
ਸਤਨਾਮ ਸਿੰਘ ਚੋਹਲਾ ਨੇ ਆਪਣੇ ਗ੍ਰਹਿ ਵਿਖੇ ਦਿਲਬਾਗ ਸਿੰਘ ਕਾਹਲਵਾਂ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾੳ ਪਾ ਕੇ ਸਨਾਮਾਨਿਤ ਕੀਤਾ
Thu 2 Sep, 2021 0
ਚੋਹਲਾ ਸਾਹਿਬ 2 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਨਵ-ਨਿਯੁਕਤ ਸਰਕਲ ਚੋਹਲਾ ਸਾਹਿਬ ਦੇ ਪ੍ਰਧਾਨ ਦਿਲਬਾਗ ਸਿੰਘ ਕਾਹਲਵਾਂ ਨੂੰ ਅੱਜ ਦਲ ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਂਬਰ ਨੇ ਆਪਣੇ ਗ੍ਰਹਿ ਵਿਖੇ ਸਨਮਾਨਿਤ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿਲਬਾਗ ਸਿੰਘ ਕਾਹਲਵਾਂ ਨੇ ਕਿਹਾ ਕਿ ਇਹ ਸਭ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਪਿਆਰ,ਮਾਣ ਸਤਿਕਾਰ ਕਰਕੇ ਹਾਸਲ ਹੋਇਆ ਹੈ ਤੇ ਮੈ ਵੀ ਵਾਅਦਾ ਕਰਦਾਂ ਹਾਂ ਕਿ ਮਿਲੀ ਜੁੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ । ਉਨਾ ਨੇ ਸਤਨਾਮ ਸਿੰਘ ਚੋਹਲਾ ਸਾਹਿਬ ਸੂਬਾ ਸਕੱਤਰ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਵੱਡਿਆਂ ਦੇ ਅਸ਼ੀਰਵਾਦ ਨਾਲ ਹੀ ਤਰੱਕੀਆਂ ਮਿਲਦੀਆਂ ਹਨ । ਕਾਹਲਵਾ ਨੇ ਇਸ ਮੌਕੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦਾ ਵਿਕਾਸ ਹੀ ਮੇਰੀ ਪਹਿਲੀ ਪਹਿਲ ਹੋਵੇਗੀ ਜੋ ਸਿਰਫ ਵਾਅਦਿਆਂ ਤੇ ਦਾਅਵਿਆਂ ਤੱਕ ਸੀਮਤ ਹੋ ਕੇ ਨਹੀ ਰਹੇਗੀ । ਉਨਾ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਹਲਕਾ,ਜਿਲਾ ਤੇ ਸੂਬੇ ਦੇ ਲੋਕਾਂ ਨੂੰ ਨਵੀ ਦਿਸ਼ਾ ਪ੍ਰਦਾਨ ਕਰੇਗਾ ,ਜਿਸ ਨਾਲ ਸੂਬੇ ਦੇ ਮੌਜੂਦਾ ਹਲਾਤਾਂ ਤੇ ਨਕੇਲ ਕੱਸੀ ਜਾਵੇਗੀ ।ਦਿਲਬਾਗ ਸਿੰਘ ਕਾਹਲਵਾ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀ ਦੇ ਹਿੱਤਾਂ ਤੇ ਪੰਜਾਬ ਦੀ ਵਧੀਆ ਕਾਰੁਜਗਾਰੀ ਦੀ ਰਾਖੀ ਲਈ ਦਿਨ-ਰਾਤ ਕਰਨ ਤਾਂ ਜੋ ਸੂਬੇ ਲਈ ਹਾਨੀਕਾਰਨ ਬਣੀਆਂ ਪਰਖੀਆਂ ਪਾਰਟੀਆਂ ਨੂੰ ਇਕ ਪਾਸੇ ਕਰਕੇ ਪੰਜਾਬ ਨੂੰ ਉੱਚ ਪਾਏਦਾਰ ਲੀਡਰਸ਼ਿਪ ਦਿੱਤੀ ਜਾਵੇ । ਇਸ ਮੌਕੇ ਉਨਾ ਨਾਲ ਮਨਜਿੰਦਰ ਸਿੰਘ ਲਾਡੀ,ਜਗਰੂਪ ਸਿੰਘ ਪੱਖੋਪੁਰ,ਕੁਰਿੰਦਰਜੀਤ ਸਿੰਘ ਨਿੱਕਾ ਚੋਹਲਾ,ਨਰਿੰਦਰਪਾਲ ਸਿੰਘ ਸੰਧੂ ਯੂਥ ਆਈ ਟੀ ਵਿੰਗ ਮਾਝਾ ਇੰਚਾਰਜ,ਸਿਮਰਨਜੀਤ ਸਿੰਘ ਕਾਕੂ ਪੀਏ ਚੋਹਲਾ ਸਾਹਿਬ ਡਾ: ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ.ਸੈੱਲ,ਪ੍ਰਧਾਨ ਦਿਲਬਰ ਸਿੰਘ,ਪ੍ਰਧਾਨ ਗੁਰਦੇਵ ਸਿੰਘ,ਅਵਤਾਰ ਸਿੰਘ ਰੈਮਡ ਵਾਲੇ ਆਦਿ ਹਾਜਰ ਸਨ ।
Comments (0)
Facebook Comments (0)