
ਮੈਂ ਮੋਨ ਨਹੀਂ ਤੋੜਿਆ :- ਪਵਨਪ੍ਰੀਤ ਕੌਰ
Tue 20 Nov, 2018 0
ਮੈਂ ਮੋਨ ਨਹੀਂ ਤੋੜਿਆ,
ਮੇਰੇ ਮੋਨ ਦਾ ਸੁੱਚਾ ਮੋਤੀ,
ਅੱਜ ਵੀ ਪਿਆਸਾ ਹੈ,
ਤੇਰੀ ਪਾਕ ਦੀਦ ਦਾ।
ਤੂੰ ਆਵੇ ਜਾਂ ਨਾ ਆਵੇਂ,
ਇਹ ਵਰਤ ਤੁੜਵਾਉਣ,
ਇਹ ਮਰਜ਼ੀ ਤੇਰੀ ਹੈ,
ਪਰ ਮੇਰਾ ਵਰਤ ਸੰਪੂਰਨ ਹੋਵੇਗਾ,
ਇਹ ਤਪੱਸਿਆ ਮੇਰੀ ਹੈ।
ਇਹ ਆਰਜ਼ੂ ਮੇਰੀ ਹੈ,
ਮੈਂ ਕਈ ਜਨਮਾਂ ਤੋਂ,
ਇੰਤਜ਼ਾਰ ਵਿੱਚ ਹਾਂ,
ਤੂੰ ਹਰ ਜਨਮ ਵਿੱਚ,
ਮੇਰੀ ਪਹਿਚਾਣ ਤੋਂ,
ਮੁਨਕਰ ਹੋ ਜਾਨੈਂ,
ਤੇ ਮੈਂ ਹਰ ਵਾਰ,
ਅਗਲੇ ਜਨਮ ਦੀ,
ਉਮੀਦ ਨਾਲ,
ਜੰਮਦੀ ਹਾਂ ਫਿਰ ਮਰਦੀ ਹਾਂ,
ਪਰ ਹਾਰਦੀ ਨਹੀਂ।
ਮੈਂ ਜਿੱਤਣਾ ਹੈ ਬੱਸ ਜਿੱਤਣਾ ਹੈ।
ਹਰ ਵਾਰ ਪ੍ਰਾਣਾਂ ਦੀ ਅਹੂਤੀ,
ਸਬਰ ਦਾ ਅਰਘ ਦੇਣ ਲਈ,
ਮੈਂ ਉਡੀਕ ਕਰਾਂਗੀ,
ਜਦ ਤੱਕ ਮੇਰੀ ਆਤਮਾ ਦਾ,
ਵਜੂਦ ਰਹੇਗਾ।
ਪਵਨਪ੍ਰੀਤ ਕੌਰ
Comments (0)
Facebook Comments (0)