ਸੁੰਨਾ ਹੋ ਜਾਊ ਪੰਜਾਬ ਮਿੱਤਰੋ

ਸੁੰਨਾ ਹੋ ਜਾਊ ਪੰਜਾਬ ਮਿੱਤਰੋ

ਮੁਲਖ ਬੇਗਾਨੇ ਚੰਗੇ ਲੱਗਣ, ਤਾਹੀਉਂ ਦੌੜ ਲੱਗੀ ਏ ਭਾਰੀ ਜੀ,
ਬਾਰ੍ਹਾਂ ਜਮਾਤਾਂ ਇਥੇ ਪੜ੍ਹਾਉਂਦੇ, ਅੱਗੋਂ ਬਾਹਰ ਦੀ ਤਿਆਰੀ ਜੀ,
ਦੇਸ਼ ਬਾਹਰਲੇ ਪੜ੍ਹਦੇ ਬੱਚੇ, ਨਾਲੇ ਉਥੇ ਚੰਗੇ ਨੋਟ ਕਮਾਉਂਦੇ,

ਬੈਠ ਉਡੀਕਣ ਮਾਪੇ ਇੰਡੀਆ, ਵੇਖੋ ਸਾਨੂੰ ਕਦੋਂ ਬੁਲਾਉਂਦੇ,
ਭਰ-ਭਰ ਜਾਣ ਉਡਾਣਾਂ, ਨਾ ਫ਼ਿਕਰ ਕੋਈ ਸਰਕਾਰਾਂ ਨੂੰ,
ਧਰਤੀ ਬੇਗਾਨੀ ਲੀਡਰ ਚੁਣਦੇ, ਛੁਟੀਆਂ ਵਿਚ ਮੌਜ-ਬਹਾਰਾਂ ਨੂੰ,

ਹੋ ਜਾਣਾ ਸਾਰਾ ਖ਼ਾਲੀ ਸੂਬਾ, ਜੇ ਇਹੀ ਚਲਦਾ ਹਾਲ ਰਿਹਾ,
ਸੁੰਨਾ ਹੋ ਜਾਊ ਪੰਜਾਬ ਮਿੱਤਰੋ, ਜੇ ਨਾ ਨੇਤਾਵਾਂ ਦਾ ਖ਼ਿਆਲ ਰਿਹਾ।
-ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ