ਪੁਲਿਸ ਦਾ ਕਹਿਰ - ਬਲਤੇਜ ਸੰਧੂ ਬੁਰਜ

ਪੁਲਿਸ ਦਾ ਕਹਿਰ - ਬਲਤੇਜ ਸੰਧੂ ਬੁਰਜ

 

ਅਸੀ ਜਿੰਨਾ ਲਈ ਵੈਰੀ ਨਾਲ ਲੜਦੇ ਰਹੇ
ਕੁਰਬਾਨੀਆ ਸਭਨਾਂ ਦੇ ਹੱਕਾ ਲਈ ਕਰਦੇ ਰਹੇ 
ਨੋਵੇ ਗੁਰੂ ਸਾਡੇ ਜਿੰਨਾ ਲਈ ਕੁਰਬਾਨ ਹੋਏ
ਉਸ ਦਿੱਲੀ ਨੇ ਸਾਨੂੰ ਵੱਖਰੀ ਸਜਾ ਸੁਣਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ।
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,

ਵਿੱਚ 84 ਬੇਦੋਸ਼ੇ ਮਾਰੇ ਸੀ ਕਈ ਜਿਉਂਦੇ ਅੱਗ ਵਿੱਚ ਸਾੜੇ ਸੀ 
ਇਨਸਾਨੀਅਤ ਦੀਆ ਹੱਦਾ ਟੱਪੇ ਭੁੱਖੇ ਹਵਸਾ ਦੇ
ਧੀਏ ਨੇ ਕੱਢੇ ਹਾੜੇ ਸੀ
ਪੀੜ ਉਮਰਾ ਦੀ ਪਤਾ ਨਹੀ ਕਿੰਨੀਆ ਮਾਂਵਾਂ ਦੀ ਝੋਲੀ ਪਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ 
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,

ਮੱਥਿਆ ਤੇ ਟਿੱਕੇ ਲੱਗਦੇ ਨੇ ਟੱਲ ਮੰਦਿਰਾ ਚੋ ਵੱਜਦੇ ਨੇ 
ਤੁਸੀ ਭੁੱਲ ਅਹਿਸਾਨ ਗਏ ਤਾਹੀਉ ਸਿੱਖ ਮਾੜੇ ਲੱਗਦੇ ਨੇ 
ਦਰਦ ਨਾ ਕੀਤਾ ਬੇਕਦਰਾ ਢੁਈ ਤੇ ਡਾਂਗਾਂ ਦੀਆ ਲਾਂਸਾ
ਪੈ ਗਈਆ ਰੂਹ ਦਿੱਲੀ ਵਿੱਚ ਵੱਸਦੇ ਸਿੱਖਾ ਦੀ ਫੇਰ ਕੰਬਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ 
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,

ਹਰ ਵਾਰੀ ਹਰ ਮੁੱਦੇ ਤੇ ਕਿਉ ਬਣਦੇ ਅਸੀ ਨਿਸ਼ਾਨਾ ਜੀ 
ਐਵੇ ਤੁਸੀ ਨਫਰਤ ਦੀਆ ਜ਼ਹਿਰਾ ਘੋਲ ਰਹੇ ਕਦਰ ਕਰੋ ਇਨਸਾਨਾ ਦੀ 
ਬੁਰਜ ਵਾਲਿਆ ਇੱਕ ਦੂਜੇ ਦੇ ਵੈਰੀ ਬਣ ਬਣ ਖੜਦੇ ਉ 
ਧਰਮਾ ਵਿੱਚ ਪਾੜੇ ਦੀ ਕਿਸ ਚੰਦਰੇ ਪੁੱਠੀ ਰੀਤ ਚਲਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ 
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,,,

ਬਲਤੇਜ ਸੰਧੂ ਬੁਰਜ 
ਬੁਰਜ ਲੱਧਾ "ਬਠਿੰਡਾ"
9465818158