ਆਓ ਇਸ ਦੀਵਾਲੀ ਦੇ ਤਿਉਹਾਰ ਨੂੰ ਪਟਾਕਿਆਂ ਨੂੰ ‘ਨਾਂਹ` ਆਖ ‘ਧੂੰਆਂ ਰਹਿਤ` ਮਨਾਈਏ : ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ
Thu 4 Nov, 2021 0‘ਬਲੱਡ ਵਾਲਟ ਲਾਇਬ੍ਰੇਰੀ` ਚੋਹਲਾ ਸਾਹਿਬ ਵਿਖੇ ਪ੍ਰੈਸ ਕਲੱਬ ਦੀ ਹੋਈ ਮੀਟਿੰਗ।
ਚੋਹਲਾ ਸਾਹਿਬ 3 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸ੍ਰੀ ਗੁਰੂ ਅਰਜਨ ਦੇਵ ਮਾਰਕੀਟ ਚੋਹਲਾ ਸਾਹਿਬ ਵਿਖੇ ਸਥਿਤ `ਬਲੱਡ ਵਾਲਟ ਲਾਇਬ੍ਰੇਰੀ` ਵਿਖੇ ਅੱਜ ਪ੍ਰੈਸ ਕਲੱਬ ਚੋਹਲਾ ਸਾਹਿਬ ਦੀ ਮੀਟਿੰਗ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਦੀ ਯੋਗ ਰਹਿਨੁਮਾਈ ਹੇਠ ਹੋਈ ।ਇਸ ਸਮੇਂ ਇਕਾਈ ਚੋਹਲਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੀਵਾਲੀ ਦੇ ਇਤਿਹਾਸਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਹ ਗੁਰਬਾਣੀ ਅਨੁਸਾਰ ਮਨੁੱਖ ਨੂੰ ਆਪਣੇ ਮਨ ਮਸਤਕ ਵਿੱਚ ਗਿਆਨ ਰੂਪੀ ਦੀਵੇ ਬਾਲਣ ਦੀ ਜਰੂਰਤ ਹੈ ਅਤੇ ਇਸ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ।ਇਸ ਸਮੇਂ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਨੇ ਕਿਹਾ ਕਿ ਅਜੋਕਾ ਵਾਯੂ ਮੰਡਲ ਪਹਿਲਾਂ ਹੀ ਇੰਨਾ ਜਹਿਰੀਲਾ ਹੋ ਚੁੱਕਾ ਹੈ ਕਿ ਮਨੁੱਖ ਤਾਂ ਕੀ, ਧਰਤੀ ਦੇ ਕਿਸੇ ਵੀ ਜੀਵ ਜੰਤੂ ਵਾਸਤੇ ਸਾਹ ਲੈਣਾ ਬੇਹੱਦ ਦੁੱਭਰ ਹੋ ਚੁੱਕਾ ਹੈ।ਉਹਨਾਂ ਕਿਹਾ ਕਿ ਪਟਾਕਿਆਂ ਦੇ ਜਹਿਰੀਲੇ ਧੂੰਏ ਕਾਰਨ ਮੋਨੋ ਆਕਸਾਈਡ ਵਰਗੀਆਂ ਜਹਿਰੀਲੀਆਂ ਗੈਸਾਂ ਸਾਡੀਆਂ ਅੱਖਾਂ ,ਫੇਫੜੇ ਅਤੇ ਚਮੜੀ ਸਬੰਧੀ ਭਿਆਨਕ ਰੋਗ ਪੈਦਾ ਕਰਦੀਆ ਹਨ।ਹਰ ਸਾਲ ਹਜਾਰਾ ਬੱਚੇ ਆਪਣੀਆਂ ਅਨਮੋਲ ਅੱਖਾਂ ਦੇ ਨੁਕਸਾਨ ਕਾਰਨ ਅੰਨੇ ਹੋ ਜਾਂਦੇ ਹਨ ਅਤੇ ਦਮਾਂ ਅਤੇ ਤਪਦਿਕ ਦੇ ਰੋਗੀਆਂ ਵਿੱਚ ਬੇਤਹਾਸ਼ਾ ਵਾਧਾ ਹੋ ਜਾਂਦਾ ਹੈ।ਉਹਨਾਂ ਨੇ ਕਿਹਾ ਕਿ ਪਟਾਕਾ ਰਹਿਤ ਦਿਵਾਲੀ ਮਨਾਉਣੀ ਜਿੱਥੇ ਅੱਜ ਮਨੁੱਖਤਾ ਦੀ ਸੇਵਾ ਹੈ ਉੱਥੇ ਪਰਿਵਾਰਾਂ ਨੂੰ ਬੇਲੋੜੇ ਆਰਥਿਕ ਸੰਕਟ ਵਿੱਚੋਂ ਵੀ ਬਚਾਇਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਆਓ ਇਸ ਦੀਵਾਲੀ ਦੇ ਤਿਉਹਾਰ ਨੂੰ ਪਟਾਕਿਆਂ ਨੂੰ ‘ਨਾਂਹ` ਆਖ ‘ਧੂੰਆਂ ਰਹਿਤ` ਮਨਾਈਏ।ਇਸ ਸਮੇਂ ਬਲੱਡ ਵਾਲਟ ਲਾਇਬ੍ਰੇਰੀ ਦੇ ਸਰਪਰਸਤ ਸੰਦੀਪ ਸਿੰਘ ਸਿੱਧੂ ਨੇ ਕਿਹਾ ਕਿ ਧਰਤੀ ਤੇ ਮਨੁੱਖਾ ਜੀਵਨ ਦੇ ਨਾਲ ਨਾਲ ਕਰੋੜਾਂ ਜੀਵ ਜੰਤੂਆਂ ਨੂੰ ਜਿੰਦਾ ਰਹਿਣ ਲਈ ਸਾਫ ਸੁਥਰੇ ਵਾਤਾਵਰਣ ਦੀ ਜਰੂਰਤ ਹੈ ਇਸ ਲਈ ਸਾਨੂੰ ਵਾਤਾਵਰਣ ਨੂੰ ਧੂੰਆਂ ਰਹਿਤ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਅੱਜ ਦਿਵਾਲੀ ਵਾਲੇ ਦਿਨ ਪਟਾਕੇ ਨਾ ਚਲਾਕੇ ਧੂੰਆਂ ਰਹਿਤ ਦਿਵਾਲੀ ਮਨਾਈਏ।ਇਸ ਸਮੇਂ ਪ੍ਰੈਸ ਕਲੱਬ ਦੇ ਪ੍ਰਧਾਨ ਮਨਜੀਤ ਸੰਧੂ,ਡਾ: ਤੇਜਿੰਦਰ ਸਿੰਘ ਤੁੜ ,ਤੇਜਿੰਦਰ ਸਿੰਘ ਖਾਲਸਾ,ਰਾਕੇਸ਼ ਬਾਵਾ,ਰਮਨ ਚੱਡਾ,ਭਗਤ ਸਿੰਘ,ਨਿਰਮਲ ਸਿੰਘ ਸੰਗਤਪੁਰ,ਹਰਜਿੰਦਰ ਸਿੰਘ ਰਾਏ,ਰਾਕੇਸ਼ ਨਈਅਰ,ਬਲਜਿੰਦਰ ਸਿੰਘ,ਰਾਜਵੀਰ ਸਿੰਘ ਸੰਧੂ ਚੰਬਾ,ਪ੍ਰਿੰਸੀਪਲ ਹਰਪ੍ਰੀਤ ਸਿੰਘ,ਪਰਮਿੰਦਰ ਚੋਹਲਾ ਆਦਿ ਹਾਜ਼ਰ ਸਨ।
Comments (0)
Facebook Comments (0)