
ਫੌਜੀ ਜਵਾਨਾਂ ਵੱਲੋਂ 50 ਸਾਲਾ ਤੋਪਖਾਨਾ ਦੀ 268 ਫੀਲਡ ਰੈਜਮੈਂਟ ਦੀ ਗੋਲਡਨ ਜੁਬਲੀ ਮਨਾਈ ਗਈ।
Wed 28 Feb, 2024 0
ਚੋਹਲਾ ਸਾਹਿਬ 28 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
268 ਫੀਲਡ ਰੈਜਮੈਂਟ ਤੋਪਖਾਨਾ ਦੀ 50 ਸਾਲ ਪੂਰੇ ਹੋਣ ਤੇ ਹਾਜ਼ਰ ਅਫਸਰ ਜੇ ਸੀ ਓ ਜਵਾਨ ਅਤੇ ਰਿਟਾਇਰ ਅਫਸਰ ਜੇ ਸੀ ਓ ਔਰ ਜਵਾਨਾ ਨੇ ਮਿਲ ਕਰ ਬੜੀ ਧੂਮਧਾਮ ਦੇ ਨਾਲ ਗੋਲਡਜੁਬਲੀ ਮਨਾਈ।ਇਹ ਜਾਣਕਾਰੀ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦਿੱਤੀ।ਅੱਗੇ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਮੇਜਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਰੈਜਮੈਂਟ ਵਿੱਚ ਆਲ ਇੰਡੀਆ ਦੇ ਹਰ ਵਰਗ ਦੇ ਲੋਕ ਹਨ ਜੋ ਕੀ ਆਪਸ ਵਿੱਚ ਬਹੁਤ ਪਿਆਰ ਨਾਲ ਰਹਿਦੇ ਹਨ ਇਸ ਰੈਜਮੈਂਟ ਦੇ ਇਸ ਸਮੇ ਕਮਾਂਡਿੰਗ ਅਫਸਰ ਕਰਨਲ ਅਨਿਲ ਧਿਮੀਨ ਹੈ ਅਤੇ ਸੂਬੇਦਾਰ ਮੇਜਰ ਆਰ ਐਸ ਮੂਰਤੀ ਹੈ।ਉਹਨਾਂ ਦੱਸਿਆ ਕਿ ਦੇਸ਼ ਦੀ ਰਖਵਾਲੀ ਕਰਨ ਸਮੇਂ ਫੌਜ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਾਰਡਰਾਂ ਤੇ ਰਾਤ ਦਿਨ ਡਿਊਟੀ ਨਿਭਾਉਂਦੇ ਹਨ ਅਤੇ ਫੌਜੀ ਜਵਾਨਾਂ ਦੀਆਂ ਸ਼ਹੀਦੀਆਂ ਕਾਰਨ ਹੀ ਦੇਸ਼ ਦੇ ਲੋਕ ਸੁੱਖ ਦਾ ਸਾਹ ਲੈਂਦੇ ਹੋਏ ਆਪਣੀਆਂ ਖੁਸ਼ੀਆਂ ਦਾ ਆਨੰਦ ਮਾਨਦੇ ਹਨ।ਉਹਨਾਂ ਦੱਸਿਆ ਕਿ ਦੇਸ਼ ਵਾਸੀਆਂ ਨੂੰ ਫੌਜੀ ਜਵਾਨਾਂ ਦਾ ਦਿਲੋ਼ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਫੌਜੀ ਜਵਾਨ ਦੇਸ਼ ਦੇ ਲੋਕਾਂ ਦੀ ਜਾਨ ਦੀ ਹਿਫਾਜਤ ਲਈ ਆਪਣੀਆਂ ਜਾਨਾਂ ਹੱਸਦੇ ਹੱਸਦੇ ਵਾਰ ਦਿੰਦੇ ਹਨ। ਇਸ ਸਮੇ ਹਾਜਰ ਹੋਏ ਜਰਲ ਜੀ ਮੂਰਲੀ ਜਰਨਲ ਨਿਮੇਸ ਸੂਕਲਾ ਜਰਨਲ ਰੋਪੇਸ ਮਹਿਤਾ ਕਰਨਲ ਐਮ ਸੀ ਰਾਓਂ, ਐਸ ਐਸ ਮਿਨਾਸ ਸੂਬੇਦਾਰ ਮੇਜਰ ਹਰਦੀਪ ਚੋਹਲਾ ਸਾਹਿਬ ਕੈਪਟਨ ਗੁਰਮੇਜ ਸਿੰਘ ਸੂਬੇਦਾਰ ਲਖਬੀਰ ਸਿੰਘ ਹੋਲਦਾਰ ਬਲਜੀਤ ਸਿੰਘ ਹੋਲਦਾਰ ਸਪਿੰਦਰ ਸਿੰਘ ਹਰਕੰਵਲਜੀਤ ਸਿੰਘ ਹੋਲਦਾਰ ਮਨਦੀਪ ਸਿੰਘ ਅਤੇ ਹੋਰ ਵੀ ਸੈਨਿਕ ਹਾਜ਼ਰ ਸਨ।
Comments (0)
Facebook Comments (0)