ਪੰਜਾਬ ਦੀ ਧਰਤੀ ਹੇਠੋਂ ਤੇਲ ਮਿਲਣ ਦਾ ਦਾਅਵਾ

ਪੰਜਾਬ ਦੀ ਧਰਤੀ ਹੇਠੋਂ ਤੇਲ ਮਿਲਣ ਦਾ ਦਾਅਵਾ

ਕਰਜ਼ੇ ਦੀ ਮਾਰ ਤੋਂ ਜੂਝ ਰਹੇ ਪੰਜਾਬ ਦੀ ਕਿਸਮਤ ਹੁਣ ਜਲਦ ਹੀ ਬਦਲਣ ਵਾਲੀ ਹੈ , ਹੁਣ ਅਰਬ ਦੇਸ਼ਾਂ ਵਾਂਗ ਪੰਜਾਬ ਦੀ ਧਰਤੀ ਹੇਠੋਂ ਤੇਲ ਮਿਲਣ ਦਾ ਦਾਅਵਾ ਕੀਤਾ ਗਿਆ ਹੈ । ਦਰਅਸਲ ਧਰਤੀ  ਹੇਠਾਂ ਖਣਿਜ ਪਦਾਰਥਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਓਐਨਜੀਸੀ ਨੂੰ ਸੈਟੇਲਾਈਟ ਰਾਹੀਂ ਪਤਾ ਲੱਗਾ ਹੈ ਕਿ ਪਾਣੀਪਤ ਤੋਂ ਗੁਰਦਾਸਪੁਰ ਤੱਕ ਦੇ ਕੁੱਝ ਭਾਗਾਂ ‘ਚ ਧਰਤੀ ਹੇਠਾਂ ਪੈਟਰੋਲੀਅਮ ਪਦਾਰਥ ਤੇ ਗੈਸ ਹੋ ਸਕਦੀ ਹੈ।

ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਮੀਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਮਾਛੀਵਾੜਾ ਦੇ ਕਈ ਪਿੰਡਾਂ ਦੀ ਧਰਤੀ ਹੇਠ ਪੈਟਰੋਲੀਅਮ ਪਦਾਰਥ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਓਐਨਜੀਸੀ ਵੱਲੋਂ ਹੁਣ ਇੱਕ ਪ੍ਰਾਈਵੇਟ ਕੰਪਨੀ ਨੂੰ ਠੇਕਾ ‘ਤੇ ਧਰਤੀ ਹੇਠਾਂ ਡੂੰਘੇ ਬੋਰ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਹੀ ਸਾਹਮਣੇ ਆਏਗਾ ਕਿ ਕਿਸ ਥਾਂ ’ਤੇ ਪੈਟਰੋਲੀਅਮ ਪਦਾਰਥਾਂ ਦੀ ਕਿੰਨੀ ਮਾਤਰਾ ਹੈ।

ਕੰਪਨੀ ਅਲਫ਼ਾ ਜੀਈਓ ਕੰਪਨੀ ਵਲੋਂ ਪਿੰਡ ਝੜੌਦੀ, ਲੱਖੋਵਾਲ ਤੇ ਰਤੀਪੁਰ ਨੇੜ੍ਹੇ ਵੀ ਧਰਤੀ ਹੇਠਾਂ ਸਰਵੇ ਕੀਤਾ ਜਾ ਰਿਹਾ ਹੈ । ਜੀਈਓ  ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਓਐਨਜੀਸੀ ਨੂੰ ਸੈਟੇਲਾਈਟ ਰਾਹੀਂ ਇਹ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ । ਵੱਖ-ਵੱਖ ਪਿੰਡਾਂ ’ਚ ਮਸ਼ੀਨਾਂ ਰਾਹੀਂ ਕਰੀਬ 80 ਫੁੱਟ ਡੂੰਘਾ ਬੋਰ ਕਰ ਆਧੁਨਿਕ ਮਸ਼ੀਨਾਂ ਰਾਹੀਂ ਬਲਾਸਟ ਕਰ ਇੱਕ ਫਲੌਪੀ ਤਿਆਰ ਕਰਨ ਤੋਂ ਬਾਅਦ ਹੈਦਰਾਬਾਦ ਖੋਜ ਕੇਂਦਰ ਵਿੱਚ ਭੇਜੀ ਜਾਵੇਗੀ ਜਿਸ ਤੋਂ ਬਾਅਦ ਪੂਰੀ ਰਿਪੋਰਟ ਸਾਹਮਣੇ ਆਵੇਗੀ ।