
ਤੰਦਰੁਸਤ ਰਹਿਣ ਲਈ ਖਾਓ ਇਹ ਚੀਜ਼ਾਂ
Sun 1 Dec, 2019 0
ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਧੁੱਪ ਦਾ ਨਜ਼ਰਾ ਲੈਣ ਦਾ ਅਪਣਾ ਵੱਖਰਾ ਹੀ ਆਨੰਦ ਹੈ। ਇਸ ਮੌਸਮ ਵਿਚ ਖੂਬ ਖਾਣ ਪੀਣ ਨੂੰ ਮਨ ਕਰਦਾ ਹੈ। ਉਂਝ ਵੀ ਇਸ ਮੌਸਮ ਵਿਚ ਹਰੀਆਂ ਸਬਜ਼ੀਆਂ ਅਤੇ ਫਲ ਗਰਮੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦੇ ਹਨ। ਇਸ ਮੌਸਮ ਵਿਚ ਭੁੱਖ ਲੱਗਣ 'ਤੇ ਕੁਝ ਨਾ ਕੁਝ ਖਾ ਲੈਣਾ ਚਾਹੀਦਾ ਹੈ ਨਹੀਂ ਤਾਂ ਸਰੀਰ ਦੀ ਕੈਲੋਰੀ ਬਰਨ ਹੋਣ ਨਾਲ ਸਰੀਰ ਦੀ ਤਾਕਤ ਘੱਟ ਹੋ ਸਕਦੀ ਹੈ।
ਇਸ ਮੌਸਮ ਵਿਚ ਅਜਿਹਾ ਆਹਾਰ ਲੈਣਾ ਚਾਹੀਦਾ ਜੋ ਸਰੀਰ ਨੂੰ ਗਰਮੀ ਦੇਵੇ। ਇਸ ਮੌਸਮ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਦਾ ਚਾਹੀਦਾ ਹੈ।
ਅਜਿਹੇ ਆਹਾਰ ਨੂੰ ਪਹਿਲ ਦਿਓ ਜੋ ਐਂਟੀ ਆਕਸੀਡੈਂਟ ਤੱਤਾਂ ਨਾਲ ਭਰਪੂਰ ਹੋਵੇ। ਹਰੀਆਂ ਸਬਜ਼ੀਆਂ ਦੇ ਨਾਲ ਨਾਲ ਸਲਾਦ ਅਤੇ ਫ਼ਲਾਂ ਦਾ ਜੂਸ ਲੈਣਾ ਬਿਹਤਰ ਹੈ। ਫਲਾਂ ਵਿਚ ਸੰਤਰਾ, ਸੇਬ, ਅਨਾਨਾਸ ਤੇ ਨਾਸ਼ਪਾਤੀ ਆਦਿ ਫ਼ਲਾਂ ਦੀ ਵਰਤੋਂ ਕਰੋ। ਹਰੀਆਂ ਸਬਜ਼ੀਆਂ ਵਿਚ ਪਾਲਕ ਦੀ ਵਰਤੋਂ ਸਭ ਤੋਂ ਚੰਗੀ ਹੈ।
Comments (0)
Facebook Comments (0)