ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ : ਸਤਨਾਮ ਸਿੰਘ ਚੋਹਲਾ ਸਾਹਿਬ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ :  ਸਤਨਾਮ ਸਿੰਘ ਚੋਹਲਾ ਸਾਹਿਬ

ਚੋਹਲਾ ਸਾਹਿਬ 3 ਸਤੰਬਰ (ਰਾਕੇਸ਼ ਬਾਵਾ,ਚੋਹਲਾ) ਅੱਜ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ ਨੇ ਇਲਾਕੇ ਚ ਵੱਧ ਰਹੀਆਂ ਲੁੱਟਾਂ-ਖੋਹਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਚ ਵੱਧ ਰਹੀ ਗਰੀਬੀ ਤੇ ਬੇਰੁਜਗਾਰੀ ਨੇ ਨੌਜੁਆਨਾਂ ਨੂੰ ਕੁਰਾਹੇ ਪਾਇਆ ਹੈ ,ਜਿਸ ਲਈ ਸਤਾਧਾਰੀ ਜੁੰਮੇਵਾਰ ਹਨ ਜੋ ਸਿਆਸਤ ਤਾਂ ਦੇਸ਼ ਨੂੰ ਸਹੂਲਤਾਂ ਦਵਾਉਣ ਲਈ ਕਰਦੇ ਹਨ ਪਰ ਅਸਲ ਚ ਆਪਣੇ ਨਿੱਜੀ ਮੁਫਾਦਾਂ ਦੇ ਲਾਲਚ ਚ ਅਵਾਮ ਨੂੰ ਧੋਖੇ ਚ ਰੱਖਦੇ ਹਨ। ਸਤਨਾਮ ਸਿੰਘ ਚੋਹਲਾ ਸਾਹਿਬ ਨੇ ਸਪੱਸ਼ਟ ਕੀਤਾ ਕਿ ਜੇਕਰ ਦੇਸ਼ ਅਤੇ ਸੂਬਿਆਂ ਚੋ        ਭੁੱਖਮਾਰੀ,ਗਰੀਬੀ,ਭ੍ਰਿਸ਼ਟਾਚਾਰ,ਬੇਰੁਜਗਾਰੀ,ਅਨਪੜਤਾ,ਅਗਿਆਨਤਾ ਤੋ ਬਚਾਉਣਾਂ ਹੈ ਤਾਂ ਨੀਤੀਵਾਨਾਂ ਨੂੰ ਇਨਾ ਦਰਜੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਤਾਂ ਜੋ ਨਿਰੋਏ ਸਮਾਜ ਦੀ ਸਿਰਜਨਾ ਹੋ ਸਕੇ । ਉਨਾ ਕਿਹਾ ਕਿ ਬਹੁਤਾਤ ਗਿਣਤੀ ਦੇ ਲੋਕ ਅਜੇ ਵੀ ਜੀਵਨ ਦੀਆਂ ਮੁੱਢਲੀਅਆਂ ਸਹੂਲਤਾਂ ਤੋ ਵਾਂਝੇ ਹਨ,ਜਿਵੇ ਸਾਫ-ਸੁਥਰਾ ਪਾਣੀ,ਪੋਸ਼ਟਿਕ ਅਹਾਰ ਅਤੇ ਰਹਿਣ ਲਈ ਸਾਫ ਘਰ,ਬੱਚਿਆਂ ਲਈ ਕੱਪੜੇ,ਸਭ ਤੋ ਅਹਿਮ ਕਿ ਬੁਨਿਆਦੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਬਹੁਤ ਵੱਡੀ ਘਾਟ ਹੈ । ਅੱਜ 21ਵੀ ਸਦੀ ਦੀਆਂ ਸਭ ਪਾਸੇ ਗੱਲਾਂ ਹੋ ਰਹੀਆਂ ਹਨ,ਭਾਰਤ ਡਿਜੀਟਲ ਹੋ ਰਿਹਾ ਹੈ ਕਿ ਇਨਾ ਲੋਕਾਂ ਬਾਰੇ ਕਦੇ ਕਿਸੇ ਨੇ ਸੋਚਿਆ ? ਅਜਿਹੇ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਹਨ ਜੋ ਜਮਾਤੀ ਵੰਡ ਦੇ ਸੱਚ ਨੂੰ ਸਮਝਣ ਵੱਲ ਲੈ ਜਾਣਗੇ ।ਸਤਨਾਮ ਸਿੰਘ ਚੋਹਲਾ ਸਾਹਿਬ ਨੇ ਇਸ ਬਾਰੇ ਹੋਰ ਚਾਨਣਾ ਪਾਇਆ ਕਿ ਸ਼ਹਿਰੀ ਅਬਾਦੀ ਦਾ ਪੰਜਵਾ ਹਿੱਸਾ ਕਰੀਬ ਗਰੀਬੀ ਰੇਖਾ ਤੋ ਹੇਠਾ ਰਹਿ ਰਿਹਾ ਹੈ ਜਿਸ ਦਾ ਟਿਕਾਣਾ ਨੀਲੀ ਛੱਤ ਹੀ ਹੈ ।  ਉਹ ਸੜਕਾਂ,ਝੁੱਗੀਆਂ-ਝੌਪੜੀਆਂ ,ਸਟੇਸ਼ਨਾਂ,ਗੁਰਦੁਆਰਿਆਂ ਜਾਂ ਹੋਰ ਜਨਤਕ ਥਾਵਾਂ ਤੇ ਗਰਮੀ-ਸਰਦੀ ਕੱਟਦੇ ਹਨ । ਇਸ ਲਈ ਸਮਾਜ ਚ ਬਹੁਤ ਸਾਰੇ ਮੱਸਲੇ ਹਨ ਜਿਨਾ ਬਾਰੇ ਨੀਤੀਵਾਨ ਕਦੇ ਨਹੀ ਸੋਚਦੇ । ਚੋਹਲਾ ਨੇ ਦਾਅਵਾ ਕੀਤਾ ਕਿ ਜੇਕਰ ਸਹੀ ਤੇ ਸਾਫ ਸੁਥਰਾ ਅਕਸ ਵਾਲਾ ਨੇਤਾ ਇਨਾ ਮੁਸ਼ਕਲਾਂ ਦਾ ਹੱਲ ਬਾਰੇ ਸੋਚੇ ਤਾਂ ਸ਼ਾਇਦ ਹਲਾਤਾਂ ਚ ਜਰੂਰ ਤਬਦੀਲੀ ਆ ਸਕਦੀ ਹੈ ।ਸਤਨਾਮ ਸਿੰਘ ਚੋਹਲਾ ਨੇ ਲੋਕਾਂ ਨੂੰ ਵੀ ਜਿਆਦਾ ਤੋ ਜਿਆਦਾ ਜਾਗਰੂਕ ਹੋਣ ਦੀ ਅਪੀਲ ਕੀਤੀ ਕਿ ਜਦ ਸਾਨੂੰ ਆਪਣੇ ਅਧਿਕਾਰਾਂ ਦੀ ਚੋਣ ਬਾਰੇ ਪਤਾ ਹੋਵੇਗਾ ਅਸੀ ਵੀ ਗਲਤ ਸਹੀ ਦੀ ਚੋਣ ਕਰ ਸਕਦੇ ਹਾਂ ਇਸ ਲਈ ਅਗਿਆਨਤਾ ਦੇ ਹਨੇਰੇ ਤੋ ਬਾਹਰ ਆਉਣਾ ਪਵੇਗਾ ।ਇਸ ਮੌਕੇ ਉਨ੍ਹਾਂ  ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਧੋਖਾ ਕੀਤਾ ਹੈ , ਲੋਕ ਲੁਭਾਵੇ ਵਾਅਦਿਆਂ ਨਾਲ ਉਸ ਨੇ ਸਤਾ ਤਾਂ ਹਾਸਲ ਕਰ ਲਈ ਪਰ ਪੰਜਾਬ ਨੂੰ ਕੰਗਾਲ ਕਰ ਦਿੱਤਾ । ਉਨਾ ਕਿਹਾ ਕਿ ਕਿਨੀ ਸ਼ਰਮ ਵਾਲੀ ਗੱਲ ਹੈ ਕਿ ਇਕ ਵੀ ਵਾਅਦਾ ਕੈਪਟਨ ਨੇ ਚੋਣ ਮੈਨੀਫੈਸਟੋ ਮੁਤਾਬਕ ਪੂਰਾ ਨਹੀ ਕੀਤਾ ਤੇ ਫਰੈਂਡਲੀ ਮੈਚ ਬਾਦਲਾਂ ਨਾਲ ਰੱਜ ਕੇ ਖੇਡ ਰਹੇ ਹਨ।