ਏ.ਐਸ.ਆਈ.ਹਰਜੀਤ ਸਿੰਘ ਦੀ ਦਲੇਰੀ ਨੂੰ ਸਲਾਮ ਕਰਦੀ ਪੁਲਿਸ ਥਾਣਾ ਚੋਹਲਾ ਸਾਹਿਬ ਵੱਲੋਂ ਕੱਢੀ ਰੈਲੀ
Mon 27 Apr, 2020 0ਅਖੌਤੀ ਨਿਹੰਗ ਨਾਲ ਦਲੇਰਾਨਾ ਢੰਗ ਨਾਲ ਕੀਤਾ ਸੀ ਮੁਕਾਬਲਾ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 27 ਅਪ੍ਰੈਲ 2020
ਪੰਜਾਬ ਪੁਲਿਸ ਦੇ ਦਲੇਰ ਏ.ਐਸ.ਆਈ. ਹਰਜੀਤ ਸਿੰਘ ਜ਼ੋ ਪਟਿਆਲਾ ਵਿਖੇ ਕਰਫਿਊ ਦੌਰਾਨ ਅਖੌਤੀ ਨਿਹੰਗ ਨਾਲ ਦਲੇਰਾਨਾ ਢੰਗ ਨਾਲ ਮੁਕਾਬਲਾ ਕਰਦਿਆਂ ਫੱਟੜ ਹੋ ਗਿਆ ਸੀ ਜਿਸਦੀ ਦਲੇਰੀ ਦੇ ਚਰਚੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਹੋਣ ਲੱਗੇ ਹਨ ਕਿ ਕਿਸ ਤਰਾਂ ਡਿਊਟੀ ਨੂੰ ਡਿਊਟੀ ਸਮਝਦਿਆਂ ਇਸ ਦਲੇਰ ਏ.ਐਸ.ਆਈ.ਨੇ ਮੁਕਾਬਲਾ ਕਰਕੇ ਡਿਊਟੀ ਨਿਭਾਈ।ਇਸ ਮੁਲਾਜ਼ਮ ਦਾ ਹੌਸਲਾ ਵਧਾਉਣ ਲਈ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਦੇ ਆਦਸ਼ਾਂ ਤੇ ਅੱਜ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਸਮੁੱਚੀ ਪੁਲਿਸ ਪਾਰਟੀ ਨੇ ਥਾਣਾ ਮੁੱਖੀ ਸੋਨਮਦੀਪ ਕੌਰ ਦੀ ਅਗਵਾਈ ਹੇਠ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਮਰਪਿਤ ਹੁੰਦਿਆਂ ਅਪਣੀ ਡਿਊਟੀ ਵਰਦੀ ਦੇ ਨਾ ਪਲੇਟ ਤੇ ਹਰਜੀਤ ਸਿੰਘ ਲਿਖਕੇ ਇਸ ਬਹਾਦਰ ਪੁਲਿਸ ਅਫਸਰ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਸਾਰਾ ਦਿਨ ਆਪਣੀ ਡਿਊਟੀ ਨਿਭਾਈ।ਇਸ ਸਮੇਂ ਛੋਟੇ ਛੋਟੇ ਬੱਚਿਆਂ ਨੇ ਆਪਣੇ ਹੱਥਾਂ ਵਿੱਚ ਮੈਂ ਹਰਜੀਤ ਸਿੰਘ ਹਾਂ ਦੀਆ ਤਖਤੀਆਂ ਫੜੀਆਂ ਹੋਈਆ ਸਨ।
Comments (0)
Facebook Comments (0)