਨ੍ਹਾਂ ਕਿਹਾ ਕਿ ਅਕਸਰ IVF ਰਾਹੀਂ ਗਰਭ ਧਾਰਨ ਕਰਨ ਵਾਲੀ ਮਹਿਲਾ ਦੇ ਦੋ ਜਾਂ ਤਿੰਨ ਬੱਚਿਆਂ ਨੂੰ ਜਨਮ ਦਿੰਦੀ ਹੈ।