ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਭਾਈ ਅਦਲੀ ਜੀ ਦੀ ਹੋਈ ਹੰਗਾਮੀ ਮੀਟਿੰਗ। ਬਲਵਿੰਦਰ ਸਿੰਘ ਚੋਹਲਾ ਸਾਹਿਬ।
Sat 24 Aug, 2024 0ਚੋਹਲਾ ਸਾਹਿਬ 24 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਭਾਈ ਅਦਲੀ ਦੀ ਮੀਟਿੰਗ ਜੂਨ ਪ੍ਰਧਾਨ ਮਨਜੀਤ ਸਿੰਘ ਕਰਮੂਵਾਲਾ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਨੂੰ ਸੰਬੋਧਿਤ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਸਾਹਿਬ, ਜੋਨ ਸਕੱਤਰ ਬਲਦੇਵ ਸਿੰਘ ਮੁੰਡਾਪਿੰਡ, ਦਰਸ਼ਨ ਸਿੰਘ ਰੱਤੋਕੇ, ਹਰਜਿੰਦਰ ਸਿੰਘ ਚੰਬਾ, ਨਿਰਵੈਲ ਸਿੰਘ ਧੁੰਨ, ਕੁਲਵਿੰਦਰ ਸਿੰਘ ਦਦੇਰ ਸਾਹਿਬ, ਨਿਸ਼ਾਨ ਸਿੰਘ ਬ੍ਰਹਮਪੁਰਾ, ਜੋਗਿੰਦਰ ਸਿੰਘ ਮੁੰਡਾਪਿੰਡ ਨੇ ਕਿਹਾ ਕਿ ਪਿਛਲੇ ਦਿਨੀ ਜੋਨ ਭਾਈ ਅਦਲੀ ਜੀ ਦੀ ਕਨਵੈਂਸ਼ਨ ਕਰਕੇ ਜੋਨ ਕੋਰ ਕਮੇਟੀ ਦੀ ਚੋਣ ਕੀਤੀ ਗਈ ਸੀ। ਜੋਨ ਦੇ ਅਧੀਨ 14 ਪਿੰਡ ਆਉਂਦੇ ਹਨ। ਅਤੇ ਜੋਨ ਦੀ ਕਨਵੈਂਸ਼ਨ ਵਿੱਚ ਜ਼ਿਲ੍ਹਾ ਆਗੂਆਂ ਅਤੇ ਜੋਨ ਦੇ ਆਗੂਆਂ ਦੀ ਹਾਜਰੀ ਵਿੱਚ ਵਿਧਾਣ ਦੇ ਅਨੁਸਾਰ ਮਤਾ੍ ਪਾ ਕੇ ਜੋਨ ਦੇ ਦੋ ਸੀਨੀਅਰ ਆਗੂਆਂ ਨੂੰ ਜਥੇਬੰਦੀ ਦੇ ਵਿਰੋਧੀ ਗਤੀ ਵਿਧੀਆਂ ਕਰਕੇ ਜਥੇਬੰਦੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ। ਦੋ ਜਥੇਬੰਦੀ ਦੇ ਸੀਨੀਅਰ ਆਗੂਆਂ ਦੇ ਜੋਨ ਵਿੱਚ ਬਾਹਰ ਕਾਰਨ ਕਰਕੇ ਜਥੇਬੰਦੀ ਦੇ ਪਰਿਵਾਰ ਵਿੱਚ ਕੋਈ ਵੀ ਘਾਟਾ ਨਹੀਂ ਪਿਆ। ਸਗੋਂ ਲੋਕਾਂ ਨੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ । ਜਥੇਬੰਦੀ ਦੇ ਪਰਿਵਾਰ ਵਿੱਚ ਇਸ ਫੈਸਲੇ ਕਰਕੇ ਵਾਧਾ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਕਿਸੇ ਇੱਕ ਦੀ ਨਹੀਂ ਜਥੇਬੰਦੀ ਵਿਧਾਨ ਅਨੁਸਾਰ ਕੰਮ ਕਰਦੀ ਹੈ। ਜੇਕਰ ਕੋਈ ਇਨਸਾਨ ਜਥੇਬੰਦੀ ਵਿੱਚ ਰਹਿ ਕੇ ਗਲਤ ਕੰਮ ਕਰੇ ਗਾ ਤਾਂ ਉਸਨੂੰ ਬਰਖਾਸਤ ਕੀਤਾ ਜਾਵੇਗਾ ।ਭਾਵੇਂ ਉਹ ਕਿੱਡਾ ਵੀ ਵੱਡਾ ਆਗੂ ਹੋਵੇ ਜਥੇਬੰਦੀ ਵਿੱਚ ਕੇਵਲ ਇਮਾਨਦਾਰ ਭਰੋਸੇਮੰਦ ਲੋਕਾਂ ਦੀ ਜਰੂਰਤ। ਜੋਨ ਦੀ ਬਣੀ ਨਵੀਂ ਕੋਰ ਕਮੇਟੀ ਨੇ ਭਰੋਸਾ ਦਵਾਇਆ ਕਿ ਅਸੀਂ ਇਮਾਨਦਾਰੀ ਤਨ ਦਈ ਨਾਲ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਚੁੱਕਾਂਗੇ ਅਤੇ ਸ਼ੰਭੂ ਬਾਰਡਰ ਤੇ 200 ਦਿਨ ਪੂਰੇ ਹੋਣ ਤੇ 31 ਅਗਸਤ ਨੂੰ ਵੱਡੇ ਕਾਫਲੇ ਲੈ ਕੇ ਸ਼ੰਭੂ ਬਾਰਡਰ ਤੇ ਸ਼ਮੂਲੀਅਤ ਕਰਾਂਗੇ।
Comments (0)
Facebook Comments (0)