ਦੇਸ਼ ਭਰ ਵਿਚ ਇੱਕ ਕੀਮਤ ਉਤੇ ਮਿਲੇਗੀ ਬਿਜਲੀ !
Tue 24 Dec, 2019 0ਦੇਸ਼ ਭਰ ਵਿੱਚ ਬਿਜਲੀ ਵੰਡ ਬਾਰੇ ਕੈਦਰ ਸਰਕਾਰ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਜਲਦ ਹੀ ਬਿਜਲੀ ਐਕਟ ਵਿੱਚ ਸੋਧ ਕੀਤੀ ਜਾਏਗੀ। ਸਰਕਾਰ ਇਕ ਯੋਜਨਾ 'ਤੇ ਕੰਮ ਕਰ ਰਹੀ ਹੈ, ਜਿਸ ਦੇ ਜ਼ਰੀਏ ਸਾਰੇ ਰਾਜਾਂ ਵਿਚ ਬਿਜਲੀ ਦੇ ਰੇਟ ਇਕਸਾਰ ਹੋਣਗੇ। ਜੇਕਰ ਇਹ ਅਮਲ ਵਿਚ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਕਿਉਂਕਿ ਪੰਜਾਬ ਵਿਚ ਬਿਜਲੀ ਸਭ ਤੋਂ ਮਹਿੰਗੀ ਹੈ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਤੇ ਚੰਡੀਗੜ੍ਹ ਵਿਚ ਕਾਫੀ ਸਸਤੀ ਹੈ। ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਬਿਜਲੀ ਐਕਟ 2003 ਵਿੱਚ ਸੋਧ ਕੀਤੀ ਜਾਏਗੀ। ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ ਕਿ ਪੂਰੇ ਦੇਸ਼ ਵਿਚ ਬਿਜਲੀ ਲਈ ਇਕੋ ਜਿਹੇ ਟੈਰਿਫ ਲਾਗੂ ਕੀਤੇ ਜਾਣੇ ਚਾਹੀਦੇ ਹਨ। ਜੇ ਕੇਂਦਰ ਸਰਕਾਰ ਅਜਿਹੀ ਵਿਵਸਥਾ ਲਿਆਉਂਦੀ ਹੈ, ਤਾਂ ਸਾਰੇ ਰਾਜਾਂ ਦੇ ਬਿਜਲੀ ਰੇਟ ਇਕੋ ਜਿਹੇ ਹੋਣਗੇ।
Comments (0)
Facebook Comments (0)