ਅੰਮ੍ਰਿਤਸਰ ਸ਼ਹਿਰ ਵਿਚ ਕੁਈਨਜ਼ ਰੋਡ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਜੀ ਦਾ ਸਨਮਾਨ
Thu 14 Nov, 2024 0ਚੋਹਲਾ ਸਾਹਿਬ 14 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਾਲ 2023 ਵਿਚ ਪੰਜਾਬ ਅੰਦਰ ਅੰਮ੍ਰਿਤਸਰ ਸ਼ਹਿਰ ਵਿਚ ਕੁਈਨਜ਼ ਰੋਡ ਦੀ ਸੰਗਤ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਜੀ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਦਲਜੀਤ ਸਿੰਘ , ਵਿਸ਼ਵਜੀਤ ,ਅਮਨ ਸਰੀਨ ,ਵਿਕਾਸ ,ਨਵਦੀਪ ,ਪੰਕਜ , ਅਭੀ , ਮਨਰਾਜ ਹੋਟਲ ਗ੍ਰੈੰਡ ਫੌਰਚੂਨ , ਹੋਟਲ ਜੀ। ਐਨ। ਪ੍ਰਾਈਡ, ਹੋਟਲ ਨਗੀਨਾ, ਹਾਈਟਸ , ਵੀ।ਡੀ ਗਰੁੱਪਸ ਆਫ਼ ਹੌਸਪੀਟਿਲਟੀ ਅੰਮ੍ਰਿਤਸਰ ਵਾਲੇ ਅਤੇ ਹੋਰ ਕਈ ਮਾਨਯੋਗ ਸ਼ਖ਼ਸੀਅਤਾਂ ਸੰਗਤ ਵਿਚ ਹਾਜ਼ਰ ਸਨ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ, ੌ ਮਨੁੱਖ ਦੇ ਜੀਵਨ ਵਿੱਚ ਦੁੱਖ-ਸੁੱਖ ਵਾਰੀ-ਵਾਰੀ ਆਉਂਦੇ-ਜਾਂਦੇ ਰਹਿੰਦੇ ਹਨ। ਦੁੱਖਾਂ ਤੋਂ ਮਨਮੁਖ ਲੋਕ ਘਬਰਾ ਜਾਂਦੇ ਹਨ ਅਤੇ ਗੁਰਮੁਖ ਚੜ੍ਹਦੀ ਕਲਾ ਨਾਲ ਮੁਕਾਬਲਾ ਕਰਦੇ ਹਨ।ਸਭ ਸੰਗਤਾਂ ਨੇ ਬੰਨ੍ਹਾਂ ਦੀਆਂ ਸੇਵਾਵਾਂ ਵਿੱਚ ਬਹੁਤ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਹੈ। ਇਸ ਦੁੱਖ ਅਤੇ ਬਿਪਤਾ ਦੀ ਘੜੀ ਵਿੱਚ ਬੜੇ ਹੌਸਲੇ, ਪ੍ਰੇਮ ਤੇ ਸ਼ਰਧਾ ਦੇ ਨਾਲ ਸੇਵਾ ਕੀਤੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਆਪ ਸਭ ਦੇ ਦੁੱਖ-ਕਲੇਸ਼ਾਂ ਦਾ ਨਾਸ ਕਰਨ ਅਤੇ ਸੇਵਾ-ਸਿਮਰਨ ਦੀ ਦਾਤ ਬਖਸ਼ਣ। “ਇਸ ਮੌਕੇ ਬੋਲਦਿਆਂ ਸ। ਦਲਜੀਤ ਸਿੰਘ ਜੀ ਨੇ ਆਖਿਆ, ੌ ਅੱਜ ਸਤਿਕਾਰਯੋਗ ਬਾਬਾ ਜੀ ਸਾਡੇ ਕੋਲ ਪਹੁੰਚੇ ਹਨ, ਅਸੀਂ ਸਮੂਹ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਹਾਰਦਿਕ ‘ਜੀ ਆਇਆਂ’ ਆਖਦੇ ਹਾਂ। ਇਤਿਹਾਸ ਗਵਾਹ ਹੈ ਕਿ ਕੁਦਰਤੀ ਆਫਤ ਭਾਵੇਂ ਧਰਤੀ ਦੇ ਕਿਸੇ ਕੋਨੇ ਵਿਚ ਹੀ ਆਈ ਹੋਵੇ, ਗੁਰੂ ਕੀ ਸਾਜੀ ਨਿਵਾਜੀ ਸਿੱਖ ਸੰਗਤ ਨੇ ਸਭ ਤੋਂ ਅੱਗੇ ਵਧ ਕੇ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ। ਪੰਜਾਬ ਦੀ ਧਰਤੀ ੋਤੇ ਪਿਛਲੇ ਵਰ੍ਹੇ ਆਏ ਹੜ੍ਹਾਂ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਹੜ੍ਹਾਂ ਵਿਚ ਵਿਚ ਕੀਤੀ ਗਈ ਸੇਵਾ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ।ੌ
Comments (0)
Facebook Comments (0)