ਸਮਾਜਸੇਵੀ ਵੱਲੋਂ ਲੜਕੀ ਦੀ ਸ਼ਾਦੀ ਸਮੇਂ ਘਰੇਲੂ ਜਰੂਰਤ ਵਾਲੇ ਸਮਾਨ ਦੀ ਕੀਤੀ ਸੇਵਾ।

 ਸਮਾਜਸੇਵੀ ਵੱਲੋਂ ਲੜਕੀ ਦੀ ਸ਼ਾਦੀ ਸਮੇਂ ਘਰੇਲੂ ਜਰੂਰਤ ਵਾਲੇ ਸਮਾਨ ਦੀ ਕੀਤੀ ਸੇਵਾ।

ਚੋਹਲਾ ਸਾਹਿਬ 16 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)

ਕੁਝ ਸਾਲਾਂ ਤੋਂ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਵਾਲੇ ਸਮਾਜ ਸੇਵੀ ਵੱਲੋਂ ਲੜਕੀ ਦੀ ਸ਼ਾਦੀ ਸਮੇਂ ਨਗਦ ਰਾਸ਼ੀ ਅਤੇ ਘਰੇਲੂ ਵਰਤੋਂ ਵਾਲੇ ਸਮਾਨ ਦੀ ਸੇਵਾ ਨਿਭਾਈ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਥੋਂ ਨਜ਼ਦੀਕੀ ਪਿੰਡ ਘੜਕਾ ਦੇ ਵਸਨੀਕ ਨੋਜਵਾਨ ਸਮਾਜਸੇਵੀ ਗੁਰਨੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲਗਪਗ 6 ਸਾਲਾਂ ਤੋਂ ਲੋੜਵੰਦ ਮਰੀਜਾਂ ਨੂੰ ਜਰੂਰਤ ਅਨੁਸਾਰ ਮੁਫ਼ਤ ਦਵਾਈਆਂ ਅਤੇ ਮੁਫ਼ਤ ਇਲਾਜ ਵੱਖ ਵੱਖ ਹਸਪਤਾਲਾਂ ਵਿੱਚ ਕਰਵਾ ਰਹੇ ਹਨ ਅਤੇ ਜਿਹੜੇ ਵਿਅਕਤੀਆਂ ਦੇ ਘਰ ਕੱਚੇ ਹਨ ਅਤੇ ਜਿੰਨਾਂ ਦੀਆਂ ਛੱਤਾਂ ਡਿੱਗੀਆਂ ਹਨ ਅਤੇ ਛੱਤ ਬਣਾਉਣ ਤੋਂ ਅਸਮਰੱਥ ਹਨ ਤਾਂ ਉਹ ਉਹਨਾਂ ਵਿਅਕਤੀਆਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਦੇ ਪੱਕੇ ਕਮਰੇ ਅਤੇ ਲੈਂਟਰ ਵਾਲੀਆਂ ਛੱਤਾਂ ਬਣਵਾਕੇ ਦੇ ਰਹੇ ਹਨ।ਉਹਨਾਂ ਕਿਹਾ ਕਿ ਇਸ ਲੜੀ ਤਹਿਤ ਅੱਜ ਉਹਨਾਂ ਵੱਲੋਂ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਵਸਨੀਕ ਜਥੇਦਾਰ ਸਰਵਨ ਸਿੰਘ ਦੀ ਸਪੁੱਤਰੀ ਪੂਜਾ ਕੌਰ ਦੀ ਸ਼ਾਦੀ ਸਮੇਂ ਸ਼ਗਨ ਦੇ ਰੂਪ ਵਿੱਚ ਨਗਦ ਰਾਸ਼ੀ ਦਿੱਤੀ ਗਈ ਅਤੇ ਨਾਲ ਨਾਲ ਘਰੇਲੂ ਵਰਤੋਂ ਵਾਲਾ ਸਮਾਨ ਜਿਵੇਂ ਬੈੱਡ,ਗੱਦੇ,ਅਲਮਾਰੀ,ਮਸ਼ੀਨ,ਕੁਰਸੀਆਂ ਆਦਿ ਸਮਾਨ ਖ੍ਰੀਣਦ ਲਈ ਵੀ ਨਗਦ ਰਾਸ਼ੀ ਦੀ ਸੇਵਾ ਨਿਭਾਈ ਗਈ ਹੈ।ਉਹਨਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕੋਈ ਵੀ ਜਰੂਰਤਮੰਦ ਪਰਿਵਾਰ ਹੈ ਜਿਸਦਾ ਕੋਠਾ ਕੱਚਾ ਹੈ,ਛੱਤ ਡਿੱਗ ਪਈ ਹੈ ਜਾਂ ਲੜਕੀ ਦੀ ਸ਼ਾਦੀ ਕਰਨੀ ਹੈ ਤਾਂ ਉਹ ਪਰਿਵਾਰ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਉਹ ਉਸ ਪਰਿਵਾਰ ਦੀ ਹਰ ਹੀਲੇ ਮਦਦ ਕਰਨਗੇ।