ਪਹਿਲਾਂ ਡੀ.ਏ.ਪੀ. ਖਾਦ ਅਤੇ ਹੁਣ ਯੂਰੀਆ ਖਾਦ ਦੀ ਕਿੱਲਤ ਕਾਰਨ ਕਿਸਾਨ ਪ੍ਰੇ਼ਸ਼ਾਨ : ਰਵਿੰਦਰ ਬ੍ਰਹਮਪੁਰਾ,ਸਤਨਾਮ ਸਿੰਘ
Thu 25 Nov, 2021 0ਦੁਬਾਰਾ ਸੱਤਾ ਹਾਸਲ ਕਰਨ ਲਈ ਸਰਕਾਰ ਲੋਕ ਲੁਭਾਊ ਛੱਡ ਰਹੀ ਸ਼ੁਰਲੀਆਂ : ਸਤਨਾਮ ਸਿੰਘ
ਚੋਹਲਾ ਸਾਹਿਬ 25 ਨਵੰਬਰ (ਰਾਕੇਸ਼ ਬਾਵਾ,ਚੋਹਲਾ)
ਸਰਕਾਰਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਅਣਗੋਲਿਆਂ ਕਰਕੇ ਸੱਤਾ ਹਾਸਲ ਕਰਨ ਲਈ ਲੋਕ ਲੁਭਾਊ ਸ਼ੁਰਲੀਆਂ ਛੱਡ ਰਹੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇ:ਸਤਨਾਮ ਸਿੰਘ ਸੱਤਾ ਸੂਬਾ ਸਕੱਤਰ ਸ੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਾਂਝੇ ਰੂਪ ਵਿੱਚ ਕੀਤਾ।ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ.ਖਾਦ ਦੀ ਸਖਤ ਜਰੂਰਤ ਸੀ ਪਰ ਉਸ ਸਮੇਂ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਗਿਆ ਅਤੇ ਮਹਿੰਗੇ ਭਾਅ ਅਤੇ ਬਲੈਕ ਵਿੱਚ ਡੀ.ਏ.ਪੀ.ਖਾਦ ਲੈ ਕੇ ਕਿਸਾਨਾਂ ਨੂੰ ਆਪਣੀ ਕਣਕ ਦੀ ਬਿਜਾਈ ਕਰਨੀ ਪਈਪਰ ਬਹੁਤ ਸਾਰੇ ਕਿਸਾਨਾਂ ਦੀ ਬਿਜਾਈ ਪਸ਼ੇਤੀ ਹੋ ਗਈ।ਉਹਨਾਂ ਕਿਹਾ ਕਿ ਹੁਣ ਜਦ ਡੀ.ਏ.ਪੀ.ਖਾਦ ਦੀ ਜਰੂਰਤ ਨਹੀਂ ਰਹੀ ਤਾਂ ਦੁਕਾਨਾਂ ਦੇ ਬਾਹਰ ਡੀ.ਏ.ਪੀ.ਖਾਦ ਦੀਆਂ ਬੋਰੀਆਂ ਦੇ ਢੇਰ ਲਗਾਏ ਜਾ ਰਹੇ ਹਨ।ਉਹਨਾਂ ਕਿਹਾ ਕਿ ਹੁਣ ਕਿਸਾਨਾਂ ਨੇ ਕਣਕ ਬੀਜਕੇ ਪਾਣੀ ਲਗਾ ਦਿੱਤਾ ਹੈ ਅਤੇ ਹੁਣ ਕਿਸਾਨਾਂ ਨੂੰ ਯੂਰੀਆ ਖਾਦ ਦੀ ਜਰੂਰਤ ਹੈ ਪਰ ਹੁਣ ਯੂਰੀਆਂ ਖਾਦ ਦੀ ਕਿੱਲਤ ਕਾਰਨ ਕਿਸਾਨ ਫਿਰ ਮੁਸ਼ਕਲਾਂ ਵਿੱਚ ਘਿਰੇ ਨਜ਼ਰ ਆ ਰਹੇ ਹਨ ਅਤੇ ਕਿਸਾਨ ਹੱਥਾਂ ਵਿੱਚ ਪੈਸੇ ਫੜਕੇ ਖਾਦ ਮਿਲਣ ਲਈ ਇੱਧਰ ਓਧਰ ਤਰਲੇ ਲੈ ਰਹੇ ਹਨ ਪਰ ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ ।ਉਹਨਾਂ ਕਿਹਾ ਕਿ ਯੂਰੀਆਂ ਖਾਦ ਦੀ ਜਰੂਰਤ ਕਿਸਾਨਾਂ ਨੂੰ ਪਹਿਲੇ ਪਾਣੀ ਸਮੇਂ ਹੈ ਜਿਸ ਨਾਲ ਫਸਲ ਦਾ ਝਾੜ ਕਾਫੀ ਵਧਦਾ ਹੈ ਇਸਤੋਂ ਬਾਅਦ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਜਿਸ ਕਾਰਨ ਮਾਯੂਸੀ ਦੇ ਆਲਮ ਵਿੱਚ ਹਨ।ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਯੂਰੀਆ ਖਾਦ ਦੇਕੇ ਕਿਸਾਨਾਂ ਨੂੰ ਮਾਯੂਸੀ ਦੇ ਆਲਮ ਵਿੱਚੋਂ ਕੱਢਿਆ ਜਾਵੇ ਪਰ ਮੋਕੇ ਦੀਆਂ ਸਰਕਾਰਾਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਰਮਾਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨਪਰ ਪੰਜਾਬ ਤੇ ਦੇਸ਼ ਲੋਕ ਬਹੁਤ ਸਿਆਣੇ ਹਨ ਇਹ ਸਮੇਂ ਦੀਆਂ ਸਰਕਾਰਾਂ ਦੇ ਚਾਲਾਂ ਵਿੱਚ ਨਹੀ਼ ਆਉਣਗੇ।ਆਉਣ ਵਾਲੀਆਂ ਵੋਟਾਂ ਸਮੇਂ ਜਨਤਾ ਇਹਨਾਂ ਨੂੰ ਅਜਿਹਾ ਸ਼ੀਸ਼ਾ ਦਿਖਾਉਣਗੇ ਕਿ ਇਹ ਸਰਕਾਰਾਂ ਆਪਣੀਆਂ ਗਲਤੀਆਂ ਤੇ ਪਛਤਾਉਣਗੀਆਂ।ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਜਲਦ ਕਿਸਾਨਾਂ ਦੀ ਮੁਸ਼ਕਲ ਹੱਲ ਕਰਕੇ ਯੂਰੀਆਂ ਖਾਦ ਸਸਤੇ ਰੇਟਾਂ ਤੇ ਕਿਸਾਨਾਂ ਨੂੰ ਮੁਹਈਆ ਕਰਵਾਵੇ।
Comments (0)
Facebook Comments (0)