26 ਜਨਵਰੀ ਨੰੁੂ ਸਰਹਾਲੀ ਤੋਂ ਤਰਨ ਤਾਰਨ ਤੱਕ ਜਿਲ੍ਹਾ ਪੱਧਰ ਦੀ ਕੱਢੀ ਜਾਵੇਗੀ ਟ੍ਰੈਕਟਰ ਪ੍ਰੇਡ : ਹਰਜਿੰਦਰ ਸਿੰਘ ਸ਼ਕਰੀ
Sat 23 Jan, 2021 0ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ-ਮਜਦੂਰ ਇਸ ਪ੍ਰੇਡ ਵਿੱਚ ਲੈਣਗੇ ਹਿੱਸਾ।
ਚੋਹਲਾ ਸਾਹਿਬ 24 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ-ਮਜਦੂਰ ਸੰਘਰਸ਼ ਕਮੇਟੀ ਜੋਨ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਦੇ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਦੀ ਯੋਗ ਅਗਵਾਈ ਹੇਠ 26 ਜਨਵਰੀ ਨੂੰ ਸਰਹਾਲੀ ਕਲਾਂ ਤੋਂ ਤਰਨ ਤਾਰਨ ਜਿਲ੍ਹਾ ਪੱਧਰ ਤੇ ਵੱਡੀ ਟ੍ਰੈਕਟਰ ਪ੍ਰੇਡ ਕੀਤੀ ਜਾਵੇਗੀ ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਭਰ ਦੇ ਕਿਸਾਨ ਅਤੇ ਮਜਦੂਰ ਦਿੱਲੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਟ੍ਰੈਕਟਰ ਰੈਲੀ ਕੱਢ ਰਹੇ ਹਨ ਅਤੇ ਇਸੇ ਦਿਨ ਸਾਡੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈਕੇ ਸਰਹਾਲੀ ਤੋਂ ਤਰਨ ਤਾਰਨ ਤੱਕ ਜਿਲ੍ਹਾ ਪੱਧਰ ਦੀ ਵੱਡੀ ਪਰੇਡ ਕੀਤੀ ਜਾਵੇਗੀ।ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾ ਕਿਹਾ ਕਿ ਤਕਰੀਬਨ 2 ਮਹੀਨਿਆਂ ਤੋਂ ਕਿਸਾਨ ਅਤੇ ਮਜਦੂਰ ਦਿੱਲੀ ਵਿਖੇ ਧਰਨਾ ਲਗਾਈ ਬੈਠੇ ਹਨ ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।ਉਹਨਾਂ ਕਿਹਾ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾਵਾਂ ਦੀਆਂ ਨੀਤੀਆਂ ਤਹਿਤ ਵੱਡੇ ਵੱਡੇ ਕਾਰੋਬਾਰੀਆਂ ਜਿਵੇਂ ਅੰਡਾਨੀਆਂ ਅਤੇ ਅੰਬਾਨੀਆਂ ਦੇ ਥੱਲੇ ਲੱਗ ਕੇ ਆਮ ਲੋਕਾਂ ਅਤੇ ਕਿਸਾਨਾਂ ਦੇਸ ਵਿਰੁੱਧ ਕਾਨੂੰਨ ਬਣਾਕੇ ਦੇਸ਼ ਵਿੱਚੋਂ ਕਿਸਾਨ ਅਤੇ ਮਜਦੂਰ ਖਤਮ ਕਰਨ ਤੇ ਤੁੱਲੀ ਪਈ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਲਈ ਭਾਰਤ ਦੇ ਕੋਨੇ ਕੋਨੇ ਤੋਂ ਟਰੱਕਾਂ ਅਤੇ ਟਰੈਕਟਰਾਂ ਵਿੱਚ ਸਵਾਰ ਕਰਕੇ ਜੱਥੇ ਰਵਾਨਾ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਲੱਖਾਂ ਰੁਪੈ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਦਿੱਲੀ ਵਿਖੇ ਗੁਰੂ ਘਰ ਕੇ ਲੰਗਰਾਂ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਅਤੇ ਕਿਸਾਨਾਂ ਮਜਦੂਰਾਂ ਲਈ ਖਾਣ ਪੀਣ ਦਾ ਸਮਾਨ ਅਤੇ ਗਰਮ ਕੱਪੜੇ ਵੀ ਟਰਾਲੀਆਂ ਵਿੱਚ ਭਰਕੇ ਭੇਜੇ ਜਾ ਚੁੱਕੇ ਹਨ ਅਤੇ ਹੋਰ ਵੀ ਲੋੜੀਂਦਾ ਸਮਾਨ ਭੇਜਿਆ ਜਾ ਰਿਹਾ ਹੈ।ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਹਰ ਹਾਲਤ ਵਿੱਚ ਰੱਦ ਕਰਨੇ ਪੈਣਗੇ ਜਿੰਨਾਂਚਿਰ ਕੇਂਦਰ ਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਨਾਂ ਚਿਰ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।
Comments (0)
Facebook Comments (0)