ਚੋਹਲਾ ਸਾਹਿਬ ਵਿਖੇ 82 ਸਮਾਰਟ ਫੋਨ ਵਿਦਿਆਰਥਣਾਂ ਨੂੰ ਵੰਡੇ : ਸਰਪੰਚ ਲਖਬੀਰ ਸਿੰਘ ਲੱਖਾ

ਚੋਹਲਾ ਸਾਹਿਬ ਵਿਖੇ 82 ਸਮਾਰਟ ਫੋਨ ਵਿਦਿਆਰਥਣਾਂ ਨੂੰ ਵੰਡੇ : ਸਰਪੰਚ ਲਖਬੀਰ ਸਿੰਘ ਲੱਖਾ

ਚੋਹਲਾ ਸਾਹਿਬ 18 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਚੋਹਲਾ ਸਾਹਿਬ ਵਿਖੇ ਅੱਜ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸਮਾਰਟ ਮੋਬਾਇਲ ਫੋਨ ਵੰਡੇ ਗਏ।ਇਹ ਜਾਣਕਾਰੀ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਚੋਹਲਾ ਸਾਹਿਬ ਦੇ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ਨੇ ਦਿੱਤੀ।ਸਰਪੰਚ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ 2017 ਵਿੱਚ ਸਕੂਲੀ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਦਾ ਵਾਅਦਾ ਕੀਤਾ ਸੀ ਜਿਸ ਵਾਅਦੇ ਨੂੰ ਅੱਜ ਪੂਰਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਚੋਹਲਾ ਸਾਹਿਬ ਦੀਆਂ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ 82 ਸਮਾਰਟ ਫੋਨ ਵੰਡੇ ਗਏ ਹਨ।ਉਹਨਾਂ ਕਿਹਾ ਕਿ ਜਲਦ ਹੀ ਹੋਰ ਰਹਿੰਦੀਆਂ ਵਿਦਿਆਰਥਣਾਂ ਨੂੰ ਮੋਬਾਇਲ ਫੋਨ ਵੰਡੇ ਜਾਣਗੇ ਕੋਈ ਵੀ ਵਿਦਿਆਰਥੀ ਮੋਬਾਇਲ ਫੋਨ ਤੋਂ ਵਾਂਝਾ ਨਹੀਂ ਰਹੇਗਾ।ਉਹਨਾਂ ਕਿਹਾ ਕਿ ਅੱਜ ਦੇ ਯੁੱਧ ਵਿੱਚ ਖਾਸਕਰਕੇ ਕਰੋਨਾ ਮਹਾਂਮਾਰੀ ਦੌਰਾਨ ਬੱਚੇ ਘਰਾਂ ਅੰਦਰ ਰਹਿਕੇ ਆਨਲਾਈਨ ਕਲਾਸਾਂ ਲਗਾਕੇ ਪੜ੍ਹਾਈ ਕਰ ਰਹੇ ਹਨ ਇਸ ਲਈ ਇਹ ਫੋਨ ਵਿਦਿਆਰਥਣਾਂ ਲਈ ਲਾਹੇਵੰਦ ਹੋਣਗੇ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਹਰ ਵਿਦਿਅਰਥੀ ਮਹਿੰਗੇ ਫੋਨ ਨਹੀਂ ਖ੍ਰੀਦ ਸਕਦੇ।ਇਸ ਲਈ ਕੈਪਟਨ ਸਰਕਾਰ ਨੇ ਇਸ ਔਖੇ ਸਮੇਂ ਵਿੱਚ ਵਿਦਿਆਰਥਣਾਂ ਨੂੰ ਫੋਨ ਦਾ ਤੋਹਫ਼ਾ ਦਿੱਤਾ ਹੈ ਤਾਂ ਜ਼ੋ ਉਹ ਘਰਾਂ ਅੰਦਰ ਰਹਿਕੇ ਪੜ੍ਹਾਈ ਕਰ ਸਕਣ।ਇਸ ਸਮੇਂ ਚੈਅ:ਰਵਿੰਦਰ ਸਿੰਘ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ,ਮਾਸਟਰ ਕਸ਼ਮੀਰ ਸਿੰਘ ਸੰਧੂ,ਤਰਸੇਮ ਸਿੰਘ ਮੈਂਬਰ,ਬਲਵਿੰਦਰ ਸਿੰਘ ਮੈਂਬਰ,ਪਿਆਰਾ ਸਿੰਘ ਮੈਂਬਰ,ਸੋਨੂੰ ਮੈਂਬਰ,ਦਾਰਾ ਸਿੰਘ ਮੈਂਬਰ,ਕੁਲਵੰਤ ਸਿੰਘ ਲਹਿਰ ਮੈਂਬਰ,ਨੰਬਰਦਾਰ ਕਰਤਾਰ ਸਿੰਘ,ਲੱਖਾ ਸਿੰਘ ਫੌਜੀ,ਗੁਰਚਰਨ ਸਿੰਘ ਮਸਕਟਰ,ਸੁੱਖਾ ਸਿੰਘ,ਜੱਜ ਮੈਂਬਰ ਆਦਿ ਹਾਜ਼ਰ ਸਨ।