ਕਵਿਤਾ---ਜਦ ਆਉਣਾ ਹੋਇਆ ਤਾਂ, ਆ ਹੀ ਜਾਵੇਗੀ, ਕਿਉਂ ਸੋਚ ਸੋਚ, ਘਬਰਾਵਾਂ ਮੈਂ----- ਸਰਬਜੀਤ ਸੰਗਰੂਰਵੀ
Sun 16 Dec, 2018 0ਜਦ ਆਉਣਾ ਹੋਇਆ ਤਾਂ, ਆ ਹੀ ਜਾਵੇਗੀ,
ਕਿਉਂ ਸੋਚ ਸੋਚ, ਘਬਰਾਵਾਂ ਮੈਂ।
ਬੁਰੇ ਕੰਮੀਂ ਫੱਲ, ਦੁੱਖ ਕਲੇਸ਼ ਹਮੇਸ਼ਾ ਮਿਲੇ,
ਫਿਰ ਬੁਰੇ ਕਿਉਂ, ਕਰਮ ਕਮਾਵਾਂ ਮੈਂ।
ਉਹ ਅਟਲ ਸਚਾਈ, ਜੀਊਣਾ ਝੂਠ ਹੈ,
ਹਸਦਾ ਖੇਡਦਾ ਜਾਵਾਂ, ਨਾ ਦੁੱਖ ਪਾਵਾਂ ਮੈਂ।
ਮਿੰਨਤਾਂ ਤਰਲੇ ਕਰਦਾ, ਤੂੰ ਆ ਜਲਦੀ,
ਤੰਗ ਹਾਲਾਤ ਤੋਂ, ਜਦੋਂ ਆਵਾਂ ਮੈਂ।
ਰੱਬਾ ਮਿਲਿਆ ਨਾ, ਹਾਲੇ ਯਾਰ ਪਿਆਰ,
ਦੱਸ ਕਿੰਜ ਹਮਦਰਦ, ਯਾਰ ਪਾਵਾਂ ਮੈਂ।
ਰੱਬਾ ਕ੍ਰਿਪਾ ਕਰੀਂ, 'ਸੰਗਰੂਰਵੀ' 'ਤੇ ਐਨੀ,
ਗੀਤ ਗਾ ਗਾ, ਸਫ਼ਲ ਹੋ ਜਾਵਾਂ ਮੈਂ।
- ਸਰਬਜੀਤ ਸੰਗਰੂਰਵੀ, ਸੰਗਰੂਰ।
ਮੋਬਾਈਲ: 94631-62463
Comments (0)
Facebook Comments (0)