
ਸੀ ਐਚ ਸੀ ਸਰਹਾਲੀ ਅਧੀਨ ਆਉਂਦੇ ਟੀ ਬੀ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।
Mon 17 Feb, 2025 0
ਚੋਹਲਾ ਸਾਹਿਬ 17 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ,ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਅਤੇ ਜਿਲ੍ਹਾ ਟੀ ਬੀ ਅਫਸਰ ਡਾਕਟਰ ਰਾਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਸੀ ਐਚ ਸੀ ਸਰਹਾਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਨਦੀਪ ਕੌਰ ਦੀ ਯੋਗ ਰਹਿਨੁਮਾਈ ਹੇਠ ਟੀ ਬੀ ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਸਨਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਜਿਲ੍ਹਾ ਟੀ ਬੀ ਕੇਂਦਰ ਵੱਲੋਂ ਰੈੱਡ ਕਰਾਸ ਸੁਸਾਇਟੀ ਵੱਲੋਂ ਟੀ ਬੀ ਦੇ ਮਰੀਜ਼ਾਂ ਨੂੰ ਵੰਡੀਆਂ ਜਾ ਰਹੀਆਂ ਰਾਸ਼ਨ ਕਿੱਟਾਂ ਸੀ ਐਚ ਸੀ ਸਰਹਾਲੀ ਅਧੀਨ ਆਉਂਦੇ ਟੀ ਬੀ ਦੇ ਮਰੀਜ਼ਾਂ ਲਈ ਭੇਜੀਆਂ ਗਈਆਂ ਹਨ ਅਤੇ ਅੱਜ ਉਹਨਾਂ ਵਿੱਚੋਂ ਕੁਝ ਟੀ ਬੀ ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਰਹਿੰਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਜਲਦ ਵੰਡ ਦਿੱਤੀਆਂ ਜਾਣਗੀਆਂ।ਇਸ ਸਮੇਂ ਜਤਿੰਦਰ ਕੌਰ ਐਲ ਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀ ਬੀ ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡਣ ਦੇ ਨਾਲ ਨਾਲ ਉੱਥੇ ਹਾਜਰ ਲੋਕਾਂ ਨੂੰ ਟੀ ਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਇਸਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਮਰੀਜਾਂ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਉਹ ਦਵਾਈ ਸਮੇਂ ਸਿਰ ਖਾਣ ਅਤੇ ਆਪਣੀ ਸਿਹਤ ਦੇ ਨਾਲ ਨਾਲ ਸਾਫ ਸਫਾਈ ਦਾ ਧਿਆਨ ਰੱਖਣ।ਇਸ ਸਮੇਂ ਸਰਬਜੀਤ ਕੌਰ,ਰੁਪਿੰਦਰ ਕੌਰ,ਤਰਜੀਤ ਕੌਰ,ਬਲਰਾਜ ਸਿੰਘ ਬੀ ਈ ਈ,ਸੁਖਦੀਪ ਸਿੰਘ,ਜਸਕੀਰਤ ਸਿੰਘ,ਬਲਵਿੰਦਰ ਸਿੰਘ ਲੱਡੂ,ਅੰਮ੍ਰਿਤ ਲਾਲ,ਲਖਵਿੰਦਰ ੰਿਸੰਘ ਆਦਿ ਹਾਜਰ ਸਨ।
Comments (0)
Facebook Comments (0)