29ਵੀਂ ਚਿਲਡਰਨ ਸਾਇੰਸ ਕਾਂਗਰਸ -2021 ਮੁਕਾਬਲੇ ਵਿਚ ਸ ਸ ਸ ਸ ਚੋਹਲਾ ਸਾਹਿਬ ਦੀ ਟੀਮ ਜੇਤੂ
Fri 14 Jan, 2022 0ਚੋਹਲਾ ਸਾਹਿਬ 14 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਾਲਾ)- ਜਿਲ੍ਹਾ ਤਰਨ ਤਾਰਨ ਦੇ ਸਮੂਹ ਸਰਕਾਰੀ ਸਕੂਲਾਂ ਲਈ ਅੱਜ ਇਹ ਪਲ ਬੜੇ ਹੀ ਯਾਦਗਾਰ ਹੋ ਨਿਬੜੇ, ਜਦੋਂ ਪੰਜਾਬ ਸਟੇਟ ਕੌਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਵੱਲੋਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ 29ਵੀਂ ਚਿਲਡਰਨ ਸਾਇੰਸ ਕਾਂਗਰਸ-2021 ਦੇ ਮੁਕਾਬਲੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਘੋਸਿਤ ਹੋਏ। ਸਾਇੰਸ ਸਿਟੀ ਵਿਖੇ ਦੋ ਦਿਨਾ ਵਿੱਚ ਪੰਜਾਬ ਦੇ ਸਾਰੇ ਜਿਲਿਆ ਚੋਂ ਆਈਆਂ ਟੀਮਾਂ ਦੇ ਹੋਏ ਸਖ਼ਤ ਮੁਕਾਬਲਿਆਂ ਵਿੱਚੋਂ ਨੈਸ਼ਨਲ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਲਈ ਚੋਣ ਕੀਤੀ ਗਈ ਜਿਸਦੀ ਘੋਸ਼ਣਾ ਅਜ ਸਾਇੰਸ ਸਿਟੀ ਵਿਖੇ ਕੀਤੀ ਗਈ। ਇਹਨਾ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ (ਕੰਨਿਆ) ਦੀਆ ਵਿਦਿਆਰਥਣਾਂ ਅਮਨਦੀਪ ਕੌਰ ਤੇ ਗੁਰਪ੍ਰੀਤ ਕੌਰ ਨੇ ਆਪਣੀ ਗਾਈਡ ਅਧਿਆਪਕ ਲੈਕਚਰਾਰ ਨਵਪ੍ਰੀਤ ਕੌਰ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕਰਕੇ ਨੈਸ਼ਨਲ ਲੈਵਲ ਤੇ ਹੋਣ ਵਾਲੇ ਮੁਕਾਬਲਿਆਂ ਲਈ ਆਪਣੀ ਜਗ੍ਹਾ ਬਣਾ ਲਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਹਰਭਗਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਪੂਰੇ ਜਿ਼ਲ੍ਹੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ । ਇਸ ਨਾਲ ਜਿੱਥੇ ਬਾਕੀ ਸਕੂਲਾਂ ਦੇ ਵਿਦਿਆਰਥੀ ਉਤਸਾਹਿਤ ਹੋਣਗੇ, ਉੱਥੇ ਆਉਣ ਵਾਲੇ ਸਮੇਂ ਵਿੱਚ ਹੋਰ ਮੁਕਾਬਲਿਆਂ ਵਿੱਚ ਜਿੱਤਣ ਦੀ ਆਸ ਵੀ ਵਧੇਗੀ । ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਗੁਰਬਚਨ ਸਿੰਘ ਨੇ ਵੀ ਸਕੂਲ ਪ੍ਰਿੰਸੀਪਲ, ਗਾਈਡ ਅਧਿਆਪਕਾ ਅਤੇ ਸੰਚਾਲਕ ਜ਼ਿਲ੍ਹਾ ਅਕਾਦਮਿਕ ਕੋਆਰਡੀਨੇਟਰ ਕਸ਼ਮੀਰ ਸਿੰਘ ਚੋਹਲਾ ਸਾਹਿਬ ਨੂੰ ਇਸ ਜਿੱਤ ਸਬੰਧੀ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ । ਇਸ ਵੱਡੀ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਤੇ ਲੈਕਚਰਾਰ ਸੁਖਦੀਪ ਕੌਰ ਨੇ ਵਿਦਿਆਰਥਣਾਂ ਤੇ ਗਾਈਡ ਟੀਚਰ ਨੂੰ ਮੁਬਾਰਕਾਂ ਦਿੰਦਿਆਂ ਨੈਸ਼ਨਲ ਪੱਧਰੀ ਮੁਕਾਬਲਿਆ ਲਈ ਸੁਭ ਇੱਛਾਵਾਂ ਦਿੱਤੀਆਂ। ਇਹਨਾਂ ਮੁਕਾਬਲਿਆਂ ਦਾ ਜਿਲ਼ਾ ਪੱਧਰ ਤੇ ਪ੍ਰਬੰਧ ਤੇ ਸੰਚਾਲਨ ਜਿਲਾ ਅਕਾਦਮਿਕ ਕੋਆਰਡੀਨੇਟਰ ਕਸ਼ਮੀਰ ਸਿੰਘ ਸ.ਸ.ਸ.ਸ. ( ਕੰਨਿਆ)ਚੋਹਲਾ ਸਾਹਿਬ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ ਜਾਂਦਾ ਹੈ।ਇੱਥੇ ਇਹ ਵਰਣਨ ਯੋਗ ਹੈ ਕਿ ਇਹਨਾ ਮੁਕਾਬਲਿਆਂ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਵੱਲੋਂ ਹਰ ਦੋ ਸਾਲ ਲਈ ਇਕ ਥੀਮ ਜਾਰੀ ਕੀਤਾ ਜਾਂਦਾ ਹੈ ਤੇ ਵੱਖ ਵੱਖ ਸਕੂਲਾਂ ਦੇ 10 ਤੋਂ 17 ਸਾਲ ਦੀ ਉਮਰ ਦੇ ਬਾਲ ਵਿਗਿਆਨੀਆਂ ਵਲੋ ਦੋ ਤੋਂ ਤਿੰਨ ਮਹੀਨਿਆਂ ਦੇ ਖੋਜ ਕਾਰਜ ਕਰਨ ਉਪਰੰਤ ਆਪਣੇ ਪਰੋਜੈਕਟ ਪੇਸ਼ ਕੀਤੇ ਜਾਂਦੇ ਹਨ। ਇਸ ਸਕੂਲ ਦੇ ਇਹਨਾ ਦੋ ਵਿਦਿਆਰਥਣਾਂ ਵੱਲੋਂ ਬਾਇਓ ਐਨਜਾਈਮ ਵਿਸ਼ੇ ਤੇ ਆਪਣੀ ਖੋਜ ਕਰਕੇ ਜਿਲਾ ਪੱਧਰ ਦੇ ਮੁਕਾਬਲਿਆਂ ਵਿੱਚ ਸਬਮਿਟ ਕੀਤੀ ਸੀ ਜੋ ਅੱਗੇ ਸਟੇਟ ਪੱਧਰ ਤੋਂ ਜੇਤੂ ਹੁੰਦੀ ਹੋਈ ਨੈਸ਼ਨਲ ਪੱਧਰ ਤੇ ਪਹੁੰਚਣ ਵਿੱਚ ਸਫਲ ਹੋਏ ਹਨ।
Comments (0)
Facebook Comments (0)