“ਬਾਲੀਵੁੱਡ ਸੁਪਟ ਸਟਾਰ ਅਤੇ ਰੋਮਾਂਟਿਕ ਕਿੰਗ ਰਾਜੇਸ਼ ਖੰਨਾ”

“ਬਾਲੀਵੁੱਡ ਸੁਪਟ ਸਟਾਰ ਅਤੇ ਰੋਮਾਂਟਿਕ ਕਿੰਗ ਰਾਜੇਸ਼ ਖੰਨਾ”

ਬਾਲੀਵੁੱਡ ਦੀ ਇੱਕ ਵਿਸ਼ੇਸ਼ਤਾ ਰਹੀ ਹੈ ਕਿ ਬਾਲੀਵੁੱਡ ’ਚ ਪਿਆਰ, ਰੋਮਾਂਸ, ਐਕਸ਼ਨ ਦੀਆਂ ਬੁਲੰਦੀਆਂ ’ਤੇ ਰਿਹਾ ਹੈ। ਰੋਮਾਂਟਿਕ ਹੀਰੋ-ਹੀਰੋਈਨ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੇ ਕਿਉਂਕਿ ਜਸ ਵੀ ਰੋਮਾਂਸ ਅਤੇ ਪਿਆਰ ਮੁਹੱਬਤ ਦੀ ਗੱਲ ਚੱਲਦੀ ਹੈ। ਸਭ ਦਾ ਧਿਆਨ ਇਸ ਵੱਲ ਖਿੱਚਿਆ ਜਾਂਦਾ ਹੈ ਚਾਹੇ ਜਿਹੜਾ ਵਰਗ ਮਰਜ਼ੀ ਹੋਵੇ ਲੇਕਿਨ ਨੌਜਵਾਨ ਵਰਗ ਇਸ ਵੱਲ ਕੁੱਝ ਜ਼ਿਆਦਾ ਹੀ ਐਕਸ਼ਨ ਹੁੰਦਾ ਹੈ। ਪਿੳਾਰ ਮੁਹੱਬਤ ਦੇ ਮਾਮਲੇ ’ਚ ਨੌਜਵਾਨ ਹਮੇਸ਼ਾ ਹੀ ਜਜ਼ਬਾਤੀ, ਜੋਸ਼ੀਲੇ ਅਤੇ ਗੰਭੀਰ ਹੁੰਦੇ ਹਨ।
    ਸਮੇਂ-ਸਮੇਂ ਅਨੁਸਾਰ ਬਾਲੀਵੁੱਡ ’ਚ ਰੋਮਾਂਟਿਕ ਹੀਰੋ ਹੀਰੋਈਨ ਦਾ ਦੌਰ ਆਉਂਦਾ ਜਾਂਦਾ ਰਿਹਾ। ਰਾਜ ਕਪੂਰ, ਰਜਿੰਦਰ ਕੁਮਾਰ, ਜੈ ਮੁਕਰਜੀ, ਦੇਵ ਆਨੰਦ, ਰਜਿੰਦਰ ਕੁਮਾਰ, ਸ਼ਸ਼ੀ ਕਪੂਰ, ਸ਼ਮੀ ਕਪੂਰ, ਸਮੇਂ ਦੀਆਂ ਟੋਪ ਮੋਸਟ ਹੀਰੋਈਨ ਦੀਆਂ ਜੋੜੀਆਂ ਰਹੀਆਂ।
    ਫਿਰ ਸਮੇਂ ਨੇ ਕਰਵੱਟ ਬਦਲੀ ਸੁਪਰ ਸਟਾਰ ਦਾ ਦੌਰ ਸ਼ੁਰੂ ਹੋਇਆ। ਰਾਜੇਸ਼ ਖੰਨਾ ਬਾਲੀਵੁੱਡ ਦਾ ਉਹ ਜਿਸ ਨੇ ਬਾਲੀਵੁੱਡ ਨੂੰ ਨਵਾਂ ਰਸਤਾ ਦਿਖਾਇਆ, ਰਾਜੇਸ਼ ਖੰਨੇ ਨੇ ਬਾਲੀਵੁੱਡ ਦੇ ਅਰਥ ਹੀ ਬਦਲ ਦਿੱਤੇ। ਸੁਪਰ ਸਟਾਰ ਦਾ ਅਹੁਦਾ ਬਣਿਆ ਰਾਜੇਸ਼ ਖੰਨਾ ਨੇ ਬਾਲੀਵੁੱਡ ਦਾ ਪਹਿਲਾ ਸੁਪਰ ਸਟਾਰ ਰਿਹਾ, ਰਾਜੇਸ਼ ਖੰਨੇ ਦੇ ਬਾਅਦ ਬਹੁਤ ਸਾਰੇ ਸੁਪਰ ਸਟਾਰ ਆਏ ਲੇਕਿਨ ਜੋ ਮੁਕਾਮ ਰਾਜੇਸ਼ ਖੰਨਾ ਨੇ ਹਾਸਲ ਕੀਤਾ। ਹੁਣ ਤੱਕ ਕਿਸੇ ਵੀ ਸਟਾਰ ਨੇ ਹਾਲਸ ਨਹੀਂ ਕੀਤਾ। ਇਹ ਰਾਜੇਸ਼ ਬਾਅਦ ਕਈ ਸੁਪਰ ਸਟਾਰ ਆਏ ਤੇ ਗਏ ਰਾਜੇਸ਼ ਇੱਕ ਅਲੱਗ ਪਹਿਚਾਣ ਛੱਡ ਗਿਆ।
    ਜਿੰਨ੍ਹਾਂ ਪਿਆਰ ਰਾਜੇਸ਼ ਖੰਨੇ ਨੂੰ ਦਰਸ਼ਕਾਂ ਤੋਂ ਮਿਲਿਆ ਉਹ ਹੋਰ ਕਿਸੇ ਸੁਪਰ ਸਟਾਰ ਨੂੰ ਨਹੀਂ ਮਿਲਿਆ। ਰਾਜੇਸ਼ ਖੰਨਾ ਸਦਾ ਬਹਾਰ ਸੁਪਰ ਸਟਾਰ ਹੈ ਅੱਜ ਉਸ ਦੀ ਕੋਈ ਫਿਲਮ ਵੇਖ ਲਉ ਨਵੀਂ ਹੀ ਲੱਗਦੀ ਹੈ।
    ਰੋਮਾਂਸ, ਪਿਆਰ, ਮੁਹੱਬਤ ਦੇ ਮਾਮਲੇ ’ਚ ਰਾਜੇਸ਼ ਖੰਨਾ ਨੰਬਰ ਇੱਕ ਤੇ ਹੈ। ਲੜਕੀਆਂ ਤਾਂ ਉਸ ਦੀਆਂ ਹਮੇਸ਼ਾਂ ਹੀ ਦੀਵਾਨੀਆਂ ਰਹੀਆਂ। ਖੂਨ ਭਿੱਜੇ ਖੱਤ ਲਿਖਦੀਆਂ ਰਹੀਆਂ। ਰਾਜੇਸ਼ ਖੰਨਾ ਬਾਲੀਵੁੱਡ ’ਚ ਹਰ ਤਰ੍ਹਾਂ ਦੀ ਫ਼ਿਲਮਾਂ ’ਚ ਕੰਮ ਕੀਤਾ।
    ਇਸ ਬਾਲੀਵੁੱਡ ਸੁਪਰ ਸਟਾਰ ਦਾ ਜਨਮ 29 ਦਸੰਬਰ 1942 ’ਚ ਹੋਇਆ। ਰਾਜੇਸ਼ ਖੰਨੇ ਦਾ ਅਸਲੀ ਨਾਮ ਜਤਿਨ। ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਆ ਗਏ।
    1962 ’ਚ ਅੰਧਾ ਯੁੱਗ ਨਾਟਕ ’ਚ ਇੱਕ ਜ਼ਖ਼ਮੀ ਸਿਪਾਹੀ ਦਾ ਕਿਰਦਾਰ ਨਿਭਾਇਆ, ਉਸ ਸਮੇਂ ਦਾ ਮੁੱਖ ਮਹਿਮਾਨ ਇਸ ਕਿਰਦਾਰ ਤੋਂ ਕਾਫ਼ੀ ਪ੍ਰਭਾਵਿਤ ਹੋਏ।
    ਫਿਲਮੀ ਨਾਂ ਰਾਜੇਸ਼ ਖੰਨਾ ਉਸ ਦੇ ਚਾਚਾ ਕੇ. ਕੇ ਤਲਵਾੜ ਨੇ ਦਿੱਤਾ।
    ਰਾਜੇਸ਼ ਖੰਨੇ ਨੇ 1969 ਤੋਂ 1972 ਤੱਕ 15 ਸੁਪਰ ਹਿੱਟ ਫ਼ਿਲਮਾਂ ਦਿੱਤੀਆਂ, ਸੱਚਾ ਝੂਠਾ, ਇਤਫ਼ਾਕ, ਦੋ ਰਾਸਤੇ, ਬੰਧਨ, ਡੋਲੀ, ਸਫ਼ਰ, ਕਟੀ ਪਤੰਗ, ਅਰਾਧਨਾ, ਆਨ ਮਿਲੋ ਸਜਨਾ, ਸਫ਼ਰ, ਅਨੰਦ, ਦੁਸ਼ਮਣ, ਮਹਿਬੂਬ ਕੀ ਮਹਿੰਦੀ, ਖਾਮੋਸ਼ੀ, ਹਾਥੀ ਮੇਰੇ ਸਾਥੀ।
    1972 ਤੋਂ 1975 ਸਫ਼ਲ ਫ਼ਿਲਮਾਂ ਅਰਮ ਪ੍ਰੇਮ, ਦਿਲ ਦੌਲਤ ਦੁਨੀਆਂ, ਜੋਰੂ ਕਾ ਗ਼ੁਲਾਮ, ਮੇਰੇ ਜੀਵਨ ਸਾਥੀ, ਅਨੁਰਾਗ, ਦਾਰਾ, ਨਮਕ ਹਰਾਮ, ਅਜਨਬੀ, ਪ੍ਰੇਮ ਨਗਰ, ਰੋਟੀ, ਆਪ ਕੀ ਕਸਮ।
    1976 ਤੋਂ 1978 ਮਹਾਂ ਚੋਰ, ਸ਼ੈਲਾ ਬਾਬੂ, ਭੋਲਾ ਭਾਲਾ, ਕਰਮ ਕਰਤੇ ਰਹੋ। 
    ਹੋਰ ਫ਼ਿਲਮਾਂ ’ਚ ਅਵਤਾਰ, ਸੋਤਨ, ਰਾਜਪੂਤ, ਕੁਦਰਤ, ਮਹਿਬੂਬਾ, ਬੰਡਲ ਬਾਜ, ਥੋੜ੍ਹੀ ਸੀ ਬੇਵਫਾਈ, ਅੰਦਾਜ਼, ਅਗਰ ਤੁਮ ਨਾ ਹੋਤੇ, ਆਖਿਰ ਕਿਉਂ?, ਆਜ ਕਾ ਐਮ. ਐਲ. ਏ., ਮਾਸਟਰ ਜੀ ਉਚੇ ਲੋਗ, ਆ ਅਬ ਲੋਟ ਚਲੇਂ।
    ਰਾਜੇਸ਼ ਖੰਨਾ ਨੇ ਬਾਲੀਵੁੱਡ ਨੂੰ 165 ਫ਼ਿਲਮਾਂ ਦਿੱਤੀਆਂ ਜਿਨ੍ਹਾਂ ’ਚ 105 ਸੁਪਰ ਹਿੱਟ ਰਹੀਆਂ।
    1991 ’ਚ ਰਾਜੇਸ਼ ਖੰਨਾ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਚੁਣੇ ਗਏ।


ਰੋਮਾਂਸ
    ਇਸ ਸੁਪਟ ਸਟਾਰ ਦੀ ਜ਼ਿੰਦਗੀ ਪਿਆਰ ਮੁਹੱਬਤ, ਰੋਮਾਂਸ ’ਚ ਹੀ ਗੁਜਰੀ। ਇਸ ਦੀ ਜ਼ਿੰਦਗੀ ’ਚ ਅਨੇਕ ਅਭਿਨੇਤਰੀਆਂ ਆਈਆਂ ਤੇ ਗਈਆਂ। ਬਾਲੀਵੁੱਡ ’ਚ ਹਰ ਅਭਿਨੇਤਰੀ ਦਾ ਪਿਆਰ ਹੀਰੋ ਸੀ, ਕੁੱਝ ਕੁ ਜ਼ਿਕਰ ਕੀਤਾ ਜਾ ਸਕਦਾ ਹੈ।
    1960 ’ਚ ਫੈਸ਼ਨ ਡਿਜਾਇਨਰ ਅੰਜੂ ਮਹਿੰਦਰਾ ਨਾਲ ਕਾਫ਼ੀ ਸਾਲਾਂ ਤੱਕ ਰੋਮਾਂਸ ਚੱਲਦਾ ਰਿਹਾ। 1973 ’ਚ ਰਾਜੇਸ਼ ਖੰਨੇ ਦੀ ਸ਼ਾਦੀ ਅਭਿਨੇਤਰੀ ਡਿੰਪਲ ਕਪਾਡੀਆ ਨਾਲ ਹੋ ਗਈ। ਵਿਆਹ ਦੇ ਵਾਅਦ ਦੋ ਬੇਟੀਆਂ ਟਵਿੰਕਲ ਖੰਨਾ (ਅਕਸ਼ੇ ਕੁਮਾਰ ਦੀ ਪਤਨੀ) ਰਿੰਕੀ ਖੰਨਾ।
    1980 ਤੋਂ 1991 ਤੱਕ ਰਾਜੇਸ਼ ਖੰਨਾ ਦਾ ਟੀਨਾ ਮੁਨੀਮ ਨਾਲ ਰੋਮਾਂਸ ਅਤੇ ਪਿਆਰ ਚੱਲਦਾ ਰਿਹਾ। ਟੀਨਾ ਮੁਨੀਮ ਨਾਲ ਰਾਜੇਸ਼ ਖੰਨੇ ਨੇ 11 ਫ਼ਿਲਮਾਂ ਕੀਤੀਆਂ। ਟੀਨਾ ਮੁਨੀਮ ਸਕੂਲ ਕਾਲਜ ਟਾਈਮ ਤੋਂ ਰਾਜੇਸ਼ ਖੰਨੇ ਦੀ ਫੈਨ ਰਹੀ। ਉਸ ਨੇ ਰਾਜੇਸ਼ ਖੰਨਾ ਨਾਲ ਵਿਆਹ ਕਰਵਾਉਣ ਲਈ ਕਿਹਾ ਲੇਕਿਨ ਰਾਜੇਸ਼ ਖੰਨੇ ਨੇ ਮਨ੍ਹਾਂ ਕਰ ਦਿੱਤਾ।
    ਜਿਨ੍ਹਾਂ ਹੀਰੋਈਨਾਂ ਨਾਲ ਰੋਮਾਂਟਿਕ ਜੋੜੀ ਰਹੀ ਅਤੇ ਰੋਮਾਂਸ ਦੇ ਚੱਕਰ ਸਿਖਰਾਂ ਤੇ ਰਹੇ, ਵਿਸ਼ੇਸ਼ ਮੁਮਤਾਜ, ਸ਼ਰਮੀਲਾ ਟੈਗੋਰ, ਲੀਲਾ ਚੰਦਰ ਵਰਕਸ, ਅਬਾਨਾ ਆਜ਼ਮੀ, ਹੇਮਾ ਮਾਲਿਨੀ, ਰਾਖੀ, ਰੇਖਾ, ਜੀਨਤ ਅਮਾਨ, ਪ੍ਰਵੀਨ ਬਾਬੀ, ਆਸ਼ਾ ਪਾਰਖ।
        ਜਿੰਨ੍ਹਾਂ ਫ਼ਿਲਮਾਂ ਨੇ ਬਾਲੀਵੁੱਡ ’ਚ ਧੂੰਮ ਪਾਈ
    ਰੋਟੀ, ਦੁਸ਼ਮਣ, ਦੋ ਰਾਸਤੇ, ਸੋਤਨ, ਅਵਤਾਰ, ਦਾਰਾ, ਹਾਥੀ ਮੇਰੇ ਸਾਥੀ, ਆਪ ਕੀ ਕਸਮ, ਅਰਾਧਨਾ, ਅੰਦਾਜ਼ਾ ਇਨ੍ਹਾਂ ਤੋਂ ਇਲਾਵਾ ਹੋਰ ਕਈ ਫ਼ਿਲਮਾਂ ਹਨ ਜੋ ਦਰਸ਼ਕਾਂ ਦੇ ਦਿਲੋ ਦਿਮਾਗ਼ ਤੇ ਛਾਈਆਂ ਹੋਈਆਂ ਹਨ।
    ਡਿੰਪਲ ਕਪਾਡੀਆ ਨਾਲ ਤਲਾਕ ਕਾਫੀ ਸਾਲ ਤੱਕ ਅਦਾਲਤ ’ਚ ਚੱਲਦਾ ਰਿਹਾ। ਤਲਾਕ ਨਹੀਂ ਹੋਇਆ ਰਿਸ਼ਤਾ ਬਣਿਆ ਰਿਹਾ।
    2012 ’ਚ ਰਾਜੇਸ਼ ਖੰਨਾ ਬਿਮਾਰ ਰਿਹਾ 18 ਜੁਲਾਈ 2012 ‘ਚ ਸੰਸਾਰ ਨੂੰ ਅਲਵਿਦਾ ਕਹਿ ਗਿਆ।
    ਰਾਜੇਸ਼ ਖੰਨਾ ਬਾਰੇ ਸਾਬਕਾ ਹੀਰੋਈਨ ਮੁਮਤਾਜ ਨੇ ਕਿਹਾ, ਰਾਜੇਸ਼ ਖੰਨਾ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਪੀੜਤ ਰਹੇ।
    ਰਾਜੇਸ਼ ਖੰਨਾ ਦੀ ਮੌਤ ਤੇ 10 ਲੱਖ ਤੋਂ ਵੱਧ ਲੋਕ ਆਏ, ਦਿੱਲੀ, ਅਹਿਮਦਾਬਾਦ, ਅਮਰੀਕਾ, ਸਿੰਘਾਪੁਰ ਤੇ ਹੋਰ ਬਹੁਤ ਸਾਰੇ ਇਲਾਕਿਆਂ ਤੋਂ ਆਏ।
ਵਰਿੰਦਰ ਆਜ਼ਾਦ
9815021527