ਦਰਿਆ ਬਿਆਸ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਿਆ

ਦਰਿਆ ਬਿਆਸ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਿਆ

ਘੜਕਾ,ਮੁੰਡਾ-ਪਿੰਡ ਅਤੇ ਗੁੱਜਰਪੁਰ ਦੇ ਕਿਸਾਨਾਂ ਦੀਆਂ ਫਸਲਾਂ ਹੋਈਆਂ ਤਬਾਹ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 21 ਫਰਵਰੀ 2020 

ਐਸ.ਡੀ.ਐਮ.ਤਰਨ ਤਾਰਨ ਰਜਨੀਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਚੋਹਲਾ ਸਾਹਿਬ ਦੇ ਜੀ.ਓ.ਜੀ.ਟੀਮ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਦਰਿਆ ਬਿਆਸ ਵਿੱਚ ਅਚਾਨਕ ਪਾਣੀ ਵੱਧਣ ਦੀ ਫੈਲੀ ਖਬਰ ਦਾ ਨਿਰੀਖਣ ਕਰਨ ਲਈ ਪਹੁੰਚੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨ ਤਾਰਨ ਜੀ.ਓ.ਜੀ.ਹੈੱਡ ਕੈਪਟਨ ਮੇਵਾ ਸਿੰਘ ਨੇ ਦੱਸਿਆ ਕਿ ਸਾਨੂੰ ਦਰਿਆ ਬਿਆਸ ਵਿੱਚ ਅਚਾਨਕ ਪਾਣੀ ਵੱਧਣ ਦੀ ਖਬਰ ਮਿਲਣ ਤੇ ਐਸ.ਡੀ.ਐਮ.ਤਰਨ ਤਾਰਨ ਨੂੰ ਸੂਚਿਤ ਕੀਤਾ ਗਿਆ ਜਿੰਨਾਂ ਨੇ ਸਾਡੀ ਟੀਮ ਨੂੰ ਜਾਣਕਾਰੀ ਹਾਸਲ ਕਰਨ ਵਾਸਤੇ ਭੇਜਿਆ ।ਉਥੇ ਪਹੁੰਚਕੇ ਸਾਡੀ ਟੀਮ ਨੇ ਮੰਡ ਏਰੀਏ ਦੇ ਵੱਖ ਵੱਖ ਪਿੰਡਾਂ ਦੇ ਮੋਹਤਬਾਰ ਵਿਆਕਤੀਆਂ ਨੂੰ ਨਾਲ ਲੈਕੇ ਦਰਿਆ ਬਿਆਸ ਕੰਡੇ ਜ਼ਮੀਨਾਂ ਦੀ ਪੜ੍ਹਤਾਲ ਕੀਤੀ ਤਾਂ ਪਾਇਆ ਕਿ ਦਰਿਆਸ ਬਿਆਸ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਘੜਕਾ,ਮੁੰਡਾ ਪਿੰਡ,ਗੁੱਜਰਪੁਰ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਲਗਪਗ 1500 ਏਕੜ ਪਾਣੀ ਦੀ ਮਾਰ ਹੇਠ ਆਉਣ ਕਾਰਨ ਤਬਾਹ ਹੋ ਚੁੱਕੀ ਹੈ।ਇਸ ਸਮੇਂ ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਪੀੜ੍ਹਤ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਤੁਹਾਡੀਆਂ ਤਬਾਹ ਹੋਈਆਂ ਫਸਲਾਂ ਦੀ ਜਾਣਕਾਰੀ ਪ੍ਰਸ਼ਾਸ਼ਨ ਤੱਕ ਪਹੁੰਚਾ ਦਿੱਤੀ ਜਾਵੇਗੀ ਅਤੇ ਤੁਹਾਨੂੰ ਬਣਦਾ ਮੁਆਵਜ਼ਾ ਦਵਾਇਆ ਜਾਵੇਗਾ।ਇਸ ਸਮੇਂ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਹੋਲਦਾਰ ਅਮਰੀਕ ਸਿੰਘ,ਸੂਬੇਦਾਰ ਕੁਲਵੰਤ ਸਿੰਘ ਘੜਕਾ ਅਦਿ ਹਾਜ਼ਰ ਸਨ।