ਬਾਬਾ ਜੀ ਦਾ 550 ਸਾਲਾ ਬਹੁਤ ਸ਼ਾਨੋ-ਸ਼ੌਕਤ,ਧੂਮ-ਧਾਮ ਤੇ ਲੇਜ਼ਰਾਂ ਦੇ ਚਮਕਾਰਿਆਂ ਨਾਲ ਸੰਪੰਨ ਹੋ ਗਿਆ।
Wed 13 Nov, 2019 0ਹੁਣ ਇੰਤਜ਼ਾਰ ਹੈ ਬੁੱਧੀਜੀਵੀਆਂ ਦੇ ਪ੍ਰੀਤਕਰਮਾਂ ਦਾ ਜਿੰਨ੍ਹਾਂ ਦਾ ਅੰਦਰਲਾ ਲੇਖਕ, ਗਾਇਕ, ਸਮਾਜ ਸੁਧਾਰਕ, ਸੱਚਾ ਤੇ ਧਰਮੀ ਆਦਿ ਬਾਹਰ ਆਉਣ ਨੂੰ ਕਾਹਲੇ ਹੋਣੇ। ਜਿੰਨ੍ਹਾਂ ਨੇ ਆਉਂਦੇ-ਜਾਂਦੇ ਕੋਈ ਬਰਗਰ, ਪੀੱਜੇ ਦਾ ਲੰਗਰ ਨਈਂ ਬਖਸ਼ਿਆ ਹੋਣਾ ਤੇ ਓ ਹੁਣ ਹੌਲੇ-ਹੌਲੇ ਅਸਲੀ ਲੰਗਰ ਦੀ ਪਰਿਭਾਸ਼ਾ ਸਾਂਝੀ ਕਰਨਗੇ।
ਹੁਣ ਹੋਣਗੇ ਹਿਸਾਬ ਕਿਤਾਬ ਕੇ ਕਿੰਨ੍ਹੇ ਰੁਪਈਏ ਫੂਕਤੇ ਤੇ ਏਨੇ ਰੁਪਈਆਂ ਚ ਕੀ ਕੁਝ ਕੀਤਾ ਜਾ ਸਕਦਾ ਸੀ, ਕਿੰਨੀਆਂ ਫੈਕਟਰੀਆਂ, ਕਿੰਨ੍ਹੇ ਸਕੂਲ ਤੇ ਕਿੰਨ੍ਹੇ ਹਸਪਤਾਲ ਖੁਲ੍ਹ ਸਕਦੇ ਸੀ। ਹੁਣ ਆਊਂਗਾ ਚੇਤਾ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਦਾ।
ਕਈਆਂ ਨੂੰ ਪੰਜਾਬੀ ਦਾ ਫ਼ਿਕਰ ਵੱਡ-ਵੱਡ ਖਾ ਰਿਹਾ ਜੀਦੇ ਨਾਲ ਫਿਰ ਇੱਕ ਵਾਰੀ ਧੱਕਾ ਹੋਇਆ।
ਮੁਕਦੀ ਗੱਲ ਇਹ ਆ ਕਿ ਫੇਸਬੁੱਕ ਨੂੰ ਸਾਹ ਨੀ ਆਉਣ ਦੇਣ ਸਾਡੇ ਆਲਿਆਂ... ਤੇ ਬਾਬਾ ਚੰਗਾ ਫ਼ਿਰ, ਗੁਰਪੁਰਬ ਤੇ ਲੰਘ ਗਿਆ ਹੁਣ ਅਗਲੇ ਸਾਲ ਫ਼ਿਰ ਕਰਾਂਵਾਂਗੇ ਧੰਨ-ਧੰਨ....
ਸੱਚ ਇੱਕ ਗੱਲ ਹੋਰ, ਸਿੱਧੂ ਦੀ ਕੁੱਤੇ-ਖਾਣੀ ਵਾਲਾ ਸਮਾਨ ਵੀ ਜੰਤਾ ਨੇ ਤਿਆਰ ਕਰ ਲਿਆ ਹੋਣਾ, ਕਿਉਂਕਿ ਫ਼ਖਰ-ਏ-ਕੌਮ ਵਾਲੀ ਕਾਰਵਾਈ ਵੀ ਪੂਰੀ ਕਰਨੀ ਆ....
ਐਪ ਡਾਊਨਲੋਡ ਕਰ ਲਿਓ ਜਿੰਨ੍ਹੇ ਨਈਂ ਕੀਤੀ..
https://play.google.com/store/apps/details?id=com.stem.nanak
Comments (0)
Facebook Comments (0)