ਡਾਕਟਰ ਗਿੱਲ ਵੱਲੋਂ ਹਰਦੀਪ ਸਿੰਘ ਬੀ ਈ ਈ ਨੂੰ ਵਿਦਾਇਗੀਪਾਰਟੀ ਸਮੇਂ ਕੀਤਾ ਸਨਮਾਨਿਤ।

ਡਾਕਟਰ ਗਿੱਲ ਵੱਲੋਂ ਹਰਦੀਪ ਸਿੰਘ ਬੀ ਈ ਈ ਨੂੰ  ਵਿਦਾਇਗੀਪਾਰਟੀ ਸਮੇਂ ਕੀਤਾ ਸਨਮਾਨਿਤ।

ਚੋਹਲਾ ਸਾਹਿਬ 24 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਲਗਪਗ 8 ਸਾਲ ਦੀ ਡਿਊਟੀ ਨਿਭਾਉਣ ਤੋਂ ਬਾਅਦ ਇਥੋਂ ਬਦਲਕੇ ਸੀ ਐਚ ਸੀ ਫਿਰੋਜ਼ਸ਼ਾਹ ਵਿਖੇ ਗਏ ਬੀ ਈ ਈ ਹਰਦੀਪ ਸਿੰਘ ਸੰਧੂ ਨੂੰ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਅਤੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦੇਣ ਸਮੇਂ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਬੀ ਈ ਈ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ ।ਉਹਨਾਂ ਦੱਸਿਆ ਕਿ ਹਰਦੀਪ ਸਿੰਘ ਨੇ ਆਪਣੀ ਡਿਊਟੀ ਦੇ ਨਾਲ ਨਾਲ ਲੋਕ ਸੇਵਾ ਵਿੱਚ ਵੀ ਯੋਗਦਾਨ ਪਾਇਆ ਹੈ।ਇਸ ਸਮੇਂ ਹਰਦੀਪ ਸਿੰਘ ਬੀ ਈ ਈ ਨੇ ਦੱਸਿਆ ਕਿ ਉਹਨਾਂ ਨੂੰ ਸੀ ਐਚ ਸੀ ਸਰਹਾਲੀ ਵਿਖੇ ਬਹੁਤ ਹੀ ਸਤਿਕਾਰ ਮਿਿਲਆ ਹੈ ਜਿਸਦਾ ਉਹ ਸਦਾ ਅਹਿਸਾਨਮੰਦ ਰਹੇਗਾ।ਇਸ ਸਮੇਂ ਡਾਕਟਰ ਕਰਨਵੀਰ ਸਿੰਘ,ਪ੍ਰਧਾਨ ਜਸਪਿੰਦਰ ਸਿੰਘ,ਮਨਦੀਪ ਸਿੰਘ ਆਈ ਏ,ਵਿਸ਼ਾਲ ਕੁਮਾਰ ਬੀ ਐਸ ਏ,ਪ੍ਰਧਾਨ ਅਵਤਾਰ ਸਿੰਘ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਐਸ ਆਈ ਬਿਕਰਮਜੀਤ ਸਿੰਘ,ਐਸ ਆਈ ਅੰਗਰੇਜ਼ ਸਿੰਘ,ਐਸ ਆਈ ਸਤਨਾਮ ਸਿੰਘ,ਬਲਰਾਜ ਸਿੰਘ ਬੀ ਈ ਈ,ਕਲਰਕ ਕਰਨਦੀਪ ਸਿੰਘ,ਅਮਨਦੀਪ ਸਿੰਘ,ਅਰਸ਼ਮੀਤ ਕੌਰ,ਰੁਪਿੰਦਰ ਕੌਰ,ਕਵਲਜੀਤ ਕੌਰ,ਪ੍ਰਧਾਨ ਸਰਬਜੀਤ ਕੌਰ,ਐਸ ਆਈ ਦੀਨ ਦਿਆਨ ਦਿਆਲ ਨਰਿੰਦਰ ਸਿੰਘ ਸੀਨੀਅਰ ਸਹਾਇਕ,ਕੁਲਵੰਤ ਕੌਰ ਅਕਾਊਟੈਂਟ,ਜਤਿੰਦਰ ਕੌਰ ਐਲ ਟੀ,ਮਨਦੀਪ ਕੌਰ ਐਕਸਰੇ ਵਿਭਾਗ,ਨਰਸਿੰਗ ਸਿਸਟਰ ਤਰਜੀਤ ਕੌਰ,ਪ੍ਰਧਾਨ ਨੀਰੂ ਮੰਨਣ,ਪ੍ਰਭਜੋਤ ਕੋਰ ਸੀ ਐਚ ਓ,ਸੁਪਰੀਤ ਕੌਰ ਸੀ ਐਚ ਓ,ਐਲ ਐਚ ਵੀ ਬਲਵਿੰਦਰ ਕੌਰ,ਏ ਐਨ ਐਮ ਇੰਦਰਜੀਤ ਕੌਰ,ਏ ਐਨ ਐਮ ਦਲਜੀਤ ਕੌਰ ਆਦਿ ਹਾਜਰ ਸਨ।