ਲੁਧਿਆਣਾ ਦਾ ਇਹ ਬਾਬਾ ਮੀਂਹ ਲਈ ਜੰਗਲਾਂ ‘ਚ ਜਾ ਕੇ ਕਰ ਰਿਹਾ ਤਪ

ਲੁਧਿਆਣਾ ਦਾ ਇਹ ਬਾਬਾ ਮੀਂਹ ਲਈ ਜੰਗਲਾਂ ‘ਚ ਜਾ ਕੇ ਕਰ ਰਿਹਾ ਤਪ

ਲੁਧਿਆਣਾ :

ਰਹੋ ਰੋਡ ਨੇੜੇ ਸਥਿਤ ਮੱਤੇਵਾਦਾ ਦੇ ਜੰਗਲਾ ਚ 34 ਸਾਲਾਂ ਰਿੰਕੂ ਬਾਬਾ ਮੀਹ ਲਈ ਤਪ ਕਰ ਰਿਹਾ ਹੈ। ਬਾਬਾ ਜੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਲਗਭਗ 15 ਦਿਨਾਂ ਤੋਂ ਤਪ ਕਰ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਬਾਬਾ ਜੀ ਜੰਗਲ ‘ਚ ਪਾਥੀਆਂ ਦੇ ਢੇਰ ਨੂੰ ਸਾੜ ਕੇ ਤਪ ਕਰ ਰਹੇ ਹਨ। ਓਧਰ ਬਾਬਾ ਜੀ ਦਾ ਕਹਿਣਾ ਹੈ ਕਿ ਤਪ ‘ਚ ਬੜੀ ਸ਼ਕਤੀ ਹੈ। 

ਦੱਸ ਦੇਈਏ ਕਿ ਸੂਬੇ ਦੀ ਉਦਯੋਜਿਕ ਰਾਜਧਾਨੀ ਲੁਧਿਆਣਾ ‘ਚ ਗਰਮੀ ਨੇ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੀਤੇ ਦਿਨੀਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 45.2 ਪੁੱਜ ਗਿਆ। ਸਾਲ 2014 ਨੂੰ ਇਸ ਦਿਨ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਸੀ। 

ਲੁਧਿਆਣਵੀ ਸਵੇਰੇ ਸੂਰਜ ਦੀ ਕਿਰਨ ਨਿਕਲਣ ਤੋਂ ਲੈ ਕੇ ਸ਼ਾਮ ਢਲਣ ਤੱਕ ਲੂਹ ਦੇ ਥਪੇੜਿਆਂ ਤੋਂ ਬੇਹਾਲ ਰਹੇ। ਸਵੇਰ ਦੇ ਸਮੇਂ ਹਵਾ ‘ਚ ਨਮੀ ਦੀ ਮਾਤਰਾ 39 ਫੀਸਦੀ ਅਤੇ ਸ਼ਾਮ ਨੂੰ 31 ਫੀਸਦੀ ਰਹੀ।