ਕੇਂਦਰ ਸਰਕਾਰ ਐਸ.ਸੀ/ਐਸ.ਟੀ ਐਕਟ 'ਤੇ ਲਿਆਏਗੀ ਸੋਧ ਬਿਲ

ਕੇਂਦਰ ਸਰਕਾਰ ਐਸ.ਸੀ/ਐਸ.ਟੀ ਐਕਟ 'ਤੇ ਲਿਆਏਗੀ ਸੋਧ ਬਿਲ

ਨਵੀਂ ਦਿੱਲੀ, 1 ਅਗਸਤ 2018 -

ਕੇਂਦਰ ਸਰਕਾਰ ਐਸ.ਸੀ/ਐਸ.ਟੀ ਐਕਟ 'ਤੇ ਸੋਧ ਬਿਲ ਲਿਆਏਗੀ। ਐਨਡੀਏ ਦੇ ਮੈਂਬਰ ਇਸ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਲਗਾਤਾਰ ਦਬਾਅ ਪਾ ਰਹੇ ਨੇ।ਸਰਕਾਰ ਨੇ ਦਲਿਤ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ 9 ਅਗਸਤ ਨੂੰ 'ਭਾਰਤ ਬੰਦ' ਦਾ ਸੱਦਾ ਨਾ ਦੇਣ। ਕੈਬਿਨੇਟ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ। 
ਸਰਕਾਰ ਦੇ ਸੂਤਰ ਮੁਤਾਬਕ ਦਲਿਤਾਂ ਦੀ ਮੰਗ ਨੂੰ ਮੁੱਖ ਰਖਦਿਆਂ ਸਰਕਾਰ ਨੇ ਅਨੁਸੂਚਤ ਜਾਤੀ ਅਤੇ ਅਨੁਸੂਚਿਤ (ਅੱਤਿਆਚਾਰ ਰੋਕਥਾਮ) ਕਾਨੂੰਨ ਦੇ ਮੂਲ ਪ੍ਰਬੰਧਾਂ ਨੂੰ ਬਹਾਲ ਕਰਨ ਵਾਲਾ ਬਿਲ ਸੰਸਦ 'ਚ ਲਿਆਇਆ ਜਾਏਗਾ।