ਬਾਪ ਦਾ ਪੁੱਤਰ ਨੇ ਕੀਤਾ ਕਤਲ,ਮਾਮੇ ਦੀ ਲੜਕੀ ਨਾਲ ਵਿਆਹ ਕਰਨ ਤੋਂ ਖਫ਼ਾ ਸੀ ਬਾਪ

ਬਾਪ ਦਾ ਪੁੱਤਰ ਨੇ ਕੀਤਾ ਕਤਲ,ਮਾਮੇ ਦੀ ਲੜਕੀ ਨਾਲ ਵਿਆਹ ਕਰਨ ਤੋਂ ਖਫ਼ਾ ਸੀ ਬਾਪ

ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਕਾਤਲ ਪੁੱਤਰ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਖਿੱਲਣ ‘ਚ ਨੌਜਵਾਨ ਜਗਸੀਰ ਸਿੰਘ ਨੇ ਆਪਣੇ ਮਾਮੇ ਦੀ ਲੜਕੀ ਨਾਲ ਵਿਆਹ ਕਰਵਾਇਆ ਸੀ, ਜਿਸ ਕਾਰਨ ਉਸ ਦਾ ਪਿਤਾ ਬਾਵਾ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਇਸ ਤੋਂ ਖਫ਼ਾ ਸਨ, ਜਿਸ ਕਰ ਕੇ ਜਗਸੀਰ ਸਿੰਘ ਨੂੰ ਘਰੋਂ ਕੱਢ ਦਿੱਤਾ। ਪਰ ਕੁੱਝ ਦਿਨ ਪਹਿਲਾਂ ਉਹ ਫਿਰ ਤੋਂ ਘਰ ਆ ਕੇ ਰਹਿਣ ਲੱਗਿਆ। ਸ਼ੁੱਕਰਵਾਰ ਦੀ ਰਾਤ ਨੂੰ ਉਕਤ ਗੱਲ ਨੂੰ ਲੈ ਕੇ ਬਾਵਾ ਸਿੰਘ ਅਤੇ ਪੁੱਤਰ ਜਗਸੀਰ ਸਿੰਘ ‘ਚ ਤਕਰਾਰਬਾਜ਼ੀ ਹੋ ਗਈ ਤਾਂ  ਜਗਸੀਰ ਸਿੰਘ ਨੇ ਆਪਣੇ ਪਿਤਾ ਦੇ ਸਿਰ ‘ਚ ਹੈਂਡ ਪੰਪ ਦਾ ਹੈਂਡਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਸਦਰ ਮਾਨਸਾ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਗੱਲ ਨੂੰ ਲੈ ਕੇ ਜਗਸੀਰ ਸਿੰਘ ਨੇ ਆਪਣੇ ਪਿਤਾ ਬਾਵਾ ਸਿੰਘ ਦਾ ਕਤਲ ਕੀਤਾ ਹੈ ਅਤੇ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਆਰੰਭ ਦਿੱਤੇ ਹਨ।