8 ਸਾਲ ਦੇ ਭਾਰਤੀ ਬੱਚੇ ਨੇ ਫਤਿਹ ਕੀਤੀ ਆਸਟਰੇਲੀਆ ਦੀ ਸੱਭ ਤੋਂ ਉੱਚੀ ਪਹਾੜੀ

8 ਸਾਲ ਦੇ ਭਾਰਤੀ ਬੱਚੇ ਨੇ ਫਤਿਹ ਕੀਤੀ ਆਸਟਰੇਲੀਆ ਦੀ ਸੱਭ ਤੋਂ ਉੱਚੀ ਪਹਾੜੀ

ਅਫਰੀਕਾ ਦੇ ਸੱਭ ਤੋਂ ਉੱਚੇ ਪਹਾੜ 'ਤੇ ਫਤਹਿ ਕਰਨ ਤੋਂ ਬਾਅਦ ਹੈਦਰਾਬਾਦ ਦੇ ਸਮਾਨਯੂ ਪੋਥੂਰਾਜ ਨੇ ਇਕ ਹੋਰ ਰਿਕਾਰਡ ਅਪਣੇ ਨਾਮ ਕਰ ਲਿਆ ਹੈ। ਉਸ ਨੇ ਸਿਰਫ 8 ਸਾਲ ਦੀ ਉਮਰ ਵਿਚ ਆਸਟਰੇਲੀਆ ਦੇ ਸੱਭ ਤੋਂ ਉੱਚੇ ਪਹਾੜ ਕੋਇਸ਼ਯੂਜਕੋ ਨੂੰ ਕਾਮਯਾਬੀ ਨਾਲ ਫਤਹਿ ਕਰ ਲਿਆ ਹੈ। ਪੋਥੂਰਾਜ ਨੇ ਇਹ ਕਾਮਯਾਬੀ ਇਸੇ ਮਹੀਨੇ ਹਾਸਲ ਕੀਤੀ। ਉਹਨਾਂ ਦੀ ਟੀਮ ਵਿਚ ਉਹਨਾਂ ਦੀ ਮਾਂ ਲਾਵਨਿਆ ਅਤੇ ਭੈਣ ਸਮਤੇ ਕੁਲ 5 ਲੋਕ ਸ਼ਾਮਲ ਸਨ।

 

View image on Twitter

View image on Twitter

ANI Digital@ani_digital

Hyderabad: 8-year-old successfully climbs Australia's highest mountain.

Read @ANI story | https://www.aninews.in/news/national/general-news/hyderabad-8-year-old-successfully-climbs-australias-highest-mountain201812230323130001/ …

6:29 AM - Dec 23, 2018

Twitter Ads info and privacy

 

 

ਪੋਥੂਰਾਜ ਨੇ ਦੱਸਿਆ ਕਿ ਹੁਣ ਤੱਕ ਉਹ ਚਾਰ ਪਹਾੜਾਂ ਦੀ ਚੜ੍ਹਾਈ ਕਰ ਚੁੱਕਿਆ ਹੈ। ਇਸ ਦੌਰਾਨ ਉਸ ਨੇ ਅਪਣੇ ਭਵਿੱਖ ਦੀ ਯੋਜਨਾ ਬਾਰੇ ਵੀ ਦੱਸਿਆ। ਪੋਥੂਰਾਜ ਨੇ ਕਿਹਾ ਕਿ ਹੁਣ ਉਹ ਜਪਾਨ ਦੀ ਮਾਊੰਟ ਫੂਜੀ ਪਹਾੜੀ 'ਤੇ ਚੜ੍ਹਾਈ ਕਰਨਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਸੁਪਨਾ ਅਸਮਾਨ ਛੋਹਣ ਦਾ ਹੈ। ਇਸੇ  ਕਾਰਨ ਵੱਡਾ ਹੋ ਕੇ ਮੈਂ ਏਅਰਫੋਰਸ ਅਧਿਕਾਰੀ ਬਣਨਾ ਚਾਹੁੰਦਾ ਹਾਂ।

Handloom sectorHandloom sector

ਪੋਥੂਰਾਜ ਦੀ  ਮਾਂ ਲਾਵਨਿਆ ਨੇ ਦੱਸਿਆ ਕਿ ਰਾਜ ਦੇ ਹੈੰਡਲੂਮ ਕਾਰੋਬਾਰ ਦੇ ਵਿਕਾਸ ਦੇ ਉਦੇਸ਼ ਨਾਲ ਉਸ ਨੇ ਇਸ ਚੜ੍ਹਾਈ ਤੋਂ ਪਹਿਲਾਂ ਤੇਲੰਗਾਨਾ ਹੈਡਲੂਮ ਵਿਚ ਤਿਆਰ ਹੋਏ ਕਪੜੇ ਪਾਏ ਸਨ। ਕਿਸੇ ਵੀ ਪ੍ਰੋਗਰਾਮ ਦੇ ਲਈ ਸਾਡੀ ਟੀਮ ਇਕ ਨਵਾਂ ਮਕਸਦ ਨਿਰਧਾਰਤ ਕਰਦੀ ਹੈ। ਸਾਡੀ ਟੀਮ ਦਾ ਮੰਨਣਾ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਕੋਈ ਨਾ ਕੋਈ ਮਕਸਦ ਜ਼ਰੂਰ ਹੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੁਝ ਵੀ ਸਫਲ ਨਹੀਂ ਹੁੰਦਾ।

Mount FujiMount Fuji

ਅਜਿਹੇ ਵਿਚ ਇਸ ਵਾਰ ਅਸੀਂ ਹੈੰਡਲੂਮ ਬੁਣਨ ਵਾਲਿਆਂ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਹ ਕਾਰੋਬਾਰ ਕਰਨ ਵਾਲੇ ਵੀ ਅਪਣਾ ਵਿਕਾਸ ਕਰ ਸਕਣ। ਜਾਣਕਾਰੀ ਮੁਤਾਬਕ ਪੋਥੂਰਾਜ ਨੇ ਅਪ੍ਰੈਣ 2018 ਵਿਚ ਅਪਣੀ ਪੂਰੀ ਟੀਮ ਨਾਲ ਤੰਜਾਨੀਆ ਦੇ ਕਿਲੀਮੰਜਾਰੋ ਦੀ ਉਹਰੂ ਪਹਾੜੀ ਨੂੰ ਫਤਹਿ ਕੀਤਾ ਸੀ। ਇਹ ਅਫਰੀਕਾ ਦੀ ਸੱਭ ਤੋਂ ਉੱਚੀ ਪਹਾੜੀ ਹੈ। ਉਸ ਨੇ ਸਮੁੰਦਰ ਤਲ ਤੋਂ 5895 ਮੀਟਰ ਉੱਚੀ ਇਸ ਪਹਾੜੀ ਤੇ 2 ਅਪ੍ਰੈਲ 2018 ਨੂੰ ਤਿਰੰਗਾ ਲਹਿਰਾਇਆ ਸੀ।