(ਤੀਆਂ ਸਾਉਣ ਦੀਆਂ...)

(ਤੀਆਂ ਸਾਉਣ ਦੀਆਂ...)

ਸਾਉਣ ਮਹੀਨਾ ਦਿਨ ਤੀਆਂ ਦੇ ਪਿਪਲੀ ਪੀਘਾਂ ਪਾਈਆਂ,,ਗਿੱਧਾ ਪਾ ਰਹੀਆ ਨਣਦਾ ਤੇ ਭਰਜਾਈਆਂ ਸਾਉਣ ਦਾ ਮਹੀਨਾ ਗਿੱਧਿਆ ਦੀ ਰੁੱਤ ਨਾਲ ਜਾਣਿਆ ਜਾਦਾ ਹੈ ਤੇ ਇਹ ਇੱਕ ਅਜਿਹਾ ਮਹੀਨਾ ਹੈ ਜਿਸ ਵਿੱਚ ਹੋਰ ਵੀ ਕਈ ਵਿਹਾਰ ਤਿਉਹਾਰ ਆਉਦੇ ਹਨ ਤੇ ਇਸ ਮਹੀਨੇ ਦਾ ਮੀਂਹ ਪੈਣ ਨਾਲ ਗੂੜਾ ਸੰਬੰਧ ਹੈ ਜਿਵੇ ਕਹਿੰਦੇ ਹਨ ਕਿ ਏਕ ਬਰਸ ਕੇ ਮੌਸਮ ਚਾਰ ਪਤਝੜ ਸਾਉਣ ਬਸੰਤ ਬਹਾਰ . ਜੇਠ ਹਾੜ ਦੇ ਸਤਾਏ ਲੋਕਾ ਨੂੰ ਸਾਉਣ ਦੇ ਮੀਂਹ ਤੋ ਹੀ ਰਾਹਤ ਮਿਲਦੀ ਹੈ ਪਸ਼ੂ ਪੰਛੀ ਵੀ ਇਸ ਮਹੀਨੇ ਦੀ aੁਡੀਕ ਕਰਦੇ ਹਨ ਜਦੋ ਸਾaੁਣ ਦੀ ਝੜੀ ਲਗਦੀ ਹੈ ਤਾਂ ਪਸ਼ੂ ਪੰਛੀ ਮਨੁੱਖ ਤੇ ਫਸਲਾਂ ਲਈ ਇਹ ਝੜੀ ਬਹੁਤ ਹੀ ਲਾਭਦਾਇਕ ਹੁੰਦੀ ਹੈ ਇਹ ਮਹੀਨਾ ਬੱਚਿਆ ਲਈ ਬਹੁਤ ਹੀ ਹਰਮਨ ਪਿਆਰਾ ਹੁੰਦਾ ਹੈ ਕਿਉਕਿ ਇਸ ਮਹੀਨੇ ਹਰ ਘਰ ਵਿੱਚ ਖੀਰ ਪੂੜੇ ਮੱਠੀਆ ਤੇ ਗੁਲਗੁਲੇ ਬਣਦੇ ਹਨ ਖਾਸ ਕਰਕੇ ਮੁਟਿਆਰਾ ਇਸ ਮਹੀਨੇ ਦੀ ਉਡੀਕ ਬਹੁਤ ਜਿਆਦਾ ਕਰਦੀਆ ਹਨ ਤੇ ਬੋਲੀਆਂ ਪਾaੁਦੀਆਂ ਹਨ ਇਸ ਮਹੀਨੇ ਸੱਜ ਵਿਆਹੀਆ ਮੁਟਿਆਰਾ ਆਪਣੇ ਭਰਾਵਾਂ ਦੀ ਉਡੀਕ ਕਰਦੀਆ ਕਹਿੰਦੀਆ ਹਨ " ਰਾਈਆਂ ਰਾਈਆਂ ਆਜਾ ਵੇ ਵੀਰਾ ਸਾਉਣ ਘਟਾ ਚੜ ਆਈਆ " ਤੇ ਨਾਲੇ ਕਹਿੰਦੀਆ ਹਨ ਵੀਰਾ ਆਈ ਵੇ ਭੈਣ ਦੇ ਵਿਹੜੇ ਪੁੰਨਿਆ ਦਾ ਚੰਨ ਬਣ ਕੇ" ਪਰ ਜੇਕਰ ਕਿਸੇ ਭੈਣ ਦਾ ਵੀਰ ਆਉਣ ਤੋ ਲੇਟ ਹੋ ਜਾਵੇ ਜਾਂ ਨਾ ਆਵੇ ਤਾਂ ਭੈਣ ਸੱਸ ਦੇ ਮਹਿਣਿਆ ਤੋ ਡਰਦੀ ਸੋਚਦੀ ਹੈ ਕਿ ਸੱਸ ਕਿਤੇ ਇੰਝ ਨਾ ਕਹਿ ਦੇਵੇ " ਤੈਨੂੰ ਤੀਆਂ ਨੂੰ ਲੈਣ ਨਹੀ ਆਏ ਨੀ ਬਹੁਤਿਆ ਭਰਾਵਾਂ ਵਾਲੀਏ" ਤੇ ਜਿਹੜੀਆ ਕੁੜੀਆ ਕਿਸੇ ਕਾਰਣ ਆਪਣੀ ਕਬੀਲਦਾਰੀ ਵਿੱਚੋਂ ਤੀਆਂ ਦੇਖਣ ਨਹੀ ਜਾ ਸਕਦੀਆ ਉਹਨਾ ਦੇ ਵੀਰ ਜਾ ਮਾਂ ਪਿਉ ਆਪਣੀ ਧੀ ਲਈ ਉਸ ਦੇ ਸਹੁਰੇ ਘਰ ਸੰਧਾਰਾ ਲੈ ਕੇ ਆਉਦੇ ਹਨ ਸੰਧਾਰੇ ਵਿੱਚ ਆਪਣੀ ਧੀ ਲਈ ਚੂੜੀਆ ਸੂਟ ਤੇ ਮਿੱਠੀਆ ਚੀਜ਼ਾ ਜਿਵੇ ਮੱਠੀਆ ਬਿਸਕੁਟ ਆਦਿ ਦੇ ਕੇ ਜਾਦੇ ਹਨ ਭੈਣ ਵੀ ਆਪਣੇ ਵੀਰ ਦੇ ਆਏ ਤੋ ਖੁਸ਼ ਹੋ ਜਾਦੀ ਹੈ " ਸਾਉਣ ਮਹੀਨਾ ਮੀਂਹ ਪਿਆ ਪੈਦਾ ਗਲੀਆ ਦੇ ਵਿੱਚ ਗਾਰਾ ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ "ਤੇ ਆਏ ਵੀਰ ਨੂੰ ਕਹਿੰਦੀ ਹੈ ਤੈਨੂੰ ਵੀਰਾ ਦੁੱਧ ਦਾ ਛੰਨਾ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆ ਪਰ ਅੱਜ ਦੇ ਵੀਰ ਗੱਡੀਆ ਕਾਰਾ ਤੇ ਆaਦੇ ਹਨ ਭੈਣ ਨੂੰ ਫਿਰ ਵੀ ਵੀਰ ਦੇ ਜਲਦੀ ਆਉਣ ਦੀ ਉਡੀਕ ਰਹਿੰਦੀ ਹੈ ਇਹ ਹੀ ਹੈ ਜੀ ਭੈਣ ਭਰਾ ਦਾ ਪਿਆਰ ਜਦੋ ਇੱਕ ਕੁੜੀ ਆਪਣੇ ਪੇਕੇ ਘਰ ਤੀਆਂ ਦੇਖਣ ਜਾਦੀ ਹੈ ਤਾਂ ਉੁਹ ਨਾਲ ਦੀਆਂ ਕੁੜੀਆਂ ਨਾਲ ਪੀਘਾਂ ਝੂਟਦੀ ਹੈ ਗਿੱਧਾ ਪਾਉਦੀ ਤੇ ਨਾਲ ਹੀ ਪਤੀ ਦੇ ਆਉਣ ਦੀ ਉਡੀਕ ਕਰਦੀ ਹੈ ਜਦੋ ਤੀਆਂ ਦਾ ਤਿਉਹਾਰ ਖ਼ਤਮ ਹੁੰਦਾ ਹੈ ਤਾਂ ਪਤੀ ਆਪਣੀ ਪਤਨੀ ਨੂੰ ਸਹੁਰੇ ਘਰ ਲੈਣ ਜਾਦਾ ਹੈ ਪਰ ਜੇਕਰ ਪਤੀ ਤੀਆਂ ਦੇ ਵਿਚਾਲੇ ਹੀ ਲੈਣ ਆ ਜਾਵੇ ਤਾਂ ਕੁੜੀ ਆਪਣੇ ਪਤੀ ਨੂੰ ਕਹਿੰਦੀ ਹੈ "ਸਾaਣ ਦੇ ਮਹੀਨੇ ਮੰਜੇ ਡਾਈਏ ਨਾ ਵੇ ਜੋੜ ਕੇ ਮੈ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ" ਤੀਆਂ ਤੋ ਬਾਅਦ ਰੱਖੜੀ ਦਾ ਤਿਉਹਾਰ ਆਉਦਾ ਹੈ ਪਰ ਇੱਕ ਵਾਰ ਤਾਂ ਕੁੜੀਆ ਆਪਣੇ ਸਹੁਰੇ ਘਰ ਵਾਪਿਸ ਆਉਦੀਆ ਹਨ ਤੇ ਫਿਰ ਦੁਬਾਰਾ ਰੱਖੜੀ ਬੰਨ੍ਹਣ ਜਾਦੀਆ ਹਨ ਮੁਟਿਆਰਾ ਸਾਉਣ ਦੇ ਮਹੀਨੇ ਨੂੰ ਅਸੀਸਾ ਦਿੰਦੀਆ ਕਹਿੰਦੀਆ ਹਨ " ਸਾਉਣ ਵੀਰ ਇੱਕਠੀਆ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ" ਫਿਰ ਤੀਆਂ ਵੇਖ ਕੇ ਸਜ ਵਿਆਹੀ ਮੁਟਿਆਰ ਆਪਣੇ ਪਤੀ ਨਾਲ ਪੂਰੀ ਦੁਲਹਨ ਦੀ ਤ੍ਹਰਾ ਸਜ,ਧਜ ਬੜੀ ਖੁਸ਼ੀ ,ਖੁਸ਼ੀ ਸੁਹਰੇ ਘਰ ਆ ਜਾਦੀ ਹੈ ਤੇ ਆ ਕੇ ਕੰਮਾ ਕਾਰਾ ਵਿੱਚ ਰੁੱਝ ਜਾਦੀ ਹੈ ਜਦੋ ਕਿਤੇ ਤੀਆਂ ਦੇ ਦਿਨ ਯਾਦ ਆਉਦੇ ਨੇ ਤਾਂ ਆਪ ਮੁਹਾਰੇ ਬੋਲੀਆ ਪਾਉਦੀ ਫਿਰਦੀ ਘਰਦੇ ਕੰਮ ਨਿਪਟਾ ਲੈਦੀ ਹੈ(ਸਾਉਣ ਮਹੀਨਾ ਦਿਨ ਤੀਆ ਦੇ ਪਿਪਲੀ ਪੀਘਾਂ ਪਾਈਆਂ ,,ਗਿੱਧੇ ਵਿੱਚ ਨੱਚਦੀਆ ਨੇ ਨਨਦਾ ਤੇ ਭਰਜਾਈਆਂ)ਧਾਵੇ,ਧਾਵੇ,ਧਾਵੇ ਤੀਆਂ ਸਾਉਣ ਦੀਆਂ ਭਾਦੋ ਦੇ ਮੁਕਲਾਵੇ

ਪਰਮਜੀਤ ਕੋਰ ਸੋਢੀ

ਭਗਤਾ ਭਾਈ ਕਾ

9478658384