ਕਹਿਣ ਨੂੰ ਤਾਂ ਅਸੀਂ ਪੰਜਾਬੀ ਹਾਂ...
Wed 5 Jun, 2019 0ਛੱਡ ਕੇ ਸਰਕਾਰੀ ਸਕੂਲਾਂ ਨੂੰ
ਬੱਚੇ ਕੌਨਵੈਂਟ ਵਿੱਚ ਪੜ੍ਹਾ ਰਿਹੇ ਆ
'ਆਲੇ-ਭੋਲੇ' ਛੱਡ ਹੁਣ
ਜੋਨੀ ਜੋਨੀ ਸੁਣਾ ਰਿਹੇ ਆ
ਨਵਾਂ ਜਮਾਨਾ ਆਇਆ
ਅਸੀਂ ਬਾਹਰ ਦੇਸ਼ਾ ਵੱਲ ਜਾ ਰਿਹੇ ਆ
ਕੀ ਕਰਨਾ ਰਹਿ ਪੰਜਾਬ 'ਚ ਹੁਣ
ਤਾਹੀਓ ਬੱਚਿਆਂ ਨੂੰ ਆਈਲੈਟਸ ਕਰਵਾ ਰਿਹੇ ਆ
ਕਹਿਣ ਨੂੰ ਤਾਂ ਅਸੀਂ ਪੰਜਾਬੀ ਹਾਂ
ਪਰ ਗੁਲਾਮ ਅੰਗਰੇਜੀ ਦੇ ਹੁੰਦੇ ਜਾ ਰਿਹੇ ਆ
ਫ਼ਿਕਰ ਹੁੰਦੀ ਆ ਕਹਿੰਦੇ 'ਮਾਂ ਬੋਲੀ' ਦੀ
ਦਿਲਾਸਿਆਂ ਲਈ ਸੈਮੀਨਾਰ ਵੀ ਕਰਵਾ ਰਿਹੇ ਆ
ਪੋਸਟਰ ਛਾਪ ਕੇ ਅੰਗਰੇਜੀ ਵਿੱਚ
ਅਸੀਂ ਮਾਂ ਬੋਲੀ ਦਿਹਾੜਾ ਮਨਾ ਰਿਹੇ ਆ
ਬਿਨਾ ਮਾਂ ਬੋਲੀ ਅਸੀਂ ਕੱਖ ਨਹੀਂ
ਗੱਲੀ-ਬਾਤੀ ਇਹ ਸਮਝਾ ਰਿਹੇ ਆ
ਪਰ ਅਸਲੀਅਤ ਤਾਂ ਇਹ ਹੈ
ਅਸੀਂ ਪੰਜਾਬੀ ਭੁੱਲਦੇ ਜਾ ਰਿਹੇ ਆ
ਤਰੱਕੀ ਕਰ ਲਈ ਵਾਹਲੀ
ਤਾਹੀਓ ਜੜਾਂ ਆਪਣੀਆਂ ਹਿਲਾ ਰਿਹੇ ਆ
ਦੌਰ ਆਇਆ ਇੰਟਰਨੈੱਟ ਕੰਪਿਊਟਰ ਦਾ
ਅਸੀਂ ਸਾਹਿਤ ਆਪਣਾ ਭੁੱਲਦੇ ਜਾ ਰਿਹੇ ਆ
ਕਦੇ ਪੜ੍ਹਿਆ ਨਾ ਵਾਰਿਸ ਦੀਆਂ ਰਚਨਾਵਾਂ ਨੂੰ
ਉਂਜ ਗੀਤ ਹੀਰ-ਰਾਂਝੇ ਦੇ ਵੀ ਗਾ ਰਿਹੇ ਆ
ਬਲਵਿੰਦਰ ਸਿੰਘ ਢੀਂਡਸਾ, ਸ਼੍ਰੀ ਫ਼ਤਹਿਗੜ੍ਹ ਸਾਹਿਬ
Comments (0)
Facebook Comments (0)