ਚੋਹਲਾ ਸਾਹਿਬ ਦੇ ਬਜ਼ਾਰ ਵਿੱਚ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤਾ ਗਿਆ ਧਰਨਾ।

ਚੋਹਲਾ ਸਾਹਿਬ ਦੇ ਬਜ਼ਾਰ ਵਿੱਚ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵੱਲੋਂ ਦਿੱਤਾ ਗਿਆ ਧਰਨਾ।

ਚੋਹਲਾ ਸਾਹਿਬ 26 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਯੋਨ ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਕਲਾਂ ਵੱਲੋਂ ਸਕੱਤਰ ਜ਼ਸਵੰਤ ਸਿੰਘ ਪੱਖੋਪੁਰ,ਨਿਰਵੈਰ ਸਿੰਘ ਧੁੰਨ ਦੀ ਪ੍ਰਧਾਨਗੀ ਹੇਠ ਬਜਾਰ ਚੋਹਲਾ ਸਾਹਿਬ ਵਿਖੇ ਭਾਰਤ ਬੰਦ ਦੇ ਦਿੱਤੇ ਸੱਦੇ ਸੱਦੇ ਸ਼ਾਮ ਦੇ 6 ਵਜੇ ਤੱਕ ਸ਼ਾਂਤਮਈ ਧਰਨਾ ਲਗਾਇਆ ਗਿਆ ਹੈ।ਇਸ ਸਮੇਂ ਸਕੱਤਰ ਜ਼ਸਵੰਤ ਸਿੰਘ ਅਤੇ ਨਿਰਵੈਰ ਸਿੰਘ ਧੁੰਨ ਨੇ ਸਾਂਝੇ ਰੂਪ ਵਿੱਚ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਵਿੱਚੋਂ ਕਿਸਾਨ ਅਤੇ ਮਜਦੂਰ ਦਾ ਖਾਤਮਾ ਕਰਨ ਤੇ ਤੁੱਲੀ ਹੋਈ ਹੈ ਅਤੇ ਦੇਸ਼ ਦੀ ਵਾਂਗਡੋਰ ਅਮੀਰ ਘਰਾਣਿਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਅਮੀਰ ਘਰਾਣਿਆਂ ਦੇ ਹੱਥਾਂ ਵਿੱਚ ਸਾਰੀ ਤਾਕਤ ਸੌਂਪਕੇ ਦੇਸ਼ ਦੇ ਲੋਕਾਂ ਦਾ ਕਚੂੰਮਰ ਕੱਢਣਾ ਚਾਹੁੰਦੀ ਹੈ ਇਸ ਨਾਲ ਅਮੀਰ ਲੋਕ ਆਪਣੀ ਮਨ ਮਰਜੀ ਦੇ ਰੇਟ ਲਗਾਕੇ ਦੇਸ਼ ਵਾਸੀਆਂ ਦੀ ਲੁੱਟ ਕਰਨਗੇ।ਇਸੇ ਤਰਾਂ ਚੌਂਕ ਡੇਹਰਾ ਸਾਹਿਬ,ਮੁੰਡਾ ਪਿੰਡ ਵਿਚ ਪਹੁੰਚਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਪੋਲਾਂ ਖੋਲੀਆਂ ਗਈਆਂ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ।ਇਸ ਸਮੇਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਪੈਟਰੋਲ ਦੀਆਂ ਬੇਲੋੜੀਆਂ ਕੀਮਤਾਂ ਵਧਾਕੇ ਅਤੇ ਗੈਸ ਸੈਲੰਡਰਾਂ ਦੇ ਰੇਟ ਵਧਾਕੇ ਦੇਸ਼ ਵਾਸੀਆਂ ਦੀ ਲੁੱਟ ਬੰਦ ਕਰੇ ਅਤੇ ਜੇਕਰ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।ਇਸ ਸਮੇਂ ਮਹਿਲ ਸਿੰਘ,ਦਿਲਬਰ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਬਲਬੀਰ ਸਿੰਘ,ਪ੍ਰਤਾਪ ਸਿੰਘ,ਰਣਜੀਤ ਸਿੰਘ,ਕਾਲਾ ਧੁੰਨ,ਕੇਵਲ ਕ੍ਰਿਸ਼ਨ,ਬਲਬੀਰ ਸਿੰਘ,ਮਠਾੜੂ ਆਦਿ ਹਾਜ਼ਰ ਸਨ।