JIO ਸਿਮ ਵਰਤਣ ਵਾਲਿਆਂ ਨੂੰ, ਲੱਗਣਗੀਆਂ ਮੌਜਾਂ
Tue 24 Dec, 2019 0ਨਵੀਂ ਦਿੱਲੀ: Reliance Jio ਨੇ ਸੋਮਵਾਰ ਨੂੰ '2020 ਹੈਪੀ ਨਿਊ ਯੀਅਰ ਆਫ਼ਰ' ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਪਲਾਨ ਤਹਿਤ, Reliance Jio 2020 ਰੁਪਏ ਦਾ ਭੁਗਤਾਣ ਕਰਨ 'ਤੇ ਇਕ ਸਾਲ ਲਈ ਅਣਲਿਮਟਿਡ ਸਰਵਿਸ ਦੇ ਰਿਹਾ ਹੈ। ਕੰਪਨੀ ਦੀ ਇਹ ਨਵੀਂ ਯੋਜਨਾ 24 ਦਸੰਬਰ 2019 ਤੋਂ ਸ਼ੁਰੂ ਹੋਵੇਗੀ। ਕੰਪਨੀ ਦਾ ਇਹ ਹੈਪੀ 2020 ਹੈਪੀ ਨਿਊ ਯੀਅਰ ਆਫ਼ਰ ਸਮਾਰਟਫੋਨ ਅਤੇ ਜਿਓ ਫੋਨ ਦੋਵਾਂ ਦੇ ਗਾਹਕਾਂ ਲਈ ਉਪਲੱਬਧ ਹੈ।
ਸਮਾਰਟਫੋਨ ਯੂਜ਼ਰਜ਼ ਲਈ ਕੰਪਨੀ ਅਣਲਿਮਟਿਡ ਵਾਇਸ, ਡੇਢ ਜੀਬੀ ਰੋਜ਼ਾਨਾ ਡਾਟਾ, ਐੱਸਐੱਮਐੱਸ ਅਤੇ ਜਿਓ ਐਪਸ ਤਕ ਅਕਸੈਸ ਦੇ ਰਿਹਾ ਹੈ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ 2020 ਰੁਪਏ ਦਾ ਭੁਗਤਾਣ ਕਰਕੇ ਇਕ ਨਵਾਂ ਜੀਓ ਫੋਨ ਅਤੇ 12 ਮਹੀਨੇ ਤਕ ਲਈ ਸਰਵਿਸ ਸੇਵਾ ਲੈ ਸਕਦੇ ਹਨ।
ਇਸ ਪਲਾਨ ਤਹਿਤ ਯੂਜ਼ਰਜ਼ ਨੂੰ ਅਣਲਿਮਟਿਡ ਵਾਇਸ, ਰੋਜ਼ਾਨਾ ਡੇਢ ਜੀਬੀ ਡਾਟਾ, ਐੱਸਐੱਮਐੱਸ ਅਤੇ ਜਿਓ ਐਪਸ ਤਕ ਪਹੁੰਚ ਮਿਲਦੀ ਹੈ। ਜਿਓ ਫੋਨ ਯੂਜ਼ਰਜ਼ ਲਈ ਸਕੀਮ ਦੀ ਮਿਆਦ 12 ਮਹੀਨੇ ਹੈ। ਕੰਪਨੀ ਨੇ ਕਿਹਾ ਕਿ Happy New Year offer ਤਹਿਤ FUP ਸਿਰਫ਼ ਨਾਨ-ਜਿਓ ਵਾਇਸ ਕਾਲਾਂ 'ਤੇ ਹੀ ਅਪਲਾਈ ਹੋਵੇਗਾ। ਇਹ ਪਲਾਨ ਕੰਪਨੀ ਦੇ 98 ਰੁਪਏ ਅਤੇ 149 ਰੁਪਏ ਦੇ ਪ੍ਰੀਪੇਡ ਪਲਾਨ ਪੇਸ਼ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਸਾਹਮਣੇ ਆਇਆ ਹੈ।
ਰਿਲਾਇੰਸ ਜਿਓ ਦਾ 98 ਰੁਪਏ ਦਾ ਪਲਾਨ 2 ਜੀਪੀ ਡਾਟਾ, 300 ਐੱਸਐੱਮਐੱਸ, ਕੰਪਲੀਮੈਂਟਰੀ ਜਿਓ ਐਪਸ ਅਤੇ ਜਿਓ ਟੂ ਜਿਓ ਨੈੱਟਵਰਕ 'ਚ ਮੁਫ਼ਤ ਅਣਲਿਮਟਿਡ ਕਾਲਾਂ ਦੀ ਸੁਵਿਧਾ ਦਿੰਦਾ ਹੈ। ਇਸ ਪਲਾਨ 'ਚ ਮੁਫ਼ਤ ਆਈਯੂਸੀ ਮਿੰਟ ਸ਼ਾਮਲ ਨਹੀਂ ਹਨ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਦੂਜੇ ਪਾਸੇ, ਜਿਓ ਦੇ 149 ਰੁਪਏ ਵਾਲੇ ਪਲਾਟ 'ਚ ਯੂਜ਼ਰਜ਼ ਨੂੰ ਰੋਜ਼ਾਨਾ ਇਕ ਜੀਡੀ ਡਾਟਾ ਦਿੱਤਾ ਜਾਂਦਾ ਹੈ।
ਇਸ ਪਲਾਨ 'ਚ ਜਿਓ ਟੂ ਜਿਓ 'ਤੇ ਮੁਫ਼ਤ ਕਾਲਿੰਗ ਅਤੇ ਜਿਓ ਟੂ ਨਾਨ-ਜਿਓ ਐੱਫ਼ਯੂਪੀ ਮਿੰਟਾਂ ਦੇ 300 ਮਿੰਟ ਹਨ। ਇਸ 'ਚ ਯੂਜ਼ਰਜ਼ ਨੂੰ ਰੋਜ਼ਾਨਾ 100 ਐੱਸਐੱਮਐੱਸ ਅਤੇ ਕੰਪਲੀਮੈਂਟਰੀ ਜਿਓ ਐਪਸ ਲਹੀ ਐਕਸੈਸ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ। 149 ਰੁਪਏ ਵਾਲੇ ਪਲਾਨ ਦੀ ਮਿਆਦ 24 ਦਿਨਾਂ ਦੀ ਹੈ।
Comments (0)
Facebook Comments (0)